Sunday , February 17 2019
Breaking News
Home / ਪੰਜਾਬ / ਪੰਜਾਬ ‘ਚ ਪੈਟਰੋਲ ਹੋਇਆ 85 ਰੁਪਏ ਦੇ ਪਾਰ..

ਪੰਜਾਬ ‘ਚ ਪੈਟਰੋਲ ਹੋਇਆ 85 ਰੁਪਏ ਦੇ ਪਾਰ..

ਅੱਜ-ਕੱਲ ਇਕ ਪਾਸੇ ਜਿੱਥੇ ਡਾਲਰ ਦੇ ਮੁਕਾਬਲੇ ਰੁਪਿਆ ਡਿੱਗ ਰਿਹਾ ਹੈ, ਤਾਂ ਦੂਜੇ ਪਾਸੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਸ਼ੁੱਕਰਵਾਰ ਨੂੰ ਇਨ੍ਹਾਂ ਦੀ ਕੀਮਤ ਹੋਰ ਵਧ ਗਈ। ਦਿੱਲੀ ‘ਚ ਅੱਜ ਪੈਟਰੋਲ 48 ਪੈਸੇ ਮਹਿੰਗਾ ਹੋ ਕੇ 79.99 ਰੁਪਏ ਪ੍ਰਤੀ ਲਿਟਰ ਹੋ ਗਿਆ, ਤਾਂ ਡੀਜ਼ਲ 52 ਪੈਸੇ ਵਧ ਕੇ 72.02 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਿਆ। ਮੁੰਬਈ ‘ਚ ਪੈਟਰੋਲ 87.39 ਰੁਪਏ ਪ੍ਰਤੀ ਲਿਟਰ ‘ਚ ਵਿਕ ਰਿਹਾ ਹੈ ਅਤੇ ਡੀਜ਼ਲ 76.51 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਿਆ ਹੈ। ਮੁੰਬਈ ‘ਚ ਪੈਟਰੋਲ ਅਤੇ ਡੀਜ਼ਲ ਬਾਕੀ ਸਾਰੇ ਸ਼ਹਿਰਾਂ ਨਾਲੋਂ ਮਹਿੰਗੇ ਹਨ।

ਪੰਜਾਬ ‘ਚ ਪੈਟਰੋਲ ਦੀ ਕੀਮਤ 85 ਰੁਪਏ ਦੇ ਪਾਰ ਹੋ ਗਈ ਹੈ। ਜਲੰਧਰ ‘ਚ 7 ਸਤੰਬਰ ਨੂੰ ਪੈਟਰੋਲ ਦੀ ਕੀਮਤ 85 ਰੁਪਏ 27 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਡੀਜ਼ਲ ਦੀ ਕੀਮਤ ਜਲੰਧਰ ‘ਚ 71 ਰੁਪਏ 86 ਪੈਸੇ ਹੋ ਗਈ ਹੈ। ਡੀਜ਼ਲ ਮਹਿੰਗਾ ਹੋਣ ਨਾਲ ਟਰਾਂਸਪੋਰਟਰਾਂ ਅਤੇ ਕਿਸਾਨਾਂ ‘ਤੇ ਸਭ ਤੋਂ ਵੱਧ ਬੋਝ ਪੈ ਰਿਹਾ ਹੈ। ਉੱਥੇ ਹੀ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਜਲੰਧਰ ਨਾਲੋਂ ਪੈਟਰੋਲ ਤਕਰੀਬਨ 8 ਰੁਪਏ ਅਤੇ ਡੀਜ਼ਲ ਤਕਰੀਬਨ 2 ਰੁਪਏ ਸਸਤਾ ਵਿਕ ਰਿਹਾ ਹੈ। 7 ਸਤੰਬਰ ਨੂੰ ਚੰਡੀਗੜ੍ਹ ‘ਚ ਪੈਟਰੋਲ ਦੀ ਕੀਮਤ 77 ਰੁਪਏ 2 ਪੈਸੇ ਦਰਜ ਕੀਤੀ ਗਈ, ਜਦੋਂ ਕਿ ਡੀਜ਼ਲ 70 ਰੁਪਏ 7 ਪੈਸੇ ‘ਚ ਵਿਕ ਰਿਹਾ ਹੈ। ਪੰਜਾਬ ‘ਚ ਪੈਟਰੋਲ ਸਿਰਫ ਚੰਡੀਗੜ੍ਹ ਨਾਲੋਂ ਹੀ ਨਹੀਂ ਸਗੋਂ ਹਰਿਆਣਾ ਅਤੇ ਹਿਮਾਚਲ ਤੋਂ ਵੀ ਮਹਿੰਗਾ ਹੈ। ਇਸ ਦਾ ਕਾਰਨ ਹੈ ਪੈਟਰੋਲ ‘ਤੇ ਲੱਗਣ ਵਾਲਾ ਜ਼ਿਆਦਾ ਵੈਟ।

About Ashish Kumar

Check Also

19 ਫਰਵਰੀ ਤੋਂ ਇੰਝ ਕਰੇਗਾ ਕੰਮ ‘ਪੈਨਿਕ ਬਟਨ’ ਔਰਤਾਂ ਦੀ ਰਾਖੀ ਲਈ

ਮਹਿਲਾਵਾਂ ਦੀ ਸੁਰੱਖਿਆ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਮਹਿਲਾਵਾਂ ਦੀ ਸੁਰੱਖਿਆ ਲਈ …

WP Facebook Auto Publish Powered By : XYZScripts.com