Monday , January 21 2019
Home / ਭਾਰਤ / ਵੱਡਾ ਫੈਸਲਾ ਮੋਦੀ ਸਰਕਾਰ ਦਾ, ਜਨਰਲ ਵਰਗ ਨੂੰ ਵੀ ਸਿੱਖਿਆ ਤੇ ਨੌਕਰੀਆਂ ‘ਚ ਰਾਖਵਾਂਕਰਨ

ਵੱਡਾ ਫੈਸਲਾ ਮੋਦੀ ਸਰਕਾਰ ਦਾ, ਜਨਰਲ ਵਰਗ ਨੂੰ ਵੀ ਸਿੱਖਿਆ ਤੇ ਨੌਕਰੀਆਂ ‘ਚ ਰਾਖਵਾਂਕਰਨ

ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੋਦੀ ਸਰਕਾਰ ਨੇ ਵੱਡਾ ਦਾਅ ਖੇਡਿਆ ਹੈ। ਮੋਦੀ ਕੈਬਨਿਟ ਨੇ ਆਰਥਕ ਤੌਰ ‘ਤੇ ਪੱਛੜੇ ਜਨਰਲ ਵਰਗ ਨਾਲ ਸਬੰਧਤ ਲੋਕਾਂ ਨੂੰ ਨੌਕਰੀ ਤੇ ਸਿੱਖਿਆ ਵਿੱਚ ਰਾਖਵਾਂਕਰਨ ਦਾ ਫੈਸਲਾ ਲਿਆ ਹੈ। ਇਹ ਰਾਖਵਾਂਕਰਨ ਮੌਜੂਦਾ ਰਿਜ਼ਰਵੇਸ਼ਨ ਵਿਵਸਥਾ ਨਾਲ ਛੇੜਛਾੜ ਕੀਤੇ ਤੋਂ ਬਗ਼ੈਰ ਦਿੱਤੀ ਜਾਵੇਗੀ।

ਮੋਦੀ ਸਰਕਾਰ ਨੇ ਆਰਥਕ ਤੌਰ ‘ਤੇ ਪੱਛੜੇ ਜਨਰਲ ਵਰਗ ਨੂੰ ਸਰਕਾਰੀ ਨੌਕਰੀਆਂ ਤੇ ਵਿੱਦਿਆ ਖੇਤਰ ਵਿੱਚ 10 ਫ਼ੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਦਿੱਤਾ ਹੈ। ਫਿਲਹਾਲ ਦੇਸ਼ ਵਿੱਚ 49.5 ਫੀਸਦ ਰਾਖਵਾਂਕਰਨ ਲਾਗੂ ਹੈ, ਜਿਸ ਵਿੱਚ ਅਨੂਸੂਚਿਤ ਜਾਤੀ ਲਈ 15%, ਅਨੂਸੂਚਿਤ ਜਨਜਾਤੀ ਲਈ 7.5% ਤੇ ਓਬੀਸੀ ਲਈ 27% ਰਿਜ਼ਰਵੇਸ਼ਨ ਸ਼ਾਮਲ ਹੈ।

ਸਰਕਾਰ ਵੱਲੋਂ ਰਾਖਵਾਂਕਰਨ ਦੀ ਇਸ ਤਬਦੀਲੀ ਨੂੰ ਲਾਗੂ ਕਰਨ ਲਈ ਸੰਵਿਧਾਨ ਦੇ ਆਰਟੀਕਲ 15 ਤੇ 16 ਨੂੰ ਵੀ ਸੋਧਿਆ ਜਾਵੇਗਾ। ਸੰਵਿਧਾਨ ਦੇ ਇਨ੍ਹਾਂ ਦੋਵਾਂ ਆਰਟੀਕਲਜ਼ ਵਿੱਚ ਸੋਧ ਮਗਰੋਂ ਹੀ ਆਰਥਕ ਤੌਰ ‘ਤੇ ਪੱਛੜੇ ਹੋਏ ਜਨਰਲ ਵਰਗ ਨੂੰ 10 ਫ਼ੀਸਦ ਰਾਖਵਾਂਕਰਨ ਦਾ ਲਾਭ ਮਿਲ ਸਕੇਗਾ। ਹਾਲਾਂਕਿ, ਆਰਥਕ ਤੌਰ ‘ਤੇ ਕਮਜ਼ੋਰ ਮੰਨੇ ਜਾਣ ਲਈ ਕਿੰਨੀ ਆਮਦਨ ਹੱਦ ਤੈਅ ਹੋਵੇਗੀ, ਇਸ ਬਾਰੇ ਜਾਣਕਾਰੀ ਆਉਣੀ ਹਾਲੇ ਬਾਕੀ ਹੈ।

About Admin

Check Also

ਸੱਜਣ ਕੁਮਾਰ ਲਈ ਅਦਾਲਤ ਨੇ ਕੀਤੇ ਦਰਵਾਜੇ ਬੰਦ

1984 ਸਿੱਖ ਕਤਲੇਆਮ ਦੇ ਦੋਸ਼ੀ ਐਲਾਨੇ ਜਾ ਚੁੱਕੇ ਸੱਜਣ ਕੁਮਾਰ 31 ਦਸੰਬਰ ਨੂੰ ਸਥਾਨਕ ਅਦਾਲਤ …

Leave a Reply

Your email address will not be published. Required fields are marked *

WP Facebook Auto Publish Powered By : XYZScripts.com