Thursday , November 21 2019
Breaking News
Home / ਜੁਰਮ / ਪੰਚਕੂਲਾ ‘ਚ ਦੰਗਾ ਭੜਕਾਉਣ ਲਈ ਸਿਰਸਾ ਡੇਰੇ ਵਿੱਚ ਹੋਈ ਸੀ ਮੀਟਿੰਗ

ਪੰਚਕੂਲਾ ‘ਚ ਦੰਗਾ ਭੜਕਾਉਣ ਲਈ ਸਿਰਸਾ ਡੇਰੇ ਵਿੱਚ ਹੋਈ ਸੀ ਮੀਟਿੰਗ

ਪੰਚਕੂਲਾ ‘ਚ ਦੰਗਾ ਭੜਕਾਉਣ ਲਈ ਸਿਰਸਾ ਡੇਰੇ ਵਿੱਚ 17 ਅਗਸਤ ਦੀ ਰਾਤ ਨੂੰ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ 45 ਮੈਂਬਰੀ ਕਮੇਟੀ ਦੇ 20 ਮੈਂਬਰ ਮੌਜੂਦ ਸਨ। ਮੀਟਿੰਗ ਖੁਦ ਹਨੀਪ੍ਰੀਤ ਨੇ ਲਈ ਸੀ ਅਤੇ ਆਦਿਤਿਆ ਇੰਸਾਂ, ਗੋਪਾਲ ਇੰਸਾਂ ਇਸ ਵਿੱਚ ਮੌਜੂਦ ਸਨ। 17 ਅਗਸਤ ਦੀ ਰਾਤ ਇਨ੍ਹਾਂ ਸਭ ਦੀ ਮੋਬਾਈਲ ਲੋਕੇਸ਼ਨ ਇੱਥੇ ਦੀ ਹੀ ਮਿਲੀ ਹੈ।

ਇਸ ਮੀਟਿੰਗ ਵਿੱਚ ਹੀ ਤੈਅ ਕੀਤਾ ਗਿਆ ਸੀ ਕਿ ਡੇਰਾ ਚੀਫ ਗੁਰਮੀਤ ਸਿੰਘ ਨੂੰ ਕੋਰਟ ਸਾਧਵੀ ਰੇਪ ਕੇਸ ਵਿੱਚ ਦੋਸ਼ੀ ਕਰਾਰ ਦਿੰਦੀ ਹੈ ਤਾਂ ਪੰਚਕੂਲਾ ਵਿੱਚ ਦੰਗਾ ਕਿਵੇਂ ਭੜਕਾਉਣਾ ਹੈ।

ਮੋਬਾਇਲ ਲੋਕੇਸ਼ਨ ਮਿਲਣ ਤੋਂ ਕੇਸ ਹੋਇਆ ਮਜਬੂਤ…

ਐੱਸਆਈਟੀ ਦੇ ਮੁਤਾਬਕ ਇਹ ਗੱਲਾਂ ਹਨੀਪ੍ਰੀਤ ਨੇ ਪੁਲਿਸ ਪੁੱਛਗਿਛ ਵਿੱਚ ਵੀ ਮੰਨੀਆਂ ਹਨ। ਹੁਣ ਮੋਬਾਇਲ ਲੋਕੇਸ਼ਨ ਡੇਰੇ ਦੇ ਅੰਦਰ ਦੀ ਮਿਲਣ ਨਾਲ ਕੇਸ ਨੂੰ ਮਜਬੂਤੀ ਮਿਲੀ ਹੈ। ਦਰਅਸਲ ਪੁਲਿਸ ਦਾ ਅਜਿਹਾ ਮੰਨਣਾ ਇਸ ਲਈ ਹੈ ਕਿਉਂਕਿ ਇਹ ਦੋਸ਼ੀ ਭਲੇ ਹੀ ਕੋਰਟ ਵਿੱਚ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਤੋਂ ਪਲਟ ਜਾਵੇ ਪਰ ਸਭ ਦੀ ਮੋਬਾਈਲ ਲੋਕੇਸ਼ਨ ਇੱਕ ਹੋਣ ਨਾਲ ਸਾਬਤ ਹੋਵੇਗਾ ਕਿ ਕਮੇਟੀ ਦੇ 45 ਵਿੱਚੋਂ 20 ਮੈਂਬਰ 17 ਅਗਸਤ ਦੀ ਰਾਤ ਸਿਰਸਾ ਡੇਰੇ ਵਿੱਚ ਹੀ ਸਨ।ਇਸ ਸਭ ਗੱਲਾਂ ਦਾ ਖੁਲਾਸਾ ਦੰਗਿਆਂ ਦੀ ਪਲਾਨਿੰਗ ਵਿੱਚ ਸ਼ਾਮਿਲ ਗੋਪਾਲ ਇੰਸਾਂ ਦੇ ਬਿਆਨਾਂ ਵਿੱਚ ਵੀ ਹੋਇਆ ਹੈ।

ਕੋਰਟ ਨੇ ਗੋਪਾਲ ਨੂੰ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੰਚਕੂਲਾ ਵਿੱਚ ਦੰਗਾ ਭੜਕਾਉਣ ਦੇ ਮਾਮਲੇ ਵਿੱਚ ਕਈ ਅਹਿਮ ਲੋਕਾਂ ਨੂੰ ਫੜਨਾ ਅਜੇ ਬਾਕੀ ਹੈ। ਇਹਨਾਂ ਵਿੱਚ ਆਦਿਤਿਆ ਇੰਸਾਂ, ਪਵਨ ਇੰਸਾਂ ਅਤੇ ਗੋਬੀਰਾਮ ਸ਼ਾਮਿਲ ਹਨ।

ਇਹਨਾਂ ਦੀ ਤਲਾਸ਼ ਵਿੱਚ ਐੱਸਆਈਟੀ ਰੇਡ ਕਰ ਰਹੀ ਹਨ,ਪਰ ਤਿੰਨਾਂ ਨੂੰ ਅਜੇ ਫੜਿਆ ਨਹੀਂ ਜਾ ਸਕਿਆ ਹੈ। ਹਨੀਪ੍ਰੀਤ ਅਤੇ ਗੋਪਾਲ ਵਲੋਂ ਰਿਮਾਂਡ ਦੇ ਦੌਰਾਨ ਪੁੱਛਗਿਛ ਵਿੱਚ ਪਤਾ ਚਲਿਆ ਹੈ ਕਿ ਆਦਿਤਿਆ ਅਤੇ ਪਵਨ ਹਰਿਆਣਾ ਬਾਰਡਰ ‘ਤੇ ਹੋ ਸਕਦੇ ਹਨ, ਜਦੋਂ ਕਿ ਗੋਬੀਰਾਮ ਹਿਮਾਚਲ ਜਾਂ ਐਮਪੀ ‘ਚ ਕਿਤੇ ਲੁਕਿਆ ਹੋ ਸਕਦਾ ਹੈ।

ਪੁਲਿਸ ਦੇ ਹੱਥ ਲੱਗੇ ਸਬੂਤ

45 ਮੈਂਬਰੀ ਕਮੇਟੀ ਦੇ 20 ਤੋਂ ਜ਼ਿਆਦਾ ਲੋਕਾਂ ਦੀ ਜੋ ਮੋਬਾਇਲ ਲੋਕੇਸ਼ਨ ਮਿਲੀ ਹੈ, ਉਸ ਵਿਚੋਂ ਕਈ ਨੰਬਰਾਂ ਤੋਂ ਕਾਲ ਵੀ ਕੀਤੀ ਗਈ ਸੀ। ਇਸ ਤੋਂ ਸਾਬਤ ਹੋਵੇਗਾ ਕਿ ਇਹੀ ਲੋਕ ਇਸ ਨੰਬਰਾਂ ਦਾ ਇਸਤੇਮਾਲ ਕਰ ਰਹੇ ਸਨ। ਇਸ ਮੋਬਾਇਲ ਲੋਕੇਸ਼ਨ ਦੇ ਨਾਲ ਪੁਲਿਸ ਨੇ ਸੀਡੀਆਰ ਫਾਇਲ ਨੂੰ ਵੀ ਕਢਵਾਇਆ ਹੈ।

ਮੀਟਿੰਗ ਵਿੱਚ ਕੌਣ-ਕੌਣ ਸ਼ਾਮਿਲ ਸਨ ?

ਹਨੀਪ੍ਰੀਤ, ਆਦਿਤਿਆ, ਗੋਪਾਲ, ਪਵਨ, ਬਾਬਾ ਦਾ ਪੀਏ ਰਾਕੇਸ਼ ਅਰੋੜਾ, ਐਮਐੱਸਜੀ ਦਾ ਡਾਇਰੈਕਟਰ ਸੀਪੀ ਅਰੋੜਾ, ਗੋਬੀਰਾਮ, ਦਲਬੀਰ ਸਿੰਘ, ਖਰੈਤੀ ਲਾਲ, ਪਵਨ,ਦਾਨ ਸਿੰਘ, ਲਾਲਚੰਦ, ਦਰਬਾਰਾ ਸਿੰਘ, ਦਿਲਾਵਰ ਸਿੰਘ, ਚਮਕੌਰ ਸਮੇਤ 20 ਲੋਕ 17 ਅਗਸਤ ਦੀ ਮੀਟਿੰਗ ਵਿੱਚ ਸ਼ਾਮਿਲ ਸਨ।

ਬਾਬਾ ਬਰੀ ਹੁੰਦਾ ਤਾਂ ਪੰਚਕੂਲਾ ਤੋਂ ਸਿਰਸਾ ਤੱਕ ਨਿਕਲਦਾ ਫਤਹਿ ਮਾਰਚ

ਏਸੀਪੀ ਮੁਕੇਸ਼ ਮਲਹੋਤਰਾ ਦੀ ਐੱਸਆਈਟੀ ਨੇ ਗੋਪਾਲ ਨੂੰ ਰਿਮਾਂਡ ‘ਤੇ ਲਿਆ ਹੈ। ਉਸ ਨੇ ਕਬੂਲਿਆ ਹੈ ਕਿ ਜੋ ਮੀਟਿੰਗ 17 ਅਗਸਤ ਨੂੰ ਸਿਰਸਾ ਦੇ ਡੇਰਾ ਸੱਚਾ ਸੌਦਾ ਵਿੱਚ ਹੋਈ ਸੀ, ਉਸ ਵਿੱਚ ਉਹ ਸ਼ਾਮਿਲ ਸੀ। ਇੱਥੇ ਹਨੀਪ੍ਰੀਤ ਸਮੇਤ 45 ਮੈਂਬਰੀ ਕਮੇਟੀ ਦੇ 20 ਤੋਂ ਜ਼ਿਆਦਾ ਮੈਂਬਰ ਮੌਜੂਦ ਸਨ। ਮੀਟਿੰਗ ਵਿੱਚ ਤੈਅ ਹੋਇਆ ਸੀ ਕਿ ਕੋਰਟ ਤੋਂ ਬਰੀ ਹੋਣ ਦੇ ਬਾਅਦ ਪੰਚਕੂਲਾ ਵਿੱਚ ਸਤਸੰਗ ਹੋਵੇਗਾ, ਜਿਸ ਦੇ ਬਾਅਦ ਪੰਚਕੂਲਾ ਤੋਂ ਸਿਰਸਾ ਤੱਕ ਜਲੂਸ ਕੱਢਿਆ ਜਾਵੇਗਾ, ਜਿਸਦਾ ਨਾਮ ਫਤਹਿ ਮਾਰਚ ਹੋਵੇਗਾ।

ਉਥੇ ਹੀ ਜੇਕਰ ਗੁਰਮੀਤ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤੇ ਗਿਆ ਤਾਂ ਪੰਚਕੂਲਾ ਵਿੱਚ ਦੰਗਾ ਫੈਲਾਉਣ ਦੀ ਪਲਾਨਿੰਗ ਹੋਈ। ਇਸ ਦੇ ਲਈ ਪਹਿਲਾਂ ਹੀ ਇੰਤਜ਼ਾਮ ਕਰਨ ਨੂੰ ਕਿਹਾ ਗਿਆ। ਸਿਰਸਾ ਤੋਂ ਦੂਰੀ ਨੂੰ ਵੇਖਦੇ ਹੋਏ ਪਹਿਲਾਂ ਹੀ ਪੰਚਕੂਲਾ ਪੁੱਜਣ, ਖਾਣਾ ਦੇਣ, ਸਪੋਰਟਰਸ ਨੂੰ ਰੋਕਣ, ਠੀਕ ਲੋਕੇਸ਼ਨ ਦੀ ਜਾਣਕਾਰੀ ਦੇਣ, ਵਾਇਰਲੇਸ ਸੈੱਟ ਚਲਾਉਣ ਵਾਲੀਆਂ ਟੀਮਾਂ ਬਣਾਈਆਂ ਗਈਆਂ ਸਨ।

About Admin

Check Also

ਹਨਪ੍ਰੀਤ ਨਾਲ ਜੁੜਿਆ ਸਭ ਤੋਂ ਵੱਡਾ ਸੁਰਾਗ ਲੱਗਿਆ ਪੁਲਿਸ ਦੇ ਹੱਥ

ਰਾਮ ਰਾਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨਪ੍ਰੀਤ ਨਾਲ ਜੁੜਿਆ ਸਭ ਤੋਂ ਵੱਡਾ ਸੁਰਾਗ ਪੁਲਿਸ …

WP Facebook Auto Publish Powered By : XYZScripts.com