Saturday , August 17 2019
Breaking News
Home / ਲਾਈਫਸਟਾਈਲ / ਹੋ ਸਕਦੀ ਹੈ ਇਹ ਬਿਮਾਰੀ ਸੈਕਸ ਕਰਨ ਵੇਲੇ ਹੁੰਦਾ ਹੈ ਦਰਦ ਤਾਂ

ਹੋ ਸਕਦੀ ਹੈ ਇਹ ਬਿਮਾਰੀ ਸੈਕਸ ਕਰਨ ਵੇਲੇ ਹੁੰਦਾ ਹੈ ਦਰਦ ਤਾਂ

ਸੈਕਸ ਨੂੰ ਦਿਲਚਸਪ ਅਤੇ ਆਨੰਦਦਾਇਕ ਅਨੁਭਵ ਮੰਨਿਆ ਜਾਂਦਾ ਹੈ। ਪਰ ਕਈ ਵਾਰੀ ਕੁਝ ਉਲਟਾ ਹੋ ਸਕਦਾ ਹੈ ਜੇ ਤੁਸੀਂ ਸੰਭੋਗ ਤੋਂ ਬਾਅਦ ਦਰਦ ਮਹਿਸੂਸ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ dyspareunia ਤੋਂ ਪੀੜਤ ਹੋ।

Dyspareunia ਉਸ ਅਵਸਥਾ ਨੂੰ ਕਿਹਾ ਜਾਂਦਾ ਹੈ ਜਦੋਂ ਤੁਹਾਨੂੰ ਸੈਕਸ ਕਰਨ ਵੇਲੇ ਜਾਂ ਕਰਨ ਤੋਂ ਬਾਅਦ ਕਦੇ-ਕਦੇ ਜਾਂ ਲਗਾਤਾਰ ਦਰਦ ਹੁੰਦਾ ਹੈ। ਇਹ ਦਰਦ ਆਮ ਕਰਕੇ ਗੁਪਤ ਅੰਗਾਂ ਦੇ ਬਾਹਰ ਹੁੰਦਾ ਹੈ। ਪਰ ਕਈ ਵਾਰ ਇਸ ਦਾ ਅਸਰ ਗੁਪਤ ਅੰਗਾਂ ਦੇ ਅੰਦਰਲੇ ਹਿੱਸਿਆਂ ਤੇ ਵੀ ਪੈ ਸਕਦਾ ਹੈ। ਇਸਦੇ ਲੱਛਣ ਹਨ ਦਰਦ ਹੋਣਾ ਜਾਂ ਜਲਨ ਹੋਣਾ, ਜੋ ਸੰਭੋਗ ਤੋਂ ਬਾਅਦ ਲੰਬੇ ਸਮੇਂ ਤੱਕ ਰਹਿੰਦੀ ਹੈ।

ਇਸਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਜਨਮ ਤੋਂ ਬਾਅਦ ਗੁਪਤ ਅੰਗਾਂ ਤੇ ਕੋਈ ਸੱਟ ਲੱਗਣਾ, ਕੋਈ ਇੰਨਫੈਕਸ਼ਨ ਹੋਣਾ, ਮਾਨਸਿਕ ਤੌਰ ਤੇ ਸੈਕਸ ਕਰਨ ਲਈ ਤਿਆਰ ਨਾ ਹੋਣਾ। ਇਸਤੋਂ ਇਲਾਵਾ ਕਿਸੇ ਹੋਰ ਬਿਮਾਰੀ ਦਾ ਸ਼ਿਕਾਰ ਹੋਣਾ ਜੋ ਪਿਸ਼ਾਬ ਨਾਲੀ ਨਾਲ ਜੁੜੀ ਹੋਈ ਹੋਵੇ। ਕੈਂਸਰ ਹੋਣ ਜਾਂ ਇਸਦੇ ਇਲਾਜ ਦੌਰਾਨ ਵੀ ਅਜਿਹਾ ਦਰਦ ਹੋ ਸਕਦਾ ਹੈ।

ਤਾਂ ਫਿਰ ਇਸਤੋਂ ਕਿਵੇਂ ਬਚਿਆ ਜਾ ਸਕਦਾ ਹੈ?

ਜੇਕਰ ਦਰਦ ਚਿਕਨਾਈ ਘੱਟ ਹੋਣ ਕਰਕੇ ਹੈ ਤਾਂ ਇਸਦੇ ਲਈ ਨੈਚਰਲ ਚਿਕਨਾਈ ਦੀ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਦਿੱਲੀ ਦੇ ਇੱਕ ਸੈਕਸੋਲੋਜਿਸਟ ਵਿਨੋਦ ਰੈਨਾ ਨੇ ਦੱਸਿਆ ਕਿ ਸੈਕਸ ਤੋਂ ਪਹਿਲਾਂ ਫੋਰਪਲੇ ਕਰਨ ਨਾਲ ਕਾਫੀ ਮਦਦ ਮਿਲਦੀ ਹੈ। ਜੇ ਕੋਈ ਫੰਗਲ ਇਨਫੈਕਸ਼ਨ ਹੋ ਗਈ ਹੈ ਤਾਂ ਫਿਰ ਕੁਝ ਦਿਨ ਸੈਕਸ ਨਾ ਕਰਕੇ ਐਂਟੀ-ਫੰਗਲ ਕ੍ਰੀਮ ਦੀ ਵਰਤੋਂ ਕੀਤੀ ਜਾ ਸਕਦੀ ਹੈ।

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com