Wednesday , December 11 2019
Breaking News
Home / ਸਰਕਾਰ / 1984 ਸਿੱਖ ਕਤਲੇਆਮ ਬਾਰੇ ਦਿੱਤੇ ਵਿਵਾਦਿਤ ਬਿਆਨ ‘ਤੇ ਪਿਤ੍ਰੋਦਾ ਨੇ ਮੰਗੀ ਮਾਫ਼ੀ

1984 ਸਿੱਖ ਕਤਲੇਆਮ ਬਾਰੇ ਦਿੱਤੇ ਵਿਵਾਦਿਤ ਬਿਆਨ ‘ਤੇ ਪਿਤ੍ਰੋਦਾ ਨੇ ਮੰਗੀ ਮਾਫ਼ੀ

ਕਾਂਗਰਸ ਦੇ ਸੀਨੀਅਰ ਲੀਡਰ ਸੈਮ ਪਿਤ੍ਰੋਦਾ ਨੇ 1984 ਸਿੱਖ ਕਤਲੇਆਮ ਬਾਰੇ ਵਿਵਾਦਿਤ ਬਿਆਨ ‘ਤੇ ਮੁਆਫ਼ੀ ਮੰਗ ਲਈ ਹੈ ਅਤੇ ਕਿਹਾ ਹੈ ਕਿ ਉਹਨਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਉਨ੍ਹਾਂ ਆਪਣੇ ਬਿਆਨ ਵਿੱਚ ਹੋਈ ਗ਼ਲਤੀ ਨੂੰ ਭਾਸ਼ਾਈ ਤਰੁੱਟੀ ਕਰਾਰ ਦਿੱਤਾ।

ਸੈਮ ਪਿਤ੍ਰੋਦਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਬਿਆਨ ਨੂੰ ਗ਼ਲਤ ਸਮਝਿਆ ਗਿਆ। ਪਿਤ੍ਰੋਦਾ ਨੇ ਕਿਹਾ ਕਿ ਉਨ੍ਹਾਂ ਕਹਿਣਾ ਸੀ ਕਿ ਜੋ ਵੀ ਹੋਇਆ ਉਹ ਬੁਰਾ ਹੋਇਆ, ਪਰ ਉਹ ਬੁਰੇ ਨੂੰ ਮੌਕੇ ‘ਤੇ ਅਨੁਵਾਦ ਕਰਕੇ ਨਹੀਂ ਬੋਲ ਪਾਏ। ਪਿਤ੍ਰੋਦਾ ਦੇ ਬਿਆਨ ਕਰਕੇ ਧਰਨੇ ਪ੍ਰਦਰਸ਼ਨ ਤੋਂ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤਕ ਨੇ ਵੀ ਸਵਾਲ ਚੁੱਕੇ ਸਨ।

ਸੈਮ ਦੇ ਮੁਆਫ਼ੀਨਾਮੇ ਤੋਂ ਪਹਿਲਾਂ ਹੀ ਕਾਂਗਰਸ ਨੇ ਬਿਆਨ ਜਾਰੀ ਕਰਕੇ ਪਾਰਟੀ ਨੂੰ ਇਸ ਬਿਆਨ ਤੋਂ ਵੱਖ ਕਰ ਲਿਆ ਸੀ। ਨਾਲ ਹੀ ਕਾਂਗਰਸ ਨੇ ਕਿਹਾ ਸੀ ਕਿ 1984 ਦੇ ਸਿੱਖ ਤੇ 2002 ਦੇ ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਹੋ ਰਹੀ ਹੈ ਚਰਚਾ ,ਇਸ ਵਿਅਕਤੀ ਨੇ ਪੈਦਾ ਕੀਤੀ ਇਮਾਨਦਾਰੀ ਦੀ ਮਿਸਾਲ

ਅੱਜ ਕੱਲ੍ਹ ਇਨਸਾਨ ਏਨਾ ਬੇਈਮਾਨ ਹੋ ਚੁੱਕਿਆ ਹੈ ਕਿ ਕੁਝ ਰੁਪਇਆਂ ਦੀ ਖਾਤਰ ਹੀ ਆਪਣਾ ਦੀਨ-ਇਮਾਨ ਵੇਚ …

WP Facebook Auto Publish Powered By : XYZScripts.com