Sunday , February 17 2019
Breaking News
Home / ਦੁਨੀਆਂ / ਹੈਲੀਕਾਪਟਰ ਅਤੇ ਹਵਾਈ ਜਹਾਜ਼ ਦੀ ਟੱਕਰ ਇਟਲੀ ‘ਚ, ਸੱਤ ਦੀ ਮੌਤ

ਹੈਲੀਕਾਪਟਰ ਅਤੇ ਹਵਾਈ ਜਹਾਜ਼ ਦੀ ਟੱਕਰ ਇਟਲੀ ‘ਚ, ਸੱਤ ਦੀ ਮੌਤ

ਇਟਲੀ ਦੇ ਐਲਪਸ ਪਰਵਤ ਵਿਚ ਇਕ ਗਲੇਸ਼ੀਅਰ ਦੇ ਸਿਖਰ ‘ਤੇ ਹੈਲੀਕਾਪਟਰ ਅਤੇ ਇਕ ਛੋਟੇ ਹਵਾਈ ਜਹਾਜ਼ ਵਿਚ ਟੱਕਰ ਹੋ ਗਈ, ਜਿਸ ‘ਚ ਸੱਤ ਦੀ ਮੌਤ ਹੋ ਗਈ। ਅਧਿਕਾਰੀਆਂ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ।

ਹਾਦਸਾ ਇਟਲੀ ਦੇ ਉੱਤਰੀ ਸਰਹੱਦ ਨੇੜੇ ਓਸਟਾ ਵੈਲੀ ਵਿਚ ਲਾ ਥੁਈਲੀ ਦੇ ਨੇੜੇ ਰੁਤੋਰ ਗਲੇਸ਼ੀਅਰ ਉਪਰ ਵਾਪਰਿਆ। ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਸ਼ੁੱਕਰਵਾਰ ਨੂੰ ਕਰ ਦਿੱਤੀ ਗਈ ਸੀ, ਜਦੋਂ ਕਿ ਦੋ ਲੋਕ ਗੁੰਮ ਸਨ।

ਹੈਲੀਕਾਪਟਰ ‘ਚ ਪਾਇਲਟਾਂ ਸਮੇਤ ਛੇ ਲੋਕ ਸਵਾਰ ਸਨ. ਜਦੋਂ ਕਿ ਹਲਕੇ ਹਵਾਈ ਜਹਾਜ਼ ਵਿਚ ਤਿੰਨ ਲੋਕ ਸਵਾਰ ਸਨ, ਉਹ ਪਹਾੜ ‘ਤੇ ਉੱਡਣ ਲਈ ਸਿਖਲਾਈ ਦੇ ਰਹੇ ਸਨ।

ਓਸਟਾ ਵੈਲੀ ਵਿਚ ਕੋਰੋਮੇਅਰ ਫਾਈਨੈਂਸ਼ੀਅਲ ਪੁਲਿਸ ਦੀ ਐਲਪਾਈਨ ਬ੍ਰਾਂਚ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰ ਨੂੰ ਦੁਬਾਰਾ ਸ਼ੁਰੂ ਕੀਤੇ ਭਾਲ ਮੁਹਿੰਮ ਦੇ ਬਾਅਦ ਦੋ ਲਾਪਤਾ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।  ਹਾਦਸੇ ਵਿਚ ਦੋ ਹੋਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

About Admin

Check Also

ਪਾਕਿ ਮੀਡੀਆ ਨੇ ਅਟਲ ਜੀ ਨੂੰ ਦੱਸਿਆ ‘ਸ਼ਾਂਤੀ ਦੂਤ’..

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਜੀ ਨੂੰ ਭਾਰਤ ਸਮੇਤ ਗੁਆਂਢੀ ਦੇਸ਼ਾਂ ਨੇ ਸ਼ਰਧਾਂਜਲੀ ਦਿੱਤੀ ਹੈ। …

WP Facebook Auto Publish Powered By : XYZScripts.com