Friday , November 15 2019
Breaking News
Home / ਲਾਈਫਸਟਾਈਲ / ਸਵੇਰੇ ਜਾਂ ਰਾਤ ਵੇਲੇ ਕਿਹੜਾ ਟਾਇਮ ਹੈ ਚੰਗਾ ਨਹਾਉਣ ਲਈ

ਸਵੇਰੇ ਜਾਂ ਰਾਤ ਵੇਲੇ ਕਿਹੜਾ ਟਾਇਮ ਹੈ ਚੰਗਾ ਨਹਾਉਣ ਲਈ

ਨਹਾਉਣਾ ਰੋਜ਼ ਦੀ ਕਿਰਿਆ ਹੈ. ਜੋ ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਜਾਂ ਕੰਮ ਤੇ ਜਾਣ ਤੋਂ ਪਹਿਲਾਂ ਕਰਦੇ ਹਨ. ਨਹਾਉਣ ਨਾਲਇੱਕ ਤਾਂ ਸਾਡੇ ਸਰੀਰ ਵਿੱਚੋਂ ਗੰਦਗੀ ਨਿਕਲ ਜਾਂਦੀ ਹੈ ਅਤੇ ਦੂਜਾ ਅਸੀਂ ਤਾਜ਼ਾ ਮਹਿਸੂਸ ਕਰਦੇ ਹਾਂ. ਕੁਝ ਮਾਹਰਾਂ ਦਾ ਮੰਨਣਾ ਹੈ ਕਿ ਰਾਤ ਨੂੰਨਹਾਉਣ ਨਾਲ ਚੰਗੀ ਨੀਂਦ ਆਉਂਦੀ ਹੈ ਪਰ ਕੁਝ ਦਿਨ ਦੀ ਚੰਗੀ ਸ਼ੁਰੂਆਤ ਲਈ ਸਵੇਰੇ ਨਹਾਉਣਾ ਸਹੀ ਮੰਨਦੇ ਹਨ.

ਡੇਲੀ ਮੇਲ ਆਨਲਾਈਨ ਨੇ ਕਈ ਅਧਿਐਨਾਂ ਦੀ ਪੜ੍ਹਾਈ ਕਰਕੇ ਨਿਊਯਾਰਕ ਦੇ ਇੱਕ ਚਮੜੀ ਮਾਹਿਰ ਨੂੰ ਕੋਈ ਸਿੱਟਾ ਕੱਢਣ ਲਈ ਕਿਹਾ.ਹਾਂਲਾਕਿ ਦੋਵੇਂ ਸਮੇਂ ਨਹਾਉਣ ਦੇ ਆਪਣੇ-ਆਪਣੇ ਫ਼ਾਇਦੇ ਅਤੇ ਨੁਕਸਾਨ ਹਨ. ਪਰ ਰਾਤ ਨੂੰ ਨਹਾਉਣ ਨਾਲ ਪਸੀਨਾ, ਤੇਲ ਅਤੇ ਐਲਰਜੀਤੱਤ ਨਿਕਲ ਜਾਣ ਕਰਕੇ ਗਹਿਰੀ ਨੀਂਦ ਮਿਲਦੀ ਹੈ ਅਤੇ ਚਮੜੀ ਵੀ ਸਾਫ ਹੋ ਜਾਂਦੀ ਹੈ.

ਰਾਤ ਨੂੰ ਨਹਾਉਣ ਦੇ ਫਾਇਦੇ:

ਦਿਨ ਭਰ ਦੀ ਗੰਦਗੀ ਸਾਫ

ਨਿਊਯਾਰਕ ਦੇ ਡਾਕਟਰ ਸਾਮੇਰ ਜਬੇਰ ਨੇ ਡੇਲੀ-ਮੇਲ ਨੂੰ ਦੱਸਿਆ ਕਿ ਰਾਤ ਨੂੰ ਨਹਾਉਣ ਨਾਲ ਧੂੜਮਿੱਟੀ ਅਤੇ ਗੰਦਗੀ ਸਾਫ ਹੋ ਜਾਂਦੀ ਹੈ.ਕਿਉਂਕਿ ਗੰਦਗੀ ਨਾਲ ਬਿਸਤਰ ‘ਤੇ ਸੋਣ ਨਾਲ ਤੁਹਾਡੀ ਨੀਂਦ ਖਰਾਬ ਹੋ ਜਾਂਦੀ ਹੈ ਅਤੇ ਚਮੜੀ ਦੀ ਐਲਰਜੀ ਵੀ ਹੋ ਸਕਦੀ ਹੈ. ਤੰਦਰੁਸਤਰਹਿਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣਾ ਬਹੁਤ ਜ਼ਰੂਰੀ ਹੈ.

ਉਹ ਕਹਿੰਦੇ ਹਨ ਕਿ ਇਹ ਜਿਆਦਾ ਜ਼ਰੂਰੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਧੋਤਾ ਜਾਵੇ ਕਿਉਂਕਿ ਚਿਹਰੇ ਦੀ ਮੈਲ ਅਤੇ ਤੇਲਸਿਰਹਾਣੇ ਤੇ ਲੱਗ ਜਾਂਦਾ ਹੈ ਜੋ ਚਿਹਰੇ’ ਤੇ ਫਿਣਸੀਆਂ ਦਾ ਕਾਰਨ ਬਣਦਾ ਹੈ.

ਨੀਂਦ ਆਉਣ  ‘ਚ ਸੁਧਾਰ

ਨਹਾਉਣ ਨਾਲ ਸਰੀਰ ਦਾ ਤਾਪਮਾਨ ਠੀਕ ਰਹਿੰਦਾ ਹੈ. ਜਿਸ ਨਾਲ ਤੁਹਾਨੂੰ ਤੇਜ਼ ਅਤੇ ਡੂੰਘੀ ਨੀਂਦ ਆਉਂਦੀ ਹੈ. ਜ਼ਿਆਦਾਤਰ ਅਧਿਐਨਾਂ ਚਸੁਝਾਅ ਦਿੱਤਾ ਗਿਆ ਹੈ ਕਿ ਸੌਣ ਤੋਂ ਘੱਟੋਘੱਟ 90 ਮਿੰਟ ਪਹਿਲਾਂ ਨਹਾਉਣ ਨਾਲ ਸਰੀਰ ਦਾ ਤਾਪਮਾਨ ਆਮ ਹੋ ਜਾਂਦਾ ਹੈ ਅਤੇ ਡੂੰਘੀਨੀਂਦ ਆ ਜਾਂਦੀ ਹੈ. ਇਸਦੇ ਨਾਲ ਹੀ ਸ਼ਾਵਰ ਲੈਣ ਨਾਲ ਦਿਮਾਗ ਚ ਕੋਰਟੀਸੌਲ ਨਾਮਕ ਤਣਾਅ ਵਾਲੇ ਹਾਰਮੋਨ ਦਾ ਪੱਧਰ ਘੱਟ ਹੁੰਦਾ ਹੈ ਤੇਮਾਨਸਿਕ ਸਿਹਤ ਸੁਧਰਦੀ ਹੈ.

ਰਾਤ ਨੂੰ ਸਰੀਰ ਚਮੜੀ ਦੇ ਸੈੱਲਾਂ ਨੂੰ ਸਿਹਤਮੰਦ ਬਣਾਉਂਦਾ ਹੈ. ਡੈੱਡ ਸੈੱਲਾਂ ਨੂੰ ਹਟਾਉਂਦਾ ਹੈ ਤੇ ਨਵੇਂ ਸੈੱਲ ਬਣਾਉਂਦਾ ਹੈ. ਇਸ ਲਈ ਡਾ.ਜਬੇਰ ਰਾਤ ਨੂੰ ਘੱਟੋ-ਘੱਟ ਚਿਹਰਾ ਧੋ ਕੇ ਸੌਣ ਨੂੰ ਕਹਿੰਦੇ ਹਨ. ਰਾਤ ​​ਨੂੰ ਨਹਾਉਣਾ ਵੀ ਕਈ ਫਾਇਦੇ ਦਿੰਦਾ ਹੈ.

ਸਵੇਰ ਨੂੰ ਨਹਾਉਣ ਦੇ ਫਾਇਦੇ:

ਰਚਨਾਤਮਕਤਾ  ‘ਚ ਵਾਧਾ

ਹਾਰਵਰਡ ਦੀ ਇੱਕ ਸਟੱਡੀ ਮੁਤਾਬਕ ਸਵੇਰ ਵੇਲੇ ਨਹਾਉਣਾ ਦਿਮਾਗ ਤੋਂ ਤਣਾਅ ਅਤੇ ਦਬਾਅ ਨੂੰ ਦੂਰ ਕਰਦਾ ਹੈ ਅਤੇ ਤੁਹਾਡੀਰਚਨਾਤਮਕਤਾ ਵੱਧਦੀ ਹੈ ਜਿਸ ਨਾਲ ਤੁਸੀਂ ਵਧਿਆ ਸੋਚ ਪਾਉਂਦੇ ਹੋ.

ਸ਼ੇਵ ਕਰਨ ਤੋਂ ਪਹਿਲਾਂ ਨਹਾਉਣਾ ਜ਼ਰੂਰੀ

ਡਾ. ਜਬੇਰ ਸੁਝਾਅ ਦਿੰਦੇ ਹਨ ਕਿ ਜੋ ਮਰਦ ਸਵੇਰੇ ਸ਼ੇਵ ਕਰਦੇ ਹਨ, ਉਨ੍ਹਾਂ ਨੂੰ ਪੱਕਾ ਨਹਾਉਣ ਦੀ ਜ਼ਰੂਰਤ ਹੁੰਦੀ ਹੈ. ਕਿਉਂਕਿ ਗਰਮ ਪਾਣੀਨਾਲ ਨਹਾਉਣ ਤੇ ਅਵਿਕਸਿਤ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਚਮੜੀ ਦੇ ਰੋਮ ਖੁੱਲ੍ਹ ਜਾਂਦੇ ਹਨ,ਨਤੀਜੇ ਵਜੋਂ ਵਧੀਆ ਸ਼ੇਵ ਹੋ ਜਾਂਦੀਹੈ.

ਕਿਹੜਾ ਟਾਇਮ ਹੈ ਚੰਗਾ

ਮਾਹਿਰਾਂ ਦੀ ਰਾਏ ਅਤੇ ਖੋਜ ਦੇ ਆਧਾਰ ਤੇ ਰਾਤ ਨੂੰ ਨਹਾਉਣਾ ਵਧਿਆ ਹੈ. ਜਿਸ ਨਾਲ ਦਿਨਭਰ ਦੀ ਥਕਾਨ ਅਤੇ ਗੰਦਗੀ ਸਾਫ਼ ਹੋਣ ਨਾਲਸਾਨੂੰ ਚੰਗੀ ਨੀਂਦ ਮਿਲਦੀ ਹੈ. ਹਾਂਲਾਕਿ ਦਿਨ ਵਿੱਚ ਦੋ ਵਾਰ ਨਹਾਉਣ ਨਾਲ ਵੀ ਕੋਈ ਖ਼ਤਰਾ ਨਹੀਂ ਹੈ. ਇਹ ਤੁਹਾਡੀ ਪਸੰਦ’ਤੇ ਨਿਰਭਰਕਰਦਾ ਹੈ. ਨਹਾਉਣ ਲਈ ਕੋਸੇ ਪਾਣੀ ਦੀ ਵਰਤੋਂ ਕਰੋ ਤੇ 10 ਮਿੰਟ ਤੋਂ ਵੱਧ ਨਾ ਨਹਾਉ. ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀਕੁਦਰਤੀ ਰੰਗਤ ਗਵਾਚ ਜਾਂਦੀ ਹੈ.

 

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com