Sunday , February 17 2019
Breaking News
Home / ਖੇਡਾਂ / Asian Games: 10 ਮੀਟਰ ਏਅਰ ਪਿਸਟਲ ‘ਚ ਸੌਰਭ ਨੇ ਜਿੱਤਿਆ ਗੋਲਡ

Asian Games: 10 ਮੀਟਰ ਏਅਰ ਪਿਸਟਲ ‘ਚ ਸੌਰਭ ਨੇ ਜਿੱਤਿਆ ਗੋਲਡ

ਇੰਡੋਨੇਸ਼ੀਆ ‘ਚ ਚਲ ਰਹੀਆਂ 18ਵੀਆਂ ਏਸ਼ੀਆਈ ਖੇਡਾਂ ‘ਚ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ‘ਚ ਸੋਨ ਤਮਗਾ ਜਿੱਤਿਆ। ਇਸੇ ਦੇ ਨਾਲ ਭਾਰਤ ਦੀ ਝੋਲੀ ‘ਚ ਹੁਣ ਤੱਕ ਤਿੰਨ ਸੋਨ ਤਮਗੇ ਆ ਚੁੱਕੇ ਹਨ। ਉਥੇ ਦੂਜੇ ਪਾਸੇ ਅਭਿਸ਼ੇਕ ਵਰਮਾ ਨੇ ਵੀ 10 ਮੀਟਰ ਏਅਰ ਪਿਸਟਲ ‘ਚ ਤਾਂਬੇ ਦਾ ਤਮਗੇ ਜਿੱਤਿਆ। ਸਭ ਤੋਂ ਪਹਿਲਾ ਭਾਰਤ ਨੂੰ ਪਹਿਲਵਾਨ ਬਜਰੰਦ ਨੇ ਸੋਨ ਤਮਗਾ ਜਿਤਾਇਆ ਸੀ।

16 ਸਾਲ ਦੇ ਸੌਰਭ ਨੇ ਦਸ ਮੀਟਰ ਪਿਸਟਲ ਮੁਕਾਬਲੇ ‘ਚ 243.7 ਅੰਕਾਂ ਦਾ ਪਹਿਲਾ ਸਥਾਨ ਹਾਸਲ ਕੀਤਾ। ਮੁਕਾਬਲੇ ਦਾ ਚਾਂਦੀ ਤਮਗਾ ਕੋਰੀਆ ਦੇ ਲਿਮ ਹੋਜਿਨ (239.6) ਅਤੇ ਕਾਂਸੀ ਚੀਨ ਦੇ ਵਾਂਗ ਝੀਹਾਓ (218.7) ਨੇ ਜਿੱਤਿਆ। ਕਈ ਭਾਰਤੀ ਅਨਮੋਲ ਜੈਨ 199.6 ਦੇ ਨਾਲ ਚੌਥੇ ਸਥਾਨ ‘ਤੇ ਰਹੇ। ਕੁਆਲੀਫਿਕੇਸ਼ਨ ‘ਚ ਸੌਰਭ 583 ਅੰਕਾਂ ਨਾਲ ਤੀਜੇ ਅਤੇ ਅਨਮੋਲ 580 ਅੰਕ ਲੈ ਕੇ ਚੌਥੇ ਸਥਾਨ ‘ਤੇ ਰਹੇ।

ਇਸ ਤੋਂ ਬਾਅਦ ਸੌਰਭ, ਅਨਮੋਲ ਅਤੇ ਅਭਿਸ਼ੇਕ (1730) ਨੇ ਟੀਮ ਮੁਕਾਬਲੇ ‘ਚ ਵੀ ਸੋਨ ਤਮਗਾ ਜਿੱਤਿਆ। ਅਰਜੁਨ ਸਿੰਘ ਚੀਮਾ, ਗੌਰਭ ਰਾਣਾ ਉਦੇਵੀਰ ਦੀ ਜੋੜੀ ਨੇ ਕਾਂਸੀ ਦਾ ਤਮਗਾ ਜਿੱਤਿਆ। ਸੀਨੀਅਰ ਵਿਸ਼ਵ ਦੀ ਸੋਨ ਤਮਗਾ ਜੇਤੂ ਹਰਿਆਣਾ ਦੀ ਮਨੂ ਭਾਕਰ ਮਹਿਲਾਵਾਂ ਦੀ 25 ਮੀਟਰ ਪਿਸਟਲ ਮੁਕਾਬਲੇ ‘ਚ ਪੰਜਵੇਂ, ਜਦਕਿ ਦੇਵਾਂਸ਼ੀ ਰਾਣਾ ਅੱਠਵੇਂ ਨੰਬਰ ‘ਤੇ ਰਹੀ।

About Ashish Kumar

Check Also

ਭਾਰਤ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਵਨ-ਡੇਅ ਮੈਚ ‘ਚ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ …

WP Facebook Auto Publish Powered By : XYZScripts.com