Friday , April 19 2019
Home / ਭਾਰਤ / ਲੋਕਾਂ ਨੂੰ ਪਈਆਂ ਭਾਜੜਾਂ,ਪਾਕਿ ਸਰਹੱਦ ‘ਤੇ ਭਾਰਤੀ ਹਵਾਈ ਫ਼ੌਜ ਨੇ ਭਰੀਆਂ ਜੰਗੀ ਮਸ਼ਕਾਂ

ਲੋਕਾਂ ਨੂੰ ਪਈਆਂ ਭਾਜੜਾਂ,ਪਾਕਿ ਸਰਹੱਦ ‘ਤੇ ਭਾਰਤੀ ਹਵਾਈ ਫ਼ੌਜ ਨੇ ਭਰੀਆਂ ਜੰਗੀ ਮਸ਼ਕਾਂ

ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਤੇ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਵੀਰਵਾਰ ਰਾਤ ਜੰਗੀ ਮਸ਼ਕਾਂ ਭਰੀਆਂ। ਰਾਤ ਤਕਰੀਬਨ ਡੇਢ ਵਜੇ ਲੜਾਕੂ ਜਹਾਜ਼ਾਂ ਦੇ ਖੜਾਕ ਸੁਣ ਲੋਕ ਸਹਿਮ ਗਏ ਤੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ।

ਯਾਦ ਰਹੇ ਦੋ ਦਿਨ ਪਹਿਲਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵੀ ਪਾਕਿ ਫ਼ੌਜ ਨੇ ਅਜਿਹਾ ਹੀ ਅਭਿਆਸ ਕੀਤਾ ਸੀ। ਭਾਰਤੀ ਫ਼ੌਜ ਨੂੰ ਵੀ ਉਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪਰ ਭਾਰਤ ਪਾਕਿਸਤਾਨ ਦਰਮਿਆਨ ਤਣਾਅ ਕਰਨ ਲੋਕਾਂ ਦੇ ਮਨ ਵਿੱਚ ਕਈ ਕਿਸਮ ਦੇ ਤੌਖ਼ਲੇ ਪੈਦਾ ਹੋ ਗਏ।

ਅੰਮ੍ਰਿਤਸਰ ਵਿੱਚ ਲੋਕਾਂ ਨੇ ਕਈ ਵਾਰ ਧਮਾਕੇ ਜਿਹੀਆਂ ਆਵਾਜ਼ਾਂ ਵੀ ਸੁਣੀਆਂ ਤੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ। ਹਾਲਾਂਕਿ, ਅੰਮ੍ਰਿਤਸਰ ਦੇ ਏਡੀਸੀਪੀ ਨੇ ਰਾਤ ਨੂੰ ਬਿਆਨ ਜਾਰੀ ਕਰ ਲੋਕਾਂ ਨੂੰ ਭੈਅ ਮੁਕਤ ਹੋਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ‘ਤੇ ਭਰੋਸਾ ਨਾ ਕਰਨ ਦੀ ਅਪੀਲ ਵੀ ਕੀਤੀ।

ਦੋ ਦਿਨ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਰਾਡਾਰ ਨੇ ਦੋ ਪਾਕਿਸਤਾਨੀ ਹਵਾਈ ਫ਼ੌਜ ਦੇ ਜ਼ਹਾਜ਼ਾਂ ਦੀ ਮੌਜੂਦਗੀ ਦੇਖੀ ਸੀ। ਇਹ ਜਹਾਜ਼ ਐਲਓਸੀ ਦੇ 10 ਕਿਲੋਮੀਟਰ ਨੇੜਿਓਂ ਲੰਘ ਰਹੇ ਸੀ। ਸਰਹੱਦ ‘ਤੇ ਲੋਕਾਂ ਨੂੰ ਜੈੱਟ ਜਹਾਜ਼ਾਂ ਦੇ ਆਵਾਜ਼ ਦੀ ਗਤੀ ਦੇ ਤੇਜ਼ ਚੱਲਣ ਕਾਰਨ ਪੈਦਾ ਹੋਈ ਕੰਨ ਪਾੜਵੀਂ ਆਵਾਜ਼ (ਸੁਪਰਸੌਨਿਕ ਬੂਮ) ਸੁਣਾਈ ਦਿੱਤੀ ਸੀ, ਜਿਸ ਨੂੰ ਲੋਕਾਂ ਨੇ ਬੰਬ ਦੇ ਧਮਾਕੇ ਸਮਝ ਲਿਆ।

About Admin

Check Also

ਕਸ਼ਮੀਰ ਜਾਣੋਂ ਵਰਜਿਆ ਟਰੰਪ ਨੇ ਅਮਰੀਕੀਆਂ ਨੂੰ

ਜੰਮੂ-ਕਸ਼ਮੀਰ ਵਿੱਚ ਤਣਾਓ ਦੇ ਹਾਲਾਤ ਵੇਖਦਿਆਂ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਖ਼ਾਸ ਐਡਵਾਇਜ਼ਰੀ ਜਾਰੀ ਕੀਤੀ …

WP Facebook Auto Publish Powered By : XYZScripts.com