Friday , April 19 2019
Home / ਤਿਉਹਾਰ / ਇਸ ਤਰ੍ਹਾਂ ਮਨਾਈ ਜਾਂਦੀ ਹੈ ਹੋਲੀ ਇਨ੍ਹਾਂ ਦੇਸ਼ਾਂ ‘ਚ

ਇਸ ਤਰ੍ਹਾਂ ਮਨਾਈ ਜਾਂਦੀ ਹੈ ਹੋਲੀ ਇਨ੍ਹਾਂ ਦੇਸ਼ਾਂ ‘ਚ

ਸਾਰੇ ਲੋਕ ਹੋਲੀਆਂ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ। 21 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਣਾ ਹੈ। ਇਸ ਦਿਨ ਲੋਕ ਇੱਕ ਦੁਜੇ ਨੂੰ ਰੰਗ ਲਗਾਕੇ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੰਦੇ ਹਨ। ਪਰ ਕਈ ਦੇਸ਼ ਇਸ ਤਰ੍ਹਾਂ ਦੇ ਵੀ ਹਨ। ਜਿਥੇ ਹੋਲੀ ਰੰਗਾਂ ਦੇ ਨਾਲ ਨਹੀਂ ਬਲਕਿ  ਮਿੱਟੀ ਤੇ ਅੰਡਿਆਂ ਨੂੰ ਇਕ ਦੂਜੇ ਉਪਰ ਮਾਰ ਕੇ ਖੇੜਦੇ ਹਨ।

*ਲਾ ਟੋਮਾਟੀਨਾ ਸਪੇਨ  ਸਪੇਨ ‘ਚ ਬੋਨੋਲ ਦੇ ਵਲੇਂਸੀਆ ਸ਼ਹਿਰ ‘ਚ ਹੋਲੀ ਵਰਗਾ ਹੀ ਇੱਕ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਤੇ ਲੋਕ ਇਕ ਦੂਜੇ ਉੱਪਰ ਟਮਾਟਰ ਮਾਰਦੇ ਹਨ। ਬੋਨੋਲ ‘ਚ ਇਹ ਤਿਉਹਾਰ 1945 ਤੋਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਅਗਸਤ ਮਹੀਨੇ ਦੇ ਆਖਰੀ ਬੁੱਧਵਾਰ ਨੂੰ ਮਨਾਇਆ ਜਾਂਦਾ ਹੈ। ਹੁਣ ਇਸ ਤਿਉਹਾਰ ਨੂੰ ਸਪੇਨ ਤੋਂ ਇਲਾਵਾ ਹੋਰ ਵੀ ਕਈ ਦੇਸ਼ ਮਨਾ ਰਹੇ ਹਨ।

*ਮਿਸ਼ੀਗਨ ਐਨੀਅਲ ਮਡ ਦ, ਅਮਰੀਕਾ ਅਮਰੀਕਾ ਦੇ ਵੇਸਟਲੈਂਡ ‘ਚ  ਵੇਨੇ ਕਾਊਂਟੀ ‘ਚ ‘ਮੂਡ ਡੇ’ ਨਾਮ ਦਾ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ। ਇਸ ‘ਚ 12  ਸਾਲ ਤੱਕ ਦੇ ਹਜਾਰਾਂ ਬੱਚੇ ਹਿੱਸਾ ਲੈਂਦੇ ਹਨ। ਇਸ ‘ਚ ਬੱਚਿਆਂ ਲਈ ਮਿੱਟੀ ਦੀ ਦੌੜ ਤੋਂ ਲੈ ਕੇ ਕਈ ਮਜੇਦਾਰ ਖੇਡਾਂ ਖੇਡੀਆਂ ਜਾਂਦੀਆਂ ਹਨ।

* ਲਾ ਮਾਰੰਗਾਡਾ, ਸਪੇਨਸਪੇਨ ਦੇ ਬਾਰ੍ਸਿਲੋਨਾ ਦੇ ਨੇੜੇ ‘ਵਿਲੀਅਨੋਵਾ ਈ ਲਾ ਜਲਜਾ ਪੋਰਟ’ ‘ਤੇ 250 ਸਾਲਾਂ ਤੋਂ ਹਰ ਸਾਲ ਫਰਬਰੀ ਦੇ ਮਹੀਨੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ‘ਕੈਂਡੀ ਫਾਊਟੀ ਫੈਸਟੀਵਲ’ ਕਿਹਾ ਜਾਂਦਾ ਹੈ। ਇਸ ‘ਚ ਅੰਡੇ ਤੇ ਕਰੀਮ ਤੋਂ ਬਣੀਆਂ ਪੇਸਟ੍ਰੀ ਕਰੀਮ ਨੂੰ ਇੱਕ ਦੂਜੇ ਉੱਪਰ ਪਾਇਆ ਜਾਂਦਾ ਹੈ।

*ਗਰਮ ਤਿਉਹਾਰ  ਆਸਟ੍ਰੇਲੀਆ ਦੀ ਉਤਰ-ਪੂਰਬੀ ਅਰਨਹੇਮ ਲੈਂਡ ਤੇ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਉਥੋਂ ਦੇ ਯੌਲਗੁਜ ਆਦਿਵਾਸੀ ਰੰਗ ਬਿਰੰਗੇ ਕੱਪੜੇ ਪਾ ਕੇ ਸਰੀਰ ਤੇ ਰੰਗ ਲਗਾ ਕੇ ਆਪਣੇ ਸੱਭਿਆਚਾਰ ਨੂੰ ਪੇਸ਼ ਕਰਦੇ ਹਨ।

*ਸਾਂਗ੍ਰਕਨ, ਥਾਈਲੈਂਡ ਥਾਈਲੈਂਡ ਦਾ ਇਹ ਤਿਉਹਾਰ 13 ਤੋਂ 15 ਅਪ੍ਰੈਲ ਤੱਕ ਮਨਾਇਆ ਜਾਂਦਾ ਹੈ। ਜਿਹੜਾ ਕੇ ਬਸੰਤ ਦੇ ਆਉਣ ਦਾ ਪ੍ਰਤੀਕ ਹੁੰਦਾ ਹੈ। ਤੁਸੀ ਇਸ ਨੂੰ ‘ਥਾਈ ਨਿਊ ਈਯਰ’ ਵੀ ਕਹਿ ਸਕਦੇ ਹੋ। ਇਸ ਤਿਉਹਾਰ ਤੇ ਸੜਕ ਤੇ ਜਾਂਦੇ ਲੋਕ ਉੱਪਰ ਪਾਣੀ ਪਾ ਕੇ ਹੋਲੀ ਵਰਗਾ ਵੱਖਰਾ ਖੇਡ ਖੇੜਦੇ ਹਨ। ਇਸ ਤਿਉਹਾਰ ਦੀ ਖਾਸ ਗੱਲ ਇਹ ਹੈ ਕੇ ਇਸ ਦਿਨ ਲੋਕ ਸੜਕ ਉੱਪਰ ਪਾਣੀ ਦੇ ਡ੍ਰਮ ਭਰ ਕੇ ਰੱਖਦੇ ਹਨ।

About Admin

Check Also

ਦੀਵਾਲੀ ਮੌਕੇ ਸਮਾਰਟਫੋਨ ਖਰੀਦਣਾ ਵਾਲਿਆਂ ਨੂੰ ਮਿਲ ਰਿਹਾ ਹੈ ਡਿਸਕਾਉਂਟ

ਦੀਵਾਲੀ ਦਾ ਤਿਉਹਾਰ ਬੱਸ ਆਉਣ ਹੀ ਵਾਲਾ ਹੈ। ਅਜਿਹੇ ਵਿੱਚ ਤੁਸੀਂ ਸਾਰੇ ਕੁਝ ਖਾਸ ਖਰੀਦਦਾਰੀ …

WP Facebook Auto Publish Powered By : XYZScripts.com