Friday , December 14 2018
Breaking News
Home / ਸਿਹਤ / Nokia 5 ਸਮਾਰਟਫੋਨ ਦੀ ਕੀਮਤ ‘ਚ ਕੀਤੀ ਗਈ ਭਾਰੀ ਕਟੌਤੀ

Nokia 5 ਸਮਾਰਟਫੋਨ ਦੀ ਕੀਮਤ ‘ਚ ਕੀਤੀ ਗਈ ਭਾਰੀ ਕਟੌਤੀ

HMD ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ (Nokia) ਨੇ ਆਪਣੇ ਨੋਕੀਆ 5 ਸਮਾਰਟਫੋਨ ਦੀ ਕੀਮਤ ਘੱਟ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਨੋਕੀਆ 5 (Nokia 5) ਸਮਾਰਟਫੋਨ ਦੀ ਕੀਮਤ ‘ਚ 4,500 ਰੁਪਏ ਤੱਕ ਕਟੌਤੀ ਕੀਤੀ ਗਈ ਹੈ ਹੁਣ ਇਸ ਸਮਾਰਟਫੋਨ ਨੂੰ ਈ-ਕਾਮਰਸ ਸਾਈਟ ਫਲਿੱਪਕਾਰਟ ਤੋਂ 7,999 ਰੁਪਏ ਦੀ ਕੀਮਤ ‘ਚ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ ਦੀ ਅਸਲੀ ਕੀਮਤ 12,499 ਰੁਪਏ ਸੀ।

ਕੀਮਤ ‘ਚ ਕਟੌਤੀ ਤੋਂ ਇਲਾਵਾ ਈ-ਕਾਮਰਸ ਸਾਈਟ ਫਲਿੱਪਕਾਰਟ ‘ਤੇ ਇਸ ਸਮਾਰਟਫੋਨ ‘ਤੇ ਕਈ ਆਫਰਸ ਮਿਲ ਰਹੇ ਹਨ। ਇਸ ‘ਚ ਕਿਸੇ ਖਾਸ ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਤੋਂ ਇਸ ਨੂੰ ਖਰੀਦਣ ‘ਤੇ ਕੁਝ ਫੀਸਦੀ ਡਿਸਕਾਊਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ।

ਫੀਚਰਸ-
ਨੋਕੀਆ 5 ਸਮਾਰਟਫੋਨ ‘ਚ 5.2 ਇੰਚ ਦੀ ਐੱਚ. ਡੀ. ਡਿਸਪਲੇਅ ਨਾਲ ਕੁਆਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ ‘ਚ 3ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ ਵਧਾਈ ਜਾ ਸਕਦੀ ਹੈ।

ਕੈਮਰਾ ਅਤੇ ਬੈਟਰੀ-
ਸਮਾਰਟਫੋਨ ‘ਚ ਰੀਅਰ ‘ਤੇ 13 ਮੈਗਾਪਿਕਸਲ ਦਾ ਕੈਮਰਾ ਅਤੇ ਫਰੰਟ ‘ਤੇ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਦੇ ਲਈ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।ਇਹ ਸਮਾਰਟਫੋਨ ਐਂਡਰਾਇਡ 8.1 ਓਰਿਓ ਆਪਰੇਟਿੰਗ ਸਿਸਟਮ ‘ਤੇ ਚੱਲਦਾ ਹੈ। ਇਸ ‘ਚ ਤੁਹਾਨੂੰ ਐਂਡਰਾਇਡ ਦਾ ਲੇਟੈਸਟ ਅਪਡੇਟਸ ਐਂਡਰਾਇਡ 9 Pie ਮਿਲ ਸਕਦੀ ਹੈ। ਇਸ ਅਪਡੇਟ ਨੂੰ ਆਉਣ ‘ਚ ਕੁਝ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।

About Ashish Kumar

Check Also

ਵਜ਼ਨ ਘਟਾਉਣ ਲਈ ਭੋਜਨ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

ਵਧੇ ਹੋਏ ਭਾਰ ਨੂੰ ਘੱਟ ਕਰਨ ਦੀ ਚਾਹਤ ਹਰ ਕਿਸੇ ਦੀ ਹੁੰਦੀ ਹੈ। ਇਸ ਲਈ …

WP Facebook Auto Publish Powered By : XYZScripts.com