Friday , April 19 2019
Home / ਪੰਜਾਬ / ਨਵਵਿਆਹੇ ਜੋੜੇ ਦੀ ਪੱਕੀ ਸੁਰੱਖਿਆ ਦੇ ਹੁਕਮ ਸੰਗਰੂਰ, ਬਰਨਾਲਾ ਪੁਲਿਸ ਮੁਖੀਆਂ ਨੂੰ

ਨਵਵਿਆਹੇ ਜੋੜੇ ਦੀ ਪੱਕੀ ਸੁਰੱਖਿਆ ਦੇ ਹੁਕਮ ਸੰਗਰੂਰ, ਬਰਨਾਲਾ ਪੁਲਿਸ ਮੁਖੀਆਂ ਨੂੰ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਉਹ ਇੱਕ ਨਵੇਂ ਵਿਆਹੇ ਸੰਗਰੂਰ ਜੋੜੇ ਦੀ ਸੁਰੱਖਿਆ ਅਤੇ ਆਜ਼ਾਦੀ ਪੱਕੀ ਕਰਨ। ਜਾਣਕਾਰੀ ਮੁਤਾਬਕ ਵਿਆਹ ਦੇ ਬੰਧਨ ਚ ਬੱਝੇ 67 ਸਾਲਾ ਸ਼ਮਸ਼ੇਰ ਸਿੰਘ ਤੇ ਉਨ੍ਹਾਂ ਦੀ 24 ਸਾਲਾ ਪਤਨੀ ਨੇ ਜਨਵਰੀ ਮਹੀਨੇ ਚ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਵਿਆਹ ਕਰ ਲਿਆ ਸੀ ਜਿਸ ਤੋਂ ਬਾਅਦ ਦੋਨਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ।

ਵਕੀਲ ਮੋਹਿਤ ਸਦਾਨਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਜੋੜੇ ਦੇ ਪਰਿਵਾਰ ਨੇ ਉਨ੍ਹਾਂ ਦੇ ਇਸ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ ਚ ਇਸ ਨਵੇਂ ਵਿਆਹੇ ਜੋੜੇ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਅਪੀਲ ਦਾਇਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਕਾਰਨ ਖ਼ਤਰੇ ਚ ਹੈ। ਜਿਸ ਤੋਂ ਬਾਅਦ 4 ਫਰਵਰੀ 2019 ਨੂੰ ਮਾਨਯੋਗ ਹਾਈਕੋਰਟ ਨੇ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਐਸਐਸਪੀ ਨੂੰ ਇਸ ਜੋੜੇ ਦੀ ਸੁਰੱਖਿਆ ਪੱਕੀ ਕਰਨ ਦੇ ਹੁਕਮ ਦਿੱਤੇ ਸਨ।

ਹਾਲਾਂਕਿ ਇਸ ਮਾਮਲੇ ਚ ਇਸ ਜੋੜੇ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਵਿਆਹ ਪੂਰੀ ਤਰ੍ਹਾਂ ਕਾਨੂੰਨੀ ਤੌਰ ਤੇ ਕੀਤਾ ਗਿਆ ਹੈ। ਉਹ ਇੱਕ ਬਾਲਗ ਹਨ ਤੇ ਦੋਵਿਆਂ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਨ ਦਾ ਪੂਰਾ ਹੱਕ ਹੈ।

ਇਸ ਸਬੰਧੀ ਸੰਗਰੂਰ ਦੇ ਐਸਐਸਪੀ ਸੰਦੀਪ ਗਰਗ ਨੇ ਹਾਈ ਕੋਰਟ ਦੇ ਹੁਕਮਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਾਨੂੰਨ ਮੁਤਾਬਕ ਇਸ ਜੋੜੇ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਤੇ ਪੁਲਿਸ ਕੋਰਟ ਦੇ ਹੁਕਮਾਂ ਦੀ ਪਾਲਣਾ ਪਹਿਲ ਦੇ ਅਧਾਰ ਤੇ ਕਰੇਗੀ।

About Admin

Check Also

ਕਿਸਾਨਾਂ ਨੇ ਚੀਨੀ ਮਿੱਲ ਅੱਗੇ ਲਾਇਆ ਧਰਨਾ,ਬਕਾਇਆ ਨਾ ਮਿਲਣ ‘ਤੇ

ਅੱਜ ਦੇ ਸਮੇ ਵਿੱਚ ਕਿਸਾਨਾਂ ਨਾਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ …

WP Facebook Auto Publish Powered By : XYZScripts.com