Breaking News
Home / ਲਾਈਫਸਟਾਈਲ / ਇਹ ਨੁਕਸਾਨ ਹੁੰਦਾ ਹੈ ਵਾਲਾਂ ‘ਚ ਜ਼ਿਆਦਾ ਤੇਲ ਲਗਾਉਣ ਨਾਲ

ਇਹ ਨੁਕਸਾਨ ਹੁੰਦਾ ਹੈ ਵਾਲਾਂ ‘ਚ ਜ਼ਿਆਦਾ ਤੇਲ ਲਗਾਉਣ ਨਾਲ

ਤੁਸੀਂ ਵੀ ਸਾਰਿਆਂ ਆਪਣੇ ਘਰ ਦੇ ਵੱਡਿਆਂ ਤੋਂ ਸੁਣਿਆ ਹੋਵੇਗਾ ਕਿ ਵਾਲਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਤੇਲ ਲਗਾਉਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੀਆਂ ਜੜ੍ਹਾਂ ਮਜਬੂਤ ਹੁੰਦੀਆਂ ਹਨ।ਪਰ ਕਈ ਵਾਰ ਇਹ ਤੁਹਾਡੇ ਵਾਲਾਂ ਲਈ ਨੁਕਸਾਨ ਵੀ ਪੈਦਾ ਕਰ ਸਕਦਾ ਹੈ। ਜੇਕਰ ਤੁਸੀ ਸੋਚਦੇ ਹੈ ਕਿ ਜ਼ਿਆਦਾ ਤੇਲ ਲਗਾਉਣ ਨਾਲ ਤੁਹਾਡੇ ਵਾਲ ਭਰਵੇਂ ਅਤੇ ਕਾਲੇ ਰਹਿਣਗੇ ਤਾਂ ਹੋ ਸਕਦਾ ਤੁਹਾਡੀ ਇਹ ਸੋਚ ਗਲਤ ਵੀ ਸਾਬਤ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ  ਕਿ ਜ਼ਿਆਦਾ ਤੇਲ ਲਗਾਉਣ ਨਾਲ ਕੀ ਕੀ ਨੁਕਸਾਨ ਹੋ ਸਕਦਾ ਹੈ। ਤੁਸੀ ਵੀ ਇਹੀ ਸੋਚਦੇ ਹੋ ਤਾਂ ਜਾਣ ਲਓ ਤੇਲ ਲਗਾਉਣ ਦੇ ਨੁਕਸਾਨ ।

ਵਾਲਾਂ ਨੂੰ ਸਾਫ਼ ਕਰਨ ‘ਚ ਪਰੇਸ਼ਾਨੀ : ਤੁਹਾਨੂੰ ਕਦੀਂ ਵੀ ਜਿਆਦਾ ਸਮੇਂ ਤੱਕ ਆਪਣੇ ਵਾਲਾਂ ‘ਚ ਤੇਲ ਨਹੀਂ ਲਗਾਉਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਤੁਹਾਡੇ ਸਿਰ ‘ਚ ਤੇਲ ਜਮ੍ਹਾ ਹੋ ਜਾਂਦਾ ਹੈ ਅਤੇ ਸ਼ੈਪੂ ਕਰਦੇ ਸਮੇਂ ਵੀ ਉਹ ਆਸਾਨੀ ਨਾਲ ਨਿਕਲ ਨਹੀਂ ਪਾਉਂਦਾ ।

ਅਸਲ ਵਿੱਚ ਸਾਡੇ ਵਾਲਾਂ ਦੇ ਅੰਦਰ ਸਿਰ ਦੀ ਚਮੜੀ ਕੁਦਰਤੀ ਤੌਰ ‘ਤੇ ਕੁੱਝ ਮਾਤਰਾ ਵਿੱਚ ਕੁਦਰਤੀ ਤੇਲ ਪੈਦਾ ਕਰਦੀ ਹੈ। ਜਿਸਦੀ ਮਦਦ ਨਾਲ ਸਿਰ ਵਿੱਚ ਨਮੀ ਬਣੀ ਰਹਿੰਦੀ ਹੈ, ਤੇ ਜੇਕਰ ਅਸੀ ਹਰ ਸਮਾਂ ਜਿਆਦਾ ਤੇਲ ਦਾ ਵਰਤੋ ਕਰਦੇ ਹਾਂ, ਤਾਂ ਇਸਤੋਂ ਸਿਰ  ਦੇ ਅੰਦਰ ਜਿਆਦਾ ਨਮੀ ਹੋ ਜਾਵੇਗੀ।  ਜਿਸਦੇ ਕਾਰਨ ਸਿਰ ਦੀ ਚਮੜੀ ‘ਚ ਫੋੜੇ ਫਿੰਸੀ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਤੁਹਾਡੀ ਚਮੜੀ ਜੇਕਰ ਆਇਲੀ ਹੈ ਤਾਂ ਤੁਹਾਨੂੰ ਆਪਣੇ ਸਿਰ ‘ਤੇ ਜ਼ਿਆਦਾ ਸਮਾਂ ਤੇਲ ਨਹੀਂ ਲਗਾਉਣਾ ਚਾਹੀਦਾ ਹੈ ,  ਕਿਉਂਕਿ ਇਸਤੋਂ ਤੁਹਾਡੇ ਚਿਹਰੇ ਉੱਤੇ ਵੀ ਪਿੰਪਲਸ ਨਿਕਲ ਆਉਂਦੇ ਹਨ। ਅਸਲ ਵਿੱਚ ਜਦੋਂ ਤੁਸੀ ਆਪਣੇ ਸਿਰ ਉੱਤੇ ਤੇਲ ਲਗਾਉਂਦੇ ਹੋ, ਤਾਂ ਇਸਦੀ ਕੁੱਝ ਮਾਤਰਾ ਤੁਹਾਡੇ ਚਿਹਰੇ ‘ਤੇ ਵੀ ਲੱਗ ਜਾਂਦੀ ਹੈ ਅਤੇ ਤੁਹਾਡੇ ਚਿਹਰੇ ਉੱਤੇ ਗੰਦਗੀ ਜਮਾਂ ਹੋ ਜਾਂਦੀ ਹੈ।

ਜੇਕਰ ਤੁਸੀ ਤੇਲ ਲਗਾਕੇ ਘਰ ਤੋਂ ਬਾਹਰ ਜਾਂਦੇ ਹੋ ਤਾਂ ਤੁਹਾਡੇ ਵਾਲਾਂ ਵਿੱਚ ਮਿੱਟੀ ਜਮਾਂ ਹੋ ਜਾਂਦੀ ਹੈ। ਜਿਸ ਕਾਰਨ ਤੁਹਾਡੇ ਵਾਲਾਂ ਦੀਆਂ ਜੜ੍ਹਾਂ ਕਮਜੋਰ ਹੋ ਜਾਂਦੀਆਂ ਹਨ ਅਤੇ ਤੁਹਾਡੇ ਬਾਲ ਝਰਨ ਲਗਦੇ ਹਨ ।ਜ਼ਿਆਦਾਤਰ ਲੋਕ ਸਕੈਲਪ ‘ਤੇ ਤੇਲ ਲਗਾ ਕੇ ਛੱਡ ਦਿੰਦੇ ਹਨ। ਅਜਿਹਾ ਬਿਲਕੁਲ ਨਾ ਕਰੋ। ਸਕੈਲਪ ਦੇ ਨਾਲ-ਨਾਲ ਪੂਰੇ ਵਾਲਾਂ ਵਿਚ ਵੀ ਤੇਲ ਲਗਾਓ। ਇਸ ਨਾਲ ਵਾਲ ਮਜ਼ਬੂਤ ਹੋਣਗੇ।ਤੇਲ ਲਗਾਉਣ ਤੋਂ ਪਹਿਲਾਂ ਵਾਲਾਂ ਵਿਚ ਹਮੇਸ਼ਾ ਕੰਘੀ ਕਰੋ। ਬਿਨਾਂ ਕੰਘੀ ਸਕੈਲਪ ‘ਤੇ ਮਸਾਜ ਕਰਨ ਨਾਲ ਵਾਲ ਟੁੱਟਣ ਲੱਗਦੇ ਹਨ।ਹਮੇਸ਼ਾ ਕੋਸਾ ਤੇਲ ਹੀ ਵਾਲਾਂ ਵਿਚ ਲਗਾਓ।

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com