Monday , January 21 2019
Home / ਲਾਈਫਸਟਾਈਲ / ਢਿੱਡ ਦੀ ਚਰਬੀ ਵੱਧ ਸਕਦੀ ਹੈ ਚਿਪਸ ਖਾਣ ਨਾਲ

ਢਿੱਡ ਦੀ ਚਰਬੀ ਵੱਧ ਸਕਦੀ ਹੈ ਚਿਪਸ ਖਾਣ ਨਾਲ

ਨਵੇਂ ਸਾਲ ਦੇ ਸੇਲੀਬ੍ਰੇਸ਼ਨ ਦੌਰਾਨ ਅਨਹੈਲਦੀ ਲਾਇਫਸਟਾਇਲ ਦੀ ਵਜ੍ਹਾ ਨਾਲ ਲੋਕਾਂ ਦਾ ਭਾਰ ਜਿਆਦਾ ਵੱਧ ਜਾਂਦਾ ਹੈ। ਕਈ ਲੋਕਾਂ ਦੇ ਢਿੱਡ ‘ਤੇ ਚਰਬੀ ਜਮਾਂ ਹੋਣ ਨਾਲ ਸਰੀਰ ਦਾ ਸਰੂਪ ਹੀ ਵਿਗੜਨ ਲੱਗਦਾ ਹੈ।

ਦੱਸ ਦੇਈਏ ਕਿ ਢਿੱਡ ਦੀ ਚਰਬੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਦਰਅਸਲ, ਢਿੱਡ ‘ਤੇ ਜਮਾਂ ਹੋਈ ਚਰਬੀ ਨਾਲ ਦਿਲ ਦੀ ਬਿਮਾਰੀ, ਡਾਇਬਿਟੀਜ ਅਤੇ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਵੀਂ ਹੋ ਸਕਦੀਆਂ ਹਨ।

ਮੋਟਾਪੇ ਦੀ ਸਮੱਸਿਆ ਅਕਸਰ ਸਰੀਰ ਵਿੱਚ ਜ਼ਿਆਦਾ ਚਰਬੀ ਦੀ ਵਜ੍ਹਾ ਤੋਂ ਹੁੰਦੀ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਮੋਟਾਪੇ ਦੀ ਸਮੱਸਿਆ ਹੁੰਦੀ ਹੈ, ਉਹ ਲੋਕ ਅਕਸਰ ਥੋੜ੍ਹੇ-ਥੋੜ੍ਹੇ ਕੰਮ ਕਰਨ ਵਿੱਚ ਹੀ ਥੱਕ ਜਾਂਦੇ ਹਨ। ਮੋਟਾਪੇ ਦੀ ਸਮੱਸਿਆ ਦੀ ਵਜ੍ਹਾ ਤੋਂ ਕਈ ਸਾਰੇ ਲੋਕਾਂ ਨੂੰ ਆਪਣੇ ਜੀਵਨ ਵਿੱਚ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨੁਸਖ਼ੇ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ, ਜਿਸ ਦਾ ਇਸਤੇਮਾਲ ਕਰ ਕੇ ਤੁਸੀਂ ਆਪਣੇ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਜੇਕਰ ਤੁਸੀ ਢਿੱਡ ਦੀ ਚਰਬੀ ਅਤੇ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਖਾਣ ਦੀਆਂ ਦੀ ਇਸ ਚੀਜਾਂ ਤੋਂ ਦੂਰੀ ਬਣਾ ਲਓ। ਦੇਖਦੇ ਹੀ ਦੇਖਦੇ ਤੁਹਾਡਾ ਭਾਰ ਘੱਟ ਹੋਣ ਲੱਗੇਗਾ।

ਚਿਪਸ- ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਨੂੰ ਚਿਪਸ ਖਾਣਾ ਪਸੰਦ ਨਾ ਹੋਵੇ । ਫਿਲਮ ਦਾ ਇੰਜੋਏ ਕਰਨ ਲਈ ਹੋ ਜਾਂ ਦੋਸਤਾਂ ਦੇ ਨਾਲ ਪਾਰਟੀ ਕਰਨੀ ਹੈ ਚਿਪਸ ਜਿਆਦਾਤਰ ਲੋਕਾਂ ਦੀ ਪਹਿਲੀ ਪਸੰਦ ਹੁੰਦੇ ਹਨ। ਪਰ ਇਹ ਭਾਰ ਵਧਾਉਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਦਰਅਸਲ , ਚਿਪਸ ਟਰਾਂਸ ਫੈਟ ਤੇਲ ਵਿੱਚ ਤਲੇ ਜਾਂਦੇ ਹਨ। ਟਰਾਂਸ ਫੈਟ ਨਾਲ ਕੋਲੇਸਟਰੋਲ ਅਤੇ ਭਾਰ ਵੱਧਣ ਦੇ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਵੀ ਜਿਆਦਾ ਹੁੰਦਾ ਹੈ। ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਚਿਪਸ ਤੋਂ ਦੂਰੀ ਬਣਾਉਣਾ ਹੀ ਬਿਹਤਰ ਹੈ।

ਸਾਫਟ ਡਰਿੰਕ- ਸਾਰੇ ਜਾਣਦੇ ਹਨ ਕਿ ਸਾਫਟ ਡਰਿੰਕ ਸਿਹਤ ਨੂੰ ਨੁਕਸਾਨ ਪਹੰਚਾਉਂਦੀ ਹੈ। ਇਸ ‘ਚ ਭਾਰੀ ਮਾਤਰਾ ‘ਚ ਕੈਲੋਰੀਜ ਹੁੰਦੀ ਹੈ, ਜੋ ਤੇਜੀ ਨਾਲ ਭਾਰ ਵਧਾਉਣ ਦਾ ਕੰਮ ਕਰਦੀ ਹੈ। ਢਿੱਡ ਦੀ ਚਰਬੀ ਘੱਟ ਕਰਨਾ ਚਾਹੁੰਦੇ ਹੋ ਤਾਂ ਸਾਫਟ ਡਰਿੰਕ ਦੇ ਬਜਾਏ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ

ਹਾਲਾਂਕਿ, ਫਾਸਟ ਫੂਡ ਸਸਤਾ ਤਾਂ ਹੁੰਦਾ ਹੀ ਹੈ ਨਾਲ ਹੀ ਸਮੇਂ ਦੀ ਬਚਤ ਵੀ ਹੁੰਦੀ ਹੈ । ਪਰ ਇਸ ‘ਚ ਮਿਨਰਲਸ, ਵਿਟਾਮਿਨ ਅਤੇ ਫਾਇਬਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜੇਕਰ ਤੁਹਾਨੂੰ ਫਾਸਟ ਫੂਡ ਖਾਣ ਦੀ ਕਰੇਵਿੰਗ ਹੁੰਦੀ ਹੈ ਤਾਂ ਤੁਸੀ ਕੁੱਝ ਹੇਲਦੀ ਹੀ ਖਾਓ।

About Admin

Check Also

ਕਈ ਫਾਇਦੇ ਹੁੰਦੇ ਹਨ ਚਿਹਰੇ ‘ਤੇ ਬਰਫ਼ ਲਗਾਉਣ ਨਾਲ

ਬਹੁਤ ਹੀ ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਚਿਹਰੇ ‘ਤੇ ਬਰਫ ਲਗਾਉਣ ਨਾਲ ਡਾਰਕ ਸਰਕਲ ਦੂਰ …

Leave a Reply

Your email address will not be published. Required fields are marked *

WP Facebook Auto Publish Powered By : XYZScripts.com