Friday , April 19 2019
Home / ਲਾਈਫਸਟਾਈਲ / ਰੋਜ਼ ਖਾਣਾ ਚਾਹੀਦਾ ਹੈ ਇੱਕ ਅੰਬ ਹਾਜ਼ਮੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ

ਰੋਜ਼ ਖਾਣਾ ਚਾਹੀਦਾ ਹੈ ਇੱਕ ਅੰਬ ਹਾਜ਼ਮੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ

ਗਰਮੀ ਦਾ ਮੌਸਮ ਆਉਂਦੇ ਹੀ ਅੰਬ ਦਾ ਇੰਤਜਾਰ ਸ਼ੁਰੂ ਹੋ ਜਾਂਦਾ ਹੈ | ਬਹੁਤ ਹੀ ਮਿੱਠਾ ਇਹ ਫਲ ਆਪਣੇ ਸਵਾਦ ਦੇ ਨਾਲ ਹੀ ਪੌਸ਼ਟਿਕ ਤੱਤਾਂਦੀ ਮੌਜੂਦਗੀ ਕਰਕੇ ਵੀ ਲੋਕਾਂ ਦੀ ਪਸੰਦ ਹੈ. ਇੱਕ ਖੋਜ ਦੇ ਮਾਹਰਾਂ ਦਾ ਕਹਿਣਾ ਹੈ ਕਿ ਹਾਜ਼ਮੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਇੱਕ ਅੰਬ ਰੋਜ਼ ਖਾਣਾ ਚਾਹੀਦਾ ਹੈ.

ਅਣੂ ਪੋਸ਼ਣ ਅਤੇ ਖੁਰਾਕ ਰਿਸਰਚ ਰਸਾਲੇ ਚ ਪ੍ਰਕਾਸ਼ਿਤ ਇੱਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੰਬ ਖਾਣ ਨਾਲ ਕਈ ਤਰ੍ਹਾਦੀਆਂ ਹਾਜ਼ਮੇ ਸੰਬੰਧੀ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ. ਇਸ ਸ਼ਾਨਦਾਰ ਫਲ ‘ਚ ਫਾਈਬਰ ਤੋਂ ਇਲਾਵਾ ਪੌਲੀਫੇਨਾਲਸਪੌਸ਼ਟਿਕ ਤੱਤਮੌਜੂਦ ਹੁੰਦੇ ਹਨ. ਪੌਲੀਫੇਨਾਲਸ ਨੂੰ ਕਬਜ਼ ਅਤੇ ਅੰਤੜੀਆਂ ਦੀ ਸੋਜ ਤੋਂ ਰਾਹਤ ਦੇਣ ਲਈ ਜਾਣਿਆ ਜਾਂਦਾ ਹੈ.

ਇੱਕ ਅੰਦਾਜ਼ੇ ਮੁਤਾਬਕ ਹਰੇਕ ਪੰਜ ਬਾਲਗਾਂ ‘ਚੋਂ ਇੱਕ ਨੂੰ ਲੰਮੇ ਸਮੇਂ ਤੋਂ ਪਾਚਨ ਸਮੱਸਿਆ ਹੁੰਦੀ ਹੈ. ਮਾਹਿਰਾਂ ਨੇ ਚਾਰ ਹਫ਼ਤਿਆਂ ਤੱਕ ਇਸਅਧਿਐਨ ਲਈ 36 ਔਰਤਾਂ ਅਤੇ ਪੁਰਸ਼ਾਂ ਦੇ ਅੰਕੜਿਆਂ ਦਾ ਅਨੁਮਾਨ ਲਗਾਇਆ. ਜਿਨ੍ਹਾਂ ਨੂੰ ਕਬਜ਼ ਦੀ ਗੰਭੀਰ ਸ਼ਿਕਾਇਤ ਸੀ. ਮਾਹਿਰਾਂ ਨੇਇਸ ਸਮੂਹ ਨੂੰ ਦੋ ਹਿੱਸਿਆਂ ਵਿੱਚ ਵੰਡਿਆ ‘ਤੇ ਰੋਜ਼ 300 ਗ੍ਰਾਮ ਜਾਂ ਇੱਕ ਪੂਰਾ ਅੰਬ ਖਾਣ ਨੂੰ ਦਿੱਤਾ. ਦੂਜੇ ਸਮੂਹ ਨੂੰ ਫਾਈਬਰ ਦੇ ਹੋਰਸਪਲੀਮੈਂਟ ਦਿੱਤੇ. ਇਸ ਇੱਕ ਬਦਲਾਅ ਦੇ ਇਲਾਵਾ ਦੋਵਾਂ ਸਮੂਹਾਂ ਦੇ ਖਾਣਪਾਣ ਨੂੰ ਇੱਕੋਂ ਜਿਹਾ ਰੱਖਿਆ ਗਿਆ. ਕਾਰਬੋਹਾਈਡਰੇਟ, ਫਾਈਬਰ,ਪ੍ਰੋਟੀਨ ਅਤੇ ਚਰਬੀ ਦੀ ਇੱਕੋਂ ਜਿਹੀ ਮਾਤਰਾ ਦਿੱਤੀ ਗਈ ਤੇ ਕੈਲੋਰੀ ਖਪਤ ਵੀ ਬਰਾਬਰ ਰੱਖੀ.

ਇਕ ਮਹੀਨੇ ਬਾਅਦ ਦੋਵਾਂ ਗਰੁੱਪਾਂ ਦੀ ਕਬਜ਼ ਸਮੱਸਿਆ ਚ ਕਮੀ ਵੇਖਣ ਨੂੰ ਮਿਲੀ. ਪਰ ਅੰਬ ਖਾਣ ਵਾਲੇ ਗਰੁੱਪ ਨੂੰ ਫਾਈਬਰ ਖਾਣ ਵਾਲੇਗਰੁੱਪ ਤੋਂ ਵੱਧ ਰਾਹਤ ਮਿਲੀ. ਵਿਸ਼ੇਸ਼ਕਾ ਦਾ ਕਹਿਣਾ ਹੈ ਕਿ ਅੰਬ ਖਾਣ ਨਾਲ ਤੰਦਰੁਸਤ ਬੈਕਟੀਰੀਆ ਦੇ ਵਿਕਾਸ ‘ਚ ਮਦਦ ਮਿਲਦੀ ਹੈਟੈਕਸਾਸ ਸਥਿਤ ਏਐਂਡਐੱਮ ਯੂਨੀਵਰਸਿਟੀ ‘ਚ ਪ੍ਰੋਫੈਸਰ ਅਤੇ ਸਹਿਖੋਜਕਾਰ ਸੂਜੈਨ ਮਰਟੇਸ ਟੇਲਕਾਟ ਦਾ ਕਹਿਣਾ ਹੈ ਕਿ ਫਾਈਬਰ ਦੇਸਪਲੀਮੈਂਟ ਅਤੇ ਕਬਜ਼ ਦੂਰ ਕਰਨ ਦੇ ਹੋਰ ਉਪਾਅ ਕਰਨ ਨਾਲ ਇੱਕ ਹੀ ਸਮੱਸਿਆ ਦਾ ਹੱਲ ਹੁੰਦਾ ਹੈ. ਇਹਨਾਂ ਦੀ ਵਰਤੋਂ ਨਾਲਆਂਤੜੀਆਂ ਦੀ ਸੋਜ ਤੋਂ ਛੁਟਕਾਰਾ ਨਹੀਂ ਮਿਲਦਾ.

 

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com