Saturday , June 15 2019
Breaking News
Home / ਲਾਈਫਸਟਾਈਲ / ਜਾਣ ਕੇ ਹੋ ਜਾਓਗੇ ਹੈਰਾਨ ਸਿ਼ਮਲਾ ਮਿਰਚ ਦੇ ਇੰਨੇ ਜਿ਼ਆਦਾ ਫ਼ਾਇਦੇ

ਜਾਣ ਕੇ ਹੋ ਜਾਓਗੇ ਹੈਰਾਨ ਸਿ਼ਮਲਾ ਮਿਰਚ ਦੇ ਇੰਨੇ ਜਿ਼ਆਦਾ ਫ਼ਾਇਦੇ

ਸਿ਼ਮਲਾ ਮਿਰਚ ਇੱਕ ਅਜਿਹੀ ਸਬਜ਼ੀ ਹੈ, ਜੋ ਚੀਨੀ, ਇਤਾਲਵੀ ਤੇ ਹਿੰਦੁਸਤਾਨ ਹਰ ਡਿਸ਼ `ਚ ਸੈੱਟ ਹੋ ਜਾਂਦੀ ਹੈ ਪਰ ਕੁਝ ਲੋਕਾਂ ਨੂੰ ਇਹ ਹਰੀ-ਭਰੀ ਸਬਜ਼ੀ ਪਸੰਦ ਨਹੀਂ ਆਉਂਦੀ। ਜਿਹੜੇ ਲੋਕਾਂ ਨੂੰ ਸਿ਼ਮਲਾ ਮਿਰਚ ਪਸੰਦ ਨਹੀਂ ਹੈ, ਉਨ੍ਹਾਂ ਸਭਨਾਂ ਨੂੰ ਇਸ ਨਾਲ ਜੁੜੇ ਫ਼ਾਇਦਿਆਂ ਬਾਰੇ ਜਾਣਕਾਰੀ ਨਹੀਂ ਹੈ। ਸਿ਼ਮਲਾ ਮਿਰਚ ਦੇ ਸੇਵਨ ਨਾਲ ਤੁਸੀਂ ਖ਼ੁਦ ਨੂੰ ਲੰਮੇ ਸਮੇਂ ਤੱਕ ਚੁਸਤ ਤੇ ਤੰਦਰੁਸਤ ਬਣਾ ਕੇ ਰੱਖ ਸਕਦੇ ਹੋ ਕਿਉਂਕਿ ਇਹ ਸਿਹਤ ਲਈ ਵੀ ਬਹੁਤ ਲਾਹੇਵੰਦ ਹੈ। ਸਿ਼ਮਲਾ ਮਿਰਚ ਦੇ ਸਿਹਤ ਲਈ ਇਹ ਲਾਭ ਹਨ:

ਪੋਸ਼ਕ ਤੱਤਾਂ ਨਾਲ ਭਰਪੂਰ
ਬਹੁਤ ਸੋਹਣੀ ਦਿਸਣ ਵਾਲੀ ਇਸ ਸਬਜ਼ੀ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਫ਼ਲੇਵਾਨਾਇਡਜ਼, ਐਲਕਲਾਇਡਜ਼ ਤੇ ਟੇਨਿੰਸ ਪਾਏ ਜਾਂਦੇ ਹਨ। ਸਿ਼ਮਲਾ ਮਿਰਚ ਵਿੱਚ ਮੌਜੁਦ ਐਲਕਲਾਇਡਜ਼ ਐਂਟੀ-ਇਨਫ਼ਲੇਮੇਟਰੀ, ਐਨਲਜੈਸਿਟਕ ਤੇ ਐਂਟੀ-ਆਕਸੀਡੈਂਟ ਵਾਂਗ ਕੰਮ ਕਰਦਾ ਹੈ।

ਦਿਲ ਨੂੰ ਰੱਖੇ ਤੰਦਰੁਸਤ
ਸਿ਼ਮਲਾ ਮਿਰਚ ਵਿੱਚ ਪਾਇਆ ਜਾਣ ਵਾਲਾ ਫ਼ਲੇਵਨਾਇਡਜ਼ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਕਰਦਾ ਹੈ। ਇਹ ਸਮੁੱਚੇ ਸਰੀਰ ਵਿੱਚ ਆਕਸੀਜਨ ਦੀ ਸਪਲਾਈ ਬਿਹਤਰ ਕਰਦਾ ਹੈ, ਜਿਸ ਕਾਰਨ ਤੁਹਾਡੇ ਦਿਲ ਵਿੱਚ ਖ਼ੂਨ ਦਾ ਕੋਈ ਗੁੱਥਾ ਜੰਮਣ ਜਾਂ ਹਾਰਟ ਪੰਪਿੰਗ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀ਼ ਆਉਂਦੀ।

ਵਧਾਏ ਜੀਵਨੀ-ਸ਼ਕਤੀ
ਸਿ਼ਮਲਾ ਮਿਰਚ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ `ਚ ਹੁੰਦਾ ਹੈ। ਇਹ ਵਿਟਾਮਿਨ ਸੀ ਜੀਵਨੀ-ਸ਼ਕਤੀ (ਰੋਗਾਂ ਨਾਲ ਲੜਨ ਵਾਲੀ ਇਮਿਊਨਿਟੀ ਪਾਵਰ) ਵਧਾਉਣ ਦਾ ਕੰਮ ਕਰਦਾ ਹੈ। ਸਰੀਰਕ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਹ ਡੈਮੇਜ ਬ੍ਰੇਨ ਟਿਸ਼ੂ ਵਿੱਚ ਨਵੀਂ ਰੂਹ ਫੂਕਣ, ਆਕਸੀਡੇਟਿਵ ਤਣਾਅ ਨੂੰ ਘਟਾਉਣ, ਦਮਾ ਤੇ ਕੈਂਸਰ ਜਿਹੀਆਂ ਬੀਮਾਰੀਆਂ ਤੋਂ ਵੀ ਰਾਹਤ ਪਹੁੰਚਾਉਂਦਾ ਹੈ।

ਦੂਰ ਕਰੇ ਲੋਹੇ ਦੀ ਘਾਟ
ਸਿ਼ਮਲਾ ਮਿਰਚ ਸਰੀਰ ਵਿੱਚੋਂ ਆਇਰਨ ਭਾਵ ਲੋਹੇ ਦੀ ਘਾਟ ਪੂਰੀ ਕਰਨ ਵਿੱਚ ਮਦਦ ਕਰਦੀ ਹੈ। ਦਰਅਸਲ, ਸਰੀਰ `ਚ ਲੋਹੇ ਨੂੰ ਜਜ਼ਬ ਕਰਨ ਲਈ ਵਿਟਾਮਿਨ ਸੀ ਦੀ ਜ਼ਰੂਰਤ ਹੁੰਦੀ ਹੈ ਅਤੇ ਸਿ਼ਮਲਾ ਮਿਰਚ ਵਿੱਚ ਇਹ ਵਿਟਾਮਿਨ ਭਰਪੂਰ ਮਾਤਰਾ `ਚ ਹੁੰਦਾ ਹੈ। ਇਸ ਲਈ ਇਸ ਦਾ ਸੇਵਨ ਕਰਨ ਨਾਲ ਵਿਟਾਮਿਨ ਸੀ ਆਇਰਨ ਨੂੰ ਜਜ਼ਬ ਕਰ ਕੇ ਤੁਹਾਡੇ ਅੰਦਰ ਖ਼ੂਨ ਦੀ ਘਾਟ ਹੋਣ ਤੋਂ ਬਚਾਉਂਦਾ ਹੈ।

ਦਰਦ ਤੋਂ ਰਾਹਤ
ਸਿ਼ਮਲਾ ਮਿਰਚ ਇੱਕ ਕੁਦਰਤੀ ਪੇਨ-ਕਿੱਲਰ ਵਾਂਗ ਕੰਮ ਕਰਦਾ ਹੈ, ਜੋ ਲੋਕ ਇਸ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਛੇਤੀ ਕਿਤੇ ਦਰਦ ਦਾ ਅਹਿਸਾਸ ਨਹੀਂ ਹੰੁਦਾ। ਦਰਅਸਲ, ਸਿ਼ਮਲਾ ਮਿਰਚ ਵਿੱਚ ਮੌਜੂਦ ਪੋਸ਼ਕ ਤੱਤ ਦਰਦ ਨੂੰ ਰੀੜ੍ਹ ਦੀ ਹੱਡੀ ਤੱਕ ਜਾਣ ਤੋਂ ਰੋਕਦੇ ਹਨ।

ਵਜ਼ਨ ਘਟਾਉਣ `ਚ ਮਦਦਗਾਰ
ਸਿ਼ਮਲਾ ਮਿਰਚ ਵਾਧੂ ਵਜ਼ਨ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ। ਦਰਅਸਲ, ਸਿ਼ਮਲਾ ਮਿਰਚ ਵਿੱਚ ਬਹੁਤ ਘੱਟ ਕੈਲੋਰੀ ਹੰੁਦੀ ਹੈ, ਜਿਸ ਕਰਕੇ ਇਸ ਦਾ ਸੇਵਨ ਕਰਨ ਨਾਲ ਵਜ਼ਨ ਵਧਣ ਦੀ ਸੰਭਾਵਨਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦੀ ਹੈ। ਨਾਲ ਹੀ ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਵੀ ਬੂਸਟ-ਅੱਪ ਕਰਦੀ ਹੈ, ਜਿਸ ਕਾਰਨ ਸਰੀਰ ਦਾ ਵਾਧੂ ਵਜ਼ਨ ਤੇਜ਼ੀ ਨਾਲ ਘਟਣ ਲੱਗਦਾ ਹੈ।

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com