Friday , April 19 2019
Home / ਸਪੈਸ਼ਲ / ਰਾਤੋ-ਰਾਤ ਇੰਟਰਨੈੱਟ ਸੈਂਸੇਸ਼ਨ ਬਣੀ ਇਹ ਕੰਨੜ ਅਦਾਕਾਰਾ

ਰਾਤੋ-ਰਾਤ ਇੰਟਰਨੈੱਟ ਸੈਂਸੇਸ਼ਨ ਬਣੀ ਇਹ ਕੰਨੜ ਅਦਾਕਾਰਾ

ਰਾਤੋ-ਰਾਤ ਇੰਟਰਨੈੱਟ ਸੈਂਸੇਸ਼ਨ ਬਣੀ ਕੰਨੜ ਅਦਾਕਾਰਾ ਰਾਧਿਕਾ ਕੁਮਾਰਸਵਾਮੀ ਅੱਜਕਲ ਟਾਕ ਆਫ ਦਿ ਟਾਊਨ ਸੈਲੇਬ ਬਣ ਗਈ ਹੈ। ਕਰਨਾਟਕ ਚੋਣਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਛਾਈ ਇਸ ਅਦਾਕਾਰਾ ਨੂੰ ਕਰਨਾਟਕ ਦੇ ਸੀ. ਐੱਮ. ਅਹੁਦੇ ਦੀ ਸਹੁੰ ਲੈਣ ਜਾ ਰਹੇ ਐੱਚ. ਡੀ. ਕੁਮਾਰਸਵਾਮੀ ਦੀ ਦੂਜੀ ਪਤਨੀ ਦੱਸਿਆ ਗਿਆ ਹੈ।

ਰਾਧਿਕਾ ਦੀਆਂ ਕੁਝ ਗਲੈਮਰਸ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀਆਂ ਹਨ। ਰਾਧਿਕਾ ਕੰਨੜ ਅਦਾਕਾਰਾ ਹੈ। ਉਨ੍ਹਾਂ ਦੀਆਂ ਇੰਸਟਾਗਰਾਮ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਰਿਪੋਰਟਸ ਮੁਤਾਬਕ ਸਕੂਲ ‘ਚ 9ਵੀਂ ਕਲਾਸ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਕੰਨੜ ਫਿਲਮ ਇੰਡਸਟਰੀ ‘ਚ ਡੈਬਿਊ ਕੀਤਾ ਸੀ।

ਉਨ੍ਹਾਂ ਨੇ 2002 ‘ਚ ਕੰਨੜ ਫਿਲਮ ‘ਨੀਲਾ ਸ਼ਾਮਾ’ ਨਾਲ ਅਭਿਨੈ ਦੀ ਸ਼ੁਰੂਆਤ ਕੀਤੀ ਸੀ। 2003 ‘ਚ ਰਾਧਿਕਾ ਪੰਜ ਕੰਨੜ੍ਹ ਫਿਲਮਾਂ ‘ਚ ਨਜ਼ਰ ਆਈ, ਜਿਸ ‘ਚ ਹੇਮੰਤ ਹੇਗੜੇ ਦੇ ਨਿਰਦੇਸ਼ਨ ‘ਚ ‘ਓਹ ਲਾ ਲਾ’, ‘ਹੁਡੁਗਾਗਾਗੀ’ ਸੀ। ਯੋਗਰਾਜ ਭੱਟ ਫਿਲਮ ਮਨੀ ‘ਚ ਰਾਧਿਕਾ ਨੇ ਇਕ ਵੈਸ਼ਿਆ ਦੀ ਬੇਟੀ ਦੀ ਭੂਮਿਕਾ ਨਿਭਾਈ ਸੀ। ਰਾਧਿਕਾ ਨੇ ਤੇਲੁਗੂ ਇੰਡਸਟਰੀ ‘ਚ ਵੀ ਕੰਮ ਕੀਤਾ।

ਸਾਲ 2014 ‘ਚ ‘ਕੋਡੀ ਰਾਮਾਕ੍ਰਿਸ਼ਣਾ’ ਫਿਲਮ ਰਿਲੀਜ਼ ਹੋਈ ਸੀ। ਬੈਕ ਟੂ ਬੈਕ ਰਾਧਿਕਾ ਦੀਆਂ ਕਈ ਕੰਨੜ ਫਿਲਮਾਂ ਕਰਨ ਤੋਂ ਬਾਅਦ ਅਦਾਕਾਰਾ ਨੇ ਤਮਿਲ ਇੰਡਸਟਰੀ ਵੱਲ ਰੁਖ ਕੀਤਾ। ਸਾਲ 2003 ‘ਚ ਰਾਧਿਕਾ ਨੇ ‘ਅਯਰਕਾਏ’ ਫਿਲਮ ਤੋਂ ਤਮਿਲ ਸਿਨੇਮਾ ‘ਚ ਐਂਟਰੀ ਕੀਤੀ ਸੀ। ਇੱਥੇ ਇਹ ਦੱਸਣਯੋਗ ਹੈ ਕਿ 2006 ‘ਚ ਕੁਮਾਰਸਵਾਮੀ ਨੇ ਰਾਧਿਕਾ ਨਾਲ ਵਿਆਹ ਕਰ ਲਿਆ ਸੀ।

About Ashish Kumar

Check Also

ਪੇਟ੍ਰੋਲ ਦੀ ਟੈਂਕੀ ਫੁੱਲ ਕਰਵਾਓਣ ਤੇ ਹੋ ਸਕਦਾ ਹੈ ਧਮਾਕਾ , ਜਾਣੋ ਕੀ ਹੈ ਸਚਾਈ

ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਇੱਕ ਮੈਸੇਜ਼ ਨੇ ਆਮ ਜਨਤਾ ਦੀ ਚਿੰਤਾ …

WP Facebook Auto Publish Powered By : XYZScripts.com