Sunday , January 26 2020
Breaking News
Home / Breking News / ਗੋਲੀਆਂ ਮਾਰ ਕੇ ਮਹਿਲਾ ਡਰੱਗ ਇੰਸਪੈਕਟਰ ਡਾ.ਨੇਹਾ ਸ਼ੌਰੇ ਦਾ ਕਤਲ

ਗੋਲੀਆਂ ਮਾਰ ਕੇ ਮਹਿਲਾ ਡਰੱਗ ਇੰਸਪੈਕਟਰ ਡਾ.ਨੇਹਾ ਸ਼ੌਰੇ ਦਾ ਕਤਲ

 

ਅੱਜ ਖਰੜ ਦੇ ਸਿਵਲ ਹਸਪਤਾਲ ‘ਚ ਇੱਕ ਅਣਪਛਾਤੇ ਵਿਅਕਤੀ ਨੇ ਮਹਿਲਾ ਡਰੱਗ ਇੰਸਪੈਕਟਰ ਡਾ.ਨੇਹਾ ਸ਼ੌਰੇ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਉਸ ਸਮੇਂ ਵਾਪਰੀ ਜਦੋਂ ਸਿਵਲ ਹਸਪਤਾਲ ਅੰਦਰ ਸਥਿਤ ਡਰੱਗ ਫ਼ੂਡ ਐਂਡ ਕੈਮੀਕਲ ਟੈਸਟਿੰਗ ਲੈਬਾਰਟਰੀ ‘ਚ ਆਏ ਹਮਲਾਵਰ ਨੇ ਅੱਜ ਸਵੇਰੇ ਲੱਗਭਗ 11:30 ਵਜੇ ਲੈਬਾਰਟਰੀ ਦੀ ਪਹਿਲੀ ਮੰਜਿਲ ਤੇ ਸਥਿਤ ਡਾ.ਨੇਹਾ ਦੇ ਦਫ਼ਤਰ ਅੰਦਰ ਦਾਖਲ ਹੋ ਕੇ ਡਾ.ਨੇਹਾ ਦੀ ਛਾਤੀ ਵਿਚ ਪਿਸਤੌਲ ਨਾਲ ਤਿੰਨ ਚਾਰ ਗੋਲੀਆਂ ਮਾਰ ਦਿੱਤੀਆਂ ।

ਇਸ ਉਪਰੰਤ ਹਮਲਾਵਰ ਲੈਬ ਵਿੱਚੋਂ ਬਾਹਰ ਦੌੜ ਗਿਆ। ਜਦੋਂ ਉਸ ਨੇ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਉਥੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਲੈਬ ਦੇ ਸਟਾਫ਼ ਮੈਂਬਰਾਂ ਅਤੇ ਹੋਰ ਲੋਕਾਂ ਨੇ ਉਸ ਨੂੰ ਘੇਰ ਲਿਆ ਜਿਸ ਕਾਰਨ ਉਸ ਨੇ ਪਹਿਲਾਂ ਤਾਂ ਪਿਸਤੌਲ ਦਿਖ਼ਾ ਕੇ ਸਭ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਆਪਣੀ ਵਾਹ ਨਾ ਚੱਲਦਿਆਂ ਦੇਖ ਕੇ ਉਸ ਨੇ ਆਪਣੇ ਮੱਥੇ ਵਿੱਚ ਗੋਲੀ ਮਾਰ ਲਈ। ਡਾਕਟਰ ਨੇਹਾ ਤੇ ਹਮਲਾਵਰ ਨੂੰ ਗੰਭੀਰ ਹਾਲਤ ਵਿੱਚ ਪੀ ਜੀ ਆਈ ਚੰਡੀਗੜ ਰੈਫ਼ਰ ਕੀਤਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਦੋਵਾਂ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ਗਿਆ ਹੈ।

ਅਪੁਸ਼ਟ ਖਬਰਾਂ ਮੁਤਾਬਕ ਹਮਲਾਵਰ ਦੀ ਪਹਿਚਾਣ ਮੋਰਿੰਡਾ ਵਾਸੀ ਇਕ ਕੈਮਿਸਟ ਵਜੋਂ ਹੋਈ ਹੈ ਅਤੇ ਇਹ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਕਾਫ਼ੀ ਸਾਲ ਪਹਿਲਾਂ ਡਾ: ਨੇਹਾ ਨੇ ਇਸ ਕੈਮਿਸਟਰ ਦੀ ਦੁਕਾਨ ’ਤੇ ਰੇਡ ਕਰਕੇ ਨਸ਼ੀਲੀਆਂ ਦਵਾਈਆਂ ਫੜੀਆਂ ਸਨ ਜਿਸ ਕਾਰਨ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ: ਨੇਹਾ ਦੀ ਹੱਤਿਆ ਦੀ ਫੌਰੀ ਜਾਂਚ ਨੂੰ ਯਕੀਨੀ ਬਣਾਉਣ ਲਈ ਡੀ ਜੀ ਪੀ ਪੰਜਾਬ ਨੂੰ ਹੁਕਮ ਕੀਤੇ ਹਨ |

About Admin

Check Also

ਜੰਮੂ ਤੋਂ ਵੱਡੀ ਖ਼ਬਰ ਆਈ ਸਾਹਮਣੇ ,ਜੰਮੂ ਬੱਸ ਸਟੈਂਡ ‘ਤੇ ਹੋਇਆ ਧਮਕਾ

ਜੰਮੂ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜੰਮੂ ਬੱਸ ਸਟੈਂਡ ‘ਤੇ ਧਮਕਾ ਹੋਇਆ । ਜਾਣਕਾਰੀ ਮੁਤਾਬਿਕ …

WP Facebook Auto Publish Powered By : XYZScripts.com