Saturday , June 15 2019
Breaking News
Home / ਸਿਹਤ / ਸਿਆਲਾਂ ਦੇ ਮੌਸਮ ਵਿੱਚ ਜ਼ਿਆਦਾ ਸੌਣਾ ਵੀ ਸਹਿਤ ਲਈ ਹਾਨੀਕਾਰਕ

ਸਿਆਲਾਂ ਦੇ ਮੌਸਮ ਵਿੱਚ ਜ਼ਿਆਦਾ ਸੌਣਾ ਵੀ ਸਹਿਤ ਲਈ ਹਾਨੀਕਾਰਕ

ਸਿਆਲਾਂ ਵਿੱਚ ਅਕਸਰ ਹੀ ਲੋਕ ਰਜਾਈ ਵਿੱਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ। ਠੰਢ ਦੇ ਦਿਨਾਂ ਵਿੱਚ ਲੋਕ ਅੱਠ ਤੋਂ 10 ਘੰਟੇ ਸੌਂਦੇ ਹਨ। ਚੰਗੀ ਨੀਂਦ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਯੂਰਪੀਅਨ ਹਾਰਟ ਰਸਾਲੇ ਵਿੱਚ ਪ੍ਰਕਾਸ਼ਤ ਖੋਜ ਮੁਤਾਬਕ ਇੱਕ ਦਿਨ ਵਿੱਚ ਅੱਠ ਘੰਟੇ ਤੋਂ ਵੱਧ ਸੌਣਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਤੇ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ।

ਮੀਡੀਆ ਰਿਪੋਰਟ ਮੁਤਾਬਕ ਇਸ ਖੋਜ ਵਿੱਚ ਦੱਸਿਆ ਗਿਆ ਹੈ ਕਿ ਵਧੀਆ ਨੀਂਦ ਇਨਸਾਲ ਦੀ ਸਿਹਤ ਲਈ ਬੇਹੱਦ ਜ਼ਰੂਰੀ ਹੈ। ਲੋਕ ਆਪਣੀ ਜ਼ਿੰਦਗੀ ਦਾ ਇੱਕ ਤਿਹਾਈ ਹਿੱਸਾ ਸੌਣ ਦੇ ਲੇਖੇ ਲਾਉਂਦੇ ਹਨ। ਠੀਕ ਤਰ੍ਹਾਂ ਨੀਂਦ ਨਾ ਲੈਣ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਜੋਖ਼ਮ ਵੱਧ ਜਾਂਦਾ ਹੈ। ਪਰ ਚੀਨ ਦੇ ਮੈਕਮਾਸਟਰ ਤੇ ਪੇਕਿੰਗ ਯੂਨੀਅਨ ਮੈਡੀਕਲ ਕਾਲਜ ਦੇ ਚੁਆਂਸ਼ਗੀ ਵਾਂਗ ਦੀ ਅਗਵਾਈ ਵਿੱਚ ਹੋਈ ਖੋਜ ਮੁਤਾਬਕ ਹੱਦੋਂ ਵੱਧ ਸੌਣ ਨਾਲ ਮੌਤ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਖੋਜਕਾਰਾਂ ਦੀ ਟੀਮ ਨੇ ਪੂਰੀ ਦੁਨੀਆ ਤੋਂ ਸੱਤ ਭੂਗੋਲਿਕ ਖੇਤਰਾਂ ਵਿੱਚ ਵੱਖ-ਵੱਖ ਆਰਥਕ ਪੱਧਰਾਂ ਵਾਲੇ 21 ਦੇਸ਼ਾਂ ਦੇ 1,16,632 ਨੌਜਵਾਨਾਂ ਦੀ ਨੀਂਦ ਦੇ ਅੰਕੜਿਆਂ ਦੀ ਜਾਂਚ ਕੀਤੀ ਹੈ। ਖੋਜ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਜੋ ਲੋਕ ਰੋਜ਼ ਅੱਠ ਘੰਟੇ ਤੋਂ ਵੱਧ ਸੌਂਦੇ ਹਨ, ਉਨ੍ਹਾਂ ਵਿੱਚ ਦਿਲ ਫੇਲ੍ਹ ਹੋਣ ਜਾਂ ਦਿਲ ਦਾ ਦੌਰਾ ਪੈਣ ਦਾ ਜੋਖ਼ਮ ਵੱਧ ਜਾਂਦਾ ਹੈ।

ਖੋਜ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਜੋ ਲੋਕ ਦਿਨ ਵਿੱਚ ਕੁਝ ਨੀਂਦ ਲੈਣ ਤੇ ਫਿਰ ਹਰ ਰਾਤ ਛੇ ਘੰਟੇ ਤੋਂ ਵੱਧ ਸੌਂਦੇ ਹੋਣ, ਉਨ੍ਹਾਂ ਵਿੱਚ ਨਸ਼ਾ ਕਰਨ ਵਾਲਿਆਂ ਦੀ ਤੁਲਨਾ ਵਿੱਚ ਬਿਮਾਰੀ ਤੇ ਮੌਤੇ ਦੇ ਜੋਖ਼ਮ ਵੱਧ ਗਏ ਸਨ। ਖੋਜ ਮੁਤਾਬਕ ਇੱਕ ਦਿਨ ਵਿੱਚ ਛੇ ਤੋਂ ਇੱਠ ਘੰਟੇ ਦੀ ਨੀਂਦ ਹੀ ਸਹੀ ਹੈ, ਇਸ ਤੋਂ ਵੱਧ ਨੁਕਸਾਨਦਾਇਕ ਹੋ ਸਕਦੀ ਹੈ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com