Sunday , February 17 2019
Breaking News
Home / ਸਮਰਾਟਫ਼ੋਨ / ਵਨਪਲੱਸ 6ਟੀ ‘ਚ 3700mAh ਦੀ ਵੱਡੀ ਬੈਟਰੀ ਦੇਣ ਬਾਰੇ ਹੋਇਆ ਖੁਲਾਸਾ

ਵਨਪਲੱਸ 6ਟੀ ‘ਚ 3700mAh ਦੀ ਵੱਡੀ ਬੈਟਰੀ ਦੇਣ ਬਾਰੇ ਹੋਇਆ ਖੁਲਾਸਾ

ਵਨਪਲੱਸ ਦਾ ਨਵਾਂ ਸਮਾਰਟਫੋਨ OnePlus 6T ਭਾਰਤ ‘ਚ ਅਗਲੇ ਮਹੀਨੇ ਲਾਂਚ ਹੋ ਰਿਹਾ ਹੈ। ਇਹ ਸਮਾਰਟਫੋਨ 17 ਅਕਤੂਬਰ ਨੂੰ ਲਾਂਚ ਹੋ ਰਿਹਾ ਹੈ। ਇਸ ਸਮਾਰਟਫੋਨ ਨੂੰ ਲੈ ਕੇ ਕਈ ਲੀਕ ਰਿਪੋਰਟਸ ਸਾਹਮਣੇ ਆ ਚੁੱਕੀਆਂ ਹਨ। ਹੁਣ ਇਸ ਫੋਨ ਦੀ ਬੈਟਰੀ ਸਮਰੱਥਾ ਦੇ ਬਾਰੇ ‘ਚ ਪਤਾ ਚੱਲਿਆ ਹੈ। ਸਾਹਮਣੇ ਆਈ ਇਕ ਤਸਵੀਰ ਤੋਂ ਖੁਲਾਸਾ ਹੋਇਆ ਹੈ ਕਿ OnePlus 6T ਚ 3,700 ਐੱਮ. ਏ. ਐੱਚ ਦੀ ਬੈਟਰੀ ਹੋਵੇਗੀ। ਯਾਦ ਰਹੇ ਕਿ ਕੰਪਨੀ ਦੇ ਮੌਜੂਦਾ ਫਲੈਗਸ਼ਿੱਪ ਹੈਂਡਸੈੱਟ OnePlus 6 ‘ਚ 3,300 ਐੱਮ. ਏ. ਐੱਚ ਦੀ ਬੈਟਰੀ ਹੈ।

ਇਕ ਵੀਬੋ ਯੂਜ਼ਰ ਨੇ ਪੋਸਟ ਕੀਤਾ ਹੈ ਕਿ OnePlus 6T ‘ਚ 3,700 ਐੱਮ. ਏ. ਐੱਚ ਦੀ ਬੈਟਰੀ ਹੋਵੇਗੀ। ਉਨ੍ਹਾਂ ਨੇ ਇਸ ਦੇ ਨਾਲ ਬੈਟਰੀ ਦੀ ਇਕ ਤਸਵੀਰ ਵੀ ਸ਼ੇਅਰ ਵੀ ਕੀਤੀ ਹੈ। ਤਸਵੀਰ ‘ਚ ਬੈਟਰੀ ਦਾ ਮਾਡਲ ਨੰਬਰ ਸਮਰੱਥਾ ਤੇ ”se specified OnePlus charger only ਲਿੱਖਿਆ ਹੋਇਆ ਨਜ਼ਰ ਆ ਰਿਹਾ ਹੈ।

ਵੇਖਿਆ ਜਾਵੇ ਤਾਂ ਇਹ ਵਨਪਲਸ 6 ਦੀ 3,300ਐੱਮ. ਏ. ਐੱਚ ਬੈਟਰੀ ਦੀ ਤੁਲਣਾ ‘ਚ ਵੱਡਾ ਅਪਗ੍ਰੇਡ ਹੈ। ਕੰਪਨੀ 3.5 ਐੱਮ. ਐੱਮ ਆਡੀਓ ਜੈੱਕ ਨੂੰ ਹਟਾ ਕੇ ਵੱਡੀ ਬੈਟਰੀ ਦੇਣ ‘ਚ ਸਫਲ ਰਹੀ ਹੈ। ਕੰਪਨੀ ਦੇ ਸਾਥੀ-ਸੰਸਥਾਪਕ ਕਾਰਲ ਪੀ ਨੇ ਹਾਲ ਹੀ ‘ਚ ਟੈਕਰਡਾਰ ਨੂੰ ਪੁੱਸ਼ਟੀ ਕੀਤੀ ਸੀ ਕਿ OnePlus 6“ ‘ਚ 3.5 ਐੱਮ. ਐੱਮ ਆਡੀਓ ਜੈੱਕ ਨਹੀਂ ਹੋਵੇਗਾ। ਇਹ ਇਕ ਤਰ੍ਹਾਂ ਨਾਲ ਵੱਡੀ ਬੈਟਰੀ ਦੇ ਵੱਲ ਅਸਪਸ਼ਟ ਰੂਪ ਵੱਲ ਇਸ਼ਾਰਾ ਵੀ ਸੀ। ਉਂਝ ਉਨ੍ਹਾਂ ਨੇ ਇਸ ਸੰਬੰਧ ‘ਚ ਕੁਝ ਸਾਫ਼-ਸਪੱਸ਼ਟ ਨਹੀਂ ਕਿਹਾ ਸੀ। ਪਰ ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਹਾਲਤ ਸਪੱਸ਼ਟ ਹੁੰਦੀ ਨਜ਼ਰ ਆ ਰਹੀ ਹੈ। 3,700 ਐੱਮ. ਏ. ਐੱਚ ਦੀ ਬੈਟਰੀ ਵੱਡੀ ਅਪਗ੍ਰੇਡ ਹੈ।

ਲਾਈਨ ਹੋਏ ਰੇਂਡਰ ਤੋਂ ਇਹ ਵੀ ਪਤਾ ਚੱਲਦਾ ਹੈ ਕਿ OnePlus 6T ‘ਚ ਵਾਟਰਡਰਾਪ-ਨੌਚ ਡਿਸਪਲੇਅ ਹੋਵੇਗਾ। ਕਿਨਾਰਿਆਂ ‘ਤੇ ਬੇਜ਼ਲ ਵੀ ਬੇਹੱਦ ਹੀ ਪਤਲੇ ਹੋਣਗੇ। OnePlus 6“ ‘ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੋਣ ਦੀ ਪੁੱਸ਼ਟੀ ਹੋ ਚੁੱਕੀ ਹੈ ਜੋ ਇਸ ਫੋਨ ਦੀ ਅਹਿਮ ਖਾਸੀਅਤਾਂ ‘ਚੋਂ ਇਕ ਹੋਵੇਗਾ। ਵਨਪਲੱਸ ਦੁਆਰਾ ਜਾਰੀ ਕੀਤੇ ਗਏ ਟੀਜ਼ਰ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ OnePlus 6“ ‘ਚ 3.5 ਐੱਮ. ਐੱਮ ਹੈੱਡਫੋਨ ਜੈੱਕ ਨਹੀਂ ਹੋਵੇਗਾ। ਇਹ ਯੂ. ਐੱਸ. ਬੀ ਟਾਈਪ-ਸੀ ਈਅਰਫੋਨ ਦੇ ਨਾਲ ਆਵੇਗਾ। OnePlus 6“ ‘ਚ ਵੀ ਵਨਪਲੱਸ 6 ਦੀ ਤਰ੍ਹਾਂ ਸਨੈਪਡ੍ਰੈਗਨ 845 ਪ੍ਰੋਸੈਸਰ ਤੇ 8 ਜੀ. ਬੀ ਰੈਮ ਦਿੱਤੇ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਫੋਨ ‘ਚ ਐਂਡ੍ਰਾਇਡ 9.0 ਪਾਈ ਵੀ ਹੋ ਸਕਦਾ ਹੈ।

About Ashish Kumar

Check Also

ਮੋਟੋਰੋਲਾ ਨੇ ਆਪਣੇ ਇਨ੍ਹਾਂ ਦੋ ਸਮਾਰਟਫੋਨ ਦੀ ਕੀਮਤ ‘ਚ ਕੀਤੀ ਕਟੌਤੀ

ਮੋਟੋਰੋਲਾ ਨੇ ਆਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਆਪਣੇ ਦੋ ਸਮਾਰਟਫੋਨਸ ਮੋਟੋ ਈ5 ਪਲੱਸ ਅਤੇ ਮੋਟੋ ਐਕਸ4 …

WP Facebook Auto Publish Powered By : XYZScripts.com