Wednesday , December 11 2019
Breaking News
Home / ਸਪੈਸ਼ਲ / ਜਾਣੋ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਕਿਉਂ

ਜਾਣੋ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਕਿਉਂ

ਕੌਮਾਂਤਰੀ ਮਹਿਲਾ ਦਿਵਸ ਜਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵੱਖੋ ਵੱਖ ਖੇਤਰਾਂ ‘ਚ ਮਹਿਲਾਵਾਂ ਦੇ ਪ੍ਰਤੀ ਸਨਮਾਨ, ਪ੍ਰਸੰਸਾ ਅਤੇਪਿਆਰ ਪ੍ਰਗਟਾਉਂਦੇ ਹੋਏ ਇਹ ਦਿਨ ਮਹਿਲਾਵਾਂ ਲਈ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ।

ਇਸ ਦਿਵਸ ਦਾ ਇਤਿਹਾਸ 8 ਮਾਰਚ 1857 ਤੋਂ ਸ਼ੁਰੂ ਹੁੰਦਾ ਹੈ, ਜਦੋਂ ਨਿਊਯਾਰਕ ਵਿੱਚ ਬੁਣਕਰ ਔਰਤਾਂ ਨੇ ਤਥਾਕਥਿਤ “ਖਾਲੀ ਪਤੀਲਾ ਜਲੂਸ” ਕੱਢਿਆ ਸੀ ਅਤੇ ਕੱਪੜਾ ਮਿਲਾਂ ਵਿੱਚ ਆਪਣੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਸੀ।

17 ਅਗਸਤ 1907 ਨੂੰ ਕਲਾਰਾ ਜੈਟਕਿਨ ਨੇ ਸਟੁਟਗਰਟ ਵਿੱਚ ਪਹਿਲਾਂ ਅੰਤਰਰਾਸ਼ਟਰੀ ਸਮਾਜਵਾਦੀ ਔਰਤਾਂ ਦੀ ਅੰਤਰਰਾਸ਼ਟਰੀ ਕਾਨਫਰੰਸ ਦਾ ਐਲਾਨ ਕੀਤਾ। ਪੂਰੇ ਯੂਰਪ ਅਤੇ ਸੰਯੁਕਤ ਰਾਜ ਤੋਂ 58 ਪ੍ਰਤੀਨਿਧੀਆਂ ਨੇ ਇਸ ਵਿੱਚ ਸ਼ਿਰਕਤ ਕੀਤੀ ਅਤੇ ਔਰਤਾਂ ਦੇ ਵੋਟ ਦੇ ਅਧਿਕਾਰ ਉੱਤੇ ਇੱਕ ਪ੍ਰਸਤਾਵ ਮੰਜੂਰ ਕੀਤਾ।

ਇਸ ਪ੍ਰਸਤਾਵ ਨੂੰ ਐਸ.ਪੀ.ਡੀ. ਦੀ ਸਟੁਟਗਰਟ ਕਾਂਗਰਸ ਦੁਆਰਾ ਮਨਜ਼ੂਰ ਕਰ ਲਿਆ ਗਿਆ। ਸਦੀ ਦੇ ਪਲਟੇ ਸਮੇਂ, ਉਸ ਸਮੇਂ ਜਦੋਂ ਇੱਕ ਹੀ ਕੰਮ ਲਈ ਔਰਤਾਂ ਦੀ ਉਜਰਤ ਪੁਰਸ਼ਾਂ ਦੀ ਉਜਰਤ ਨਾਲੋਂ ਅੱਧੀ ਸੀ,

ਅਨੇਕ ਇਸਤਰੀ ਸੰਗਠਨ ਅਤੇ ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਸਾਰੇ ਮਜਦੂਰ ਸੰਘਰਸ਼ਾਂ ਵਿੱਚ ਸਰਗਰਮ ਰੂਪ ਨਾਲ ਸ਼ਾਮਿਲ ਸਨ।ਦੱਸ ਦੇਈਏ ਕਿ ਨਿਰਮਲਾ ਸੀਤਾਰਮਣ ਉਨ੍ਹਾਂ ਮਹਿਲਾ ਨੇਤਾਵਾਂ ‘ਚੋਂ ਇਕ ਹਨ ਜੋ ਬਹੁਤ ਘੱਟ ਸਮੇਂ ‘ਚ ਰਾਜਨੀਤੀ ਦੀ ਉੱਚਾਈ ਤੇ ਪਹੁੰਚੀ ਹਨ।

About Admin

Check Also

ਰਾਤੋ-ਰਾਤ ਇੰਟਰਨੈੱਟ ਸੈਂਸੇਸ਼ਨ ਬਣੀ ਇਹ ਕੰਨੜ ਅਦਾਕਾਰਾ

ਰਾਤੋ-ਰਾਤ ਇੰਟਰਨੈੱਟ ਸੈਂਸੇਸ਼ਨ ਬਣੀ ਕੰਨੜ ਅਦਾਕਾਰਾ ਰਾਧਿਕਾ ਕੁਮਾਰਸਵਾਮੀ ਅੱਜਕਲ ਟਾਕ ਆਫ ਦਿ ਟਾਊਨ ਸੈਲੇਬ ਬਣ …

WP Facebook Auto Publish Powered By : XYZScripts.com