Sunday , April 21 2019
Home / ਸਿਹਤ / ਹੁਣ ਆ ਗਈ ਹੈ ਬਿਨਾਂ ਕਿਸੇ ਦਰਦ ਤੋਂ ਕੈਂਸਰ ਦਾ ਜੜ੍ਹ ਤੋਂ ਇਲਾਜ ਕਰਨ ਵਾਲੀ ਦਵਾਈ, 2020 ਵਿੱਚ ਹੋਵੇਗੀ ਲਾਂਚ

ਹੁਣ ਆ ਗਈ ਹੈ ਬਿਨਾਂ ਕਿਸੇ ਦਰਦ ਤੋਂ ਕੈਂਸਰ ਦਾ ਜੜ੍ਹ ਤੋਂ ਇਲਾਜ ਕਰਨ ਵਾਲੀ ਦਵਾਈ, 2020 ਵਿੱਚ ਹੋਵੇਗੀ ਲਾਂਚ

Cancer treatment

ਕੈਂਸਰ ਇਕ ਭਿਆਨਕ ਤੇ ਜਾਨਲੇਵਾ ਬਿਮਾਰੀ ਹੈ । ਇਸ ਬਿਮਾਰੀ ਦਾ ਸ਼ੁਰੂ ਵਿੱਚ ਪਤਾ ਲਗਣਾ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਹੁੰਦੀ ਹੈ ਕਿਉਂਕਿ ਉਸ ਵੇਲੇ ਇਸਦਾ ਇਲਾਜ਼ ਵੀ ਮੁਮਕਿਨ ਹੋ ਜਾਂਦਾ ਹੈ। ਕੈਂਸਰ ਦਾ ਇਲਾਜ ਹਲੇ ਤੱਕ ਵਿਗਿਆਨ ਵਿਚ ਮਿਲ ਨਹੀਂ ਪਾਇਆ ਸੀ ਪਰ ਇਜ਼ਰਾਇਲ ਦੇ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ ਕਿ 2020 ਤੱਕ ਕੈਂਸਰ ਦਾ ਜੜ੍ਹ ਤੋਂ ਇਲਾਜ ਸੰਭਵ ਹੈ। ਇਹ ਵਿਗਿਆਨੀ ਅਪਣੇ ਪ੍ਰੀਖਿਆ ਦੇ ਆਖਰੀ ਸਟੇਜ ‘ਤੇ ਹਨ। ਜੇਕਰ ਉਹ ਸਫਲ ਹੋ ਜਾਂਦੇ ਹਨ ਤਾਂ ਇਹ ਦੁਨੀਆਂ ਦੀ ਪਹਿਲੀ ਅਜਿਹੀ ਦਵਾਈ ਬਣਾ ਲੈਣਗੇ, ਜਿਸ ਦੇ ਨਾਲ ਕੈਂਸਰ ਨੂੰ ਪੂਰੀ ਤਰ੍ਹਾਂ ਨਾਲ ਮਰੀਜ ਦੇ ਸਰੀਰ ਤੋਂ ਖਤਮ ਕੀਤਾ ਜਾ ਸਕਦਾ ਹੈ।

ਡਬਡ ਮੁਟਾਟੋ ਨਾਮ ਤੋਂ ਈਵੇਲੂਸ਼ਨ ਬਾਇਓਟੈਕਨਾਲੋਜੀ ਲਿਮਿਟਡ ਕੰਪਨੀ ਨਾਲ ਜੁੜੇ ਵਿਗਿਆਨੀਆਂ ਨੇ ਇਸ ਦਵਾਈ ਦੀ ਖੋਜ ਕੀਤੀ ਹੈ। ਜੋ ਸਫਲ ਹੁੰਦੇ ਹੀ ਅਗਲੇ ਸਾਲ 2020 ਤੱਕ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਮਰੀਜਾਂ ਲਈ ਉਪਲੱਬਧ ਹੋਵੇਗੀ। ਕੰਪਨੀ ਦੇ ਚੇਅਰਮੈਨ ਡੈਨ ਏਰੀਡੋਰ ਨੇ ਦੱਸਿਆ ਕਿ ਸਾਡੀ ਬਣਾਈ ਹੋਈ ਇਹ ਕੈਂਸਰ ਦੀ ਦਵਾਈ ਪਹਿਲੇ ਦਿਨ ਤੋਂ ਹੀ ਅਪਣਾ ਅਸਰ ਦਿਖਾਵੇਗੀ।ਇਸ ਦੇ ਨਾ ਤਾਂ ਕੋਈ ਸਾਈਡ ਇਫੈਕਟਸ ਹਨ ਅਤੇ ਨਾ ਹੀ ਇਹ ਦਵਾਈ ਮਹਿੰਗੀ ਹੈ। ਬਾਜ਼ਾਰ ਵਿਚ ਮੌਜੂਦ ਮਹਿੰਗੇ ਟਰੀਟਮੈਂਟਸ ਤੋਂ ਵੱਖਰੀ ਇਹ ਦਵਾਈ ਕਾਫ਼ੀ ਸਸਤੀ ਹੈ। ਸਾਡਾ ਸਮਾਧਾਨ ਸਧਾਰਨ ਅਤੇ ਵਿਅਕਤੀਗਤ ਦੋਵੇਂ ਹੋਵੇਗਾ। ਖਬਰ ਦੇ ਮੁਤਾਬਕ ਮੁਟਾਟੋ ਕੈਂਸਰ – ਟਾਰਗੇਟਿੰਗ ਪੇਪਟੀਡੇਸ ਅਤੇ ਯੂਨੀਕ ਟਾਕਸਿਨ ਦਾ ਮਿਸ਼ਰਣ ਹੈ ਜੋ ਸਿਰਫ ਕੈਂਸਰ ਸੈਲ ਨੂੰ ਟਾਰਗੇਟ ਕਰਦਾ ਹੈ।

ਇਸ ਨਾਲ ਹੈਲਦੀ ਸੈੱਲ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ। ਇਨ੍ਹਾਂ ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਸਾਰੇ ਮਰੀਜਾਂ ਲਈ ਅਤਿ – ਵਿਅਕਤੀਗਤ ਹੋਵੇਗਾ। ਫਿਲਹਾਲ ਚੂਹਿਆਂ ‘ਤੇ ਇਸ ਦਵਾਈ ਦਾ ਸਫਲ ਪ੍ਰੀਖਣ ਹੋ ਚੁੱਕਿਆ ਹੈ ਅਤੇ ਇਸ ਸਾਲ 2019 ਵਿਚ ਇਨਸਾਨਾਂ ‘ਤੇ ਵੀ ਇਸ ਦਾ ਟਰਾਏਲ ਕੀਤਾ ਜਾਵੇਗਾ। ਜੇਕਰ ਇਹ ਟਰਾਏਲ ਸਫਲ ਹੋਇਆ ਤਾਂ ਇਸ ਨਾਲ ਲੱਖਾਂ ਕੈਂਸਰ ਨਾਲ ਜੂਝ ਰਹੇ ਮਰੀਜਾਂ ਦੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

One comment

  1. Hi
    Earn second salary from home – even $30k/month.
    Super simple to start.
    Visit my website to learn more:
    https://janzac.com/how-to-start-investing-money-online/

WP Facebook Auto Publish Powered By : XYZScripts.com