Breaking News
Home / ਲਾਈਫਸਟਾਈਲ / ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ ਮੋਟਾਪਾ

ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ ਮੋਟਾਪਾ

Fat woman sits in a chair and eats sandwich, bulimic and overweight. Unhealthy lifestyle, obesity

ਦੁਨੀਆ ਭਰ ਵਿਚ ਕੈਂਸਰ ਦੇ ਰੋਗੀਆਂ ਦਾ ਗਿਣਤੀ ਵਧਦੀ ਜਾ ਰਹੀ ਹੈ। ਇਸ ਬਾਰੇ ਵਿਚ ਠੀਕ ਜਾਣਕਾਰੀ ਨਹੀਂ ਹੋਣ ਕਾਰਨ ਬਹੁਤ ਲੋਕਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪੈਂਦੀ ਹੈ। ਉਂਝ ਤਾਂ ਕੈਂਸਰ ਦੇ ਕਈ ਕਾਰਨ ਦੱਸੇ ਜਾਂਦੇ ਹਨ ਪਰ ਹਾਲ ਹੀ ਵਿਚ ਹੋਈ ਸਟੱਡੀ ਵਿਚ ਕੈਂਸਰ ਦਾ ਕਾਰਨ ਮੋਟਾਪਾ ਦੱਸਿਆ ਜਾ ਰਿਹਾ ਹੈ।

ਮੋਟਾਪਾ ਹੈ ਕੈਂਸਰ ਦਾ ਕਾਰਨ
ਕੈਂਸਰ ਰਿਸਰਚ ਯੂ.ਕੇ. ਦੀ ਰਿਪੋਰਟ ਮੁਤਾਬਕ, ਆਉਣ ਵਾਲੇ ਸਮੇਂ ਵਿਚ 25 ਤੋਂ ਘੱਟ ਉਮਰ ਦੀ ਬ੍ਰਿਟਿਸ਼ ਮਹਿਲਾਵਾਂ ਵਿਚ ਪ੍ਰਿਵੇਂਟਬਲ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਮੋਟਾਪਾ ਹੋਵੇਗਾ। ਇਹ ਵਜ੍ਹਾ ਸਮੋਕਿੰਗ ਨੂੰ ਵੀ ਪਿੱਛੇ ਛੱਡਣ ਦੀ ਰਾਹ ‘ਤੇ ਹੈ।

ਔਰਤਾਂ ਦਾ ਵਧਦਾ ਮੋਟਾਪਾ ਹੈ ਖ਼ਤਰਾ
ਅਧਿਐਨ ਮੁਤਾਬਕ ਅਨੁਮਾਨ ਹੈ 17 ਸਾਲ ਦੇ ਅੰਦਰ ਮਹਿਲਾਵਾਂ ਵਿਚ ਕੈਂਸਰ ਦੇ 23,000 ਮਾਮਲੇ ਵਧਦੇ ਭਾਰ ਅਤੇ 25,000 ਮਾਮਲੇ ਸਮੋਕਿੰਗ ਕਾਰਨ ਹੋਣਗੇ। ਇਹ ਟ੍ਰੈਂਡ ਜੇਕਰ ਇਸੇ ਤਰ੍ਹਾਂ ਨਾਲ ਜਾਰੀ ਰਿਹਾ ਤਾਂ 2043 ਤੱਕ ਮੋਟਾਪਾ ਔਰਤਾਂ ਵਿਚ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੋਵੇਗਾ।

ਮਰਦਾਂ ਵਿਚ ਅੰਕੜਾ ਵੱਖਰਾ
ਜਾਂਚ ਮੁਤਾਬਕ ਮਰਦ ਜੇਕਰ ਜ਼ਿਆਦਾ ਸਮੋਕਿੰਗ ਕਰਦੇ ਹਨ ਤਾਂ ਉਨ੍ਹਾਂ ਵਿਚ ਕੈਂਸਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਜਦੋਂ ਕਿ ਔਰਤਾਂ ਵਿਚ ਮੋਟਾਪੇ ਅਤੇ ਸਮੋਕਿੰਗ ਵਿਚ ਜ਼ਿਆਦਾ ਫਰਕ ਨਹੀਂ ਰਹਿ ਗਿਆ ਹੈ। ਮੋਟਾਪੇ ਨਾਲ ਪੀੜਤ ਮਰਦਾਂ ਦੀ ਗਿਣਤੀ ਘੱਟ ਨਹੀਂ ਹੈ ਪਰ ਔਰਤਾਂ ਵਿਚ ਕੈਂਸਰ ਦੀ ਇਹ ਮੁੱਖ ਕਾਰਨ ਹੈ। ਇਸ ਨਾਲ ਔਰਤਾਂ ਨੂੰ ਬਰੈਸਟ ਕੈਂਸਰ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com