Tuesday , July 23 2019
Breaking News
Home / ਰਾਸ਼ਟਰੀ / ਮਹਿੰਗੀ ਪਈ ਹਰਿਆਣੇ ਦੇ ਕੈਬਿਨੇਟ ਮੰਤਰੀ ਨੂੰ ਰੈੱਲੀ ਦੀ ਅਗਵਾਈ ਕਰਨੀ

ਮਹਿੰਗੀ ਪਈ ਹਰਿਆਣੇ ਦੇ ਕੈਬਿਨੇਟ ਮੰਤਰੀ ਨੂੰ ਰੈੱਲੀ ਦੀ ਅਗਵਾਈ ਕਰਨੀ

ਅੰਬਾਲਾ ਵਿੱਚ ਅੱਜ ਰੈਲੀ ਦੇ ਦੌਰਾਨ ਇੱਕ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਹਰਿਆਣੇ ਦੇ ਕੈਬਿਨੇਟ ਮੰਤਰੀ ਅਨਿਲ ਵਿਜ  ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਵਿੱਚ ਵਿਜ ਭਾਜਪਾ ਦੀ ਸੰਕਲਪ ਬਾਈਕ ਰੈਲੀ ਦੀ ਅਗਵਾਈ ਐਕਟਿਵਾ ਸਕੂਟਰ ‘ਤੇ ਕਰ ਰਹੇ ਸਨ। ਅਚਾਨਕ ਸੜਕ ‘ਤੇ ਬਜਰੀ ਆਉਣ ਦੇ ਕਾਰਨ ਵਿਜ ਦਾ ਸਕੂਟਰ ਫਿਸਲ ਗਿਆ, ਜਿਸਦੇ ਕਾਰਨ ਵਿਜ ਦੀ ਸੱਜੀ ਅੱਖ ਉੱਤੇ ਸੱਟ ਲੱਗ ਗਈ। ਇਸ ਹਾਦਸੇ ਵਿੱਚ ਵਿਜ ਦੇ ਗੋਡਿਆਂ ਅਤੇ ਛਾਤੀ ‘ਤੇ ਵੀ ਸੱਟਾਂ ਆਈਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਅੰਬਾਲਾ ਛਾਉਣੀ ਦੇ ਲੋਕ ਹਸਪਤਾਲ ਲੈ ਕੇ ਗਏ ਅਤੇ ਦਾਖਿਲ ਕਰਵਾਇਆ।

ਦੇਸ਼ ਭਰ ਵਿੱਚ ਚੱਲ ਰਹੀ ਭਾਜਪਾ ਦੀ ਸੰਕਲਪ ਬਾਇਕ ਰੈੱਲੀ ਅੰਬਾਲਾ ਵਿੱਚ ਅਨਿਕ ਵਿਜ ‘ਤੇ ਭਾਰੀ ਪੈ ਗਈ। ਇਸ ਰੈੱਲੀ ਦੀ ਅਗਵਾਈ ਕਰ ਰਹੇ ਹਰਿਆਣਾ ਦੇ ਕੈਬਿਨੇਟ ਮੰਤਰੀ ਅਨਿਲ ਵਿਜ ਦੇ ਐਕਟਿਵਾ ਦਾ ਟਾਇਰ ਅਚਾਨਕ ਫਿਸਲ ਗਿਆ ਅਤੇ ਵਿਜ ਸੜਕ ਉੱਤੇ ਪਈ ਬਜਰੀ ਤੇ ਜਾ ਡਿੱਗੇ। ਵਿਜ ਨੂੰ ਤੁਰੰਤ ਅੰਬਾਲਾ ਛਾਉਣੀ ਦੇ ਨਾਗਰਿਕ ਹਸਪਤਾਲ ਲਿਆਇਆ ਗਿਆ। ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਇਲਾਜ ਲਈ ਘੇਰ ਲਿਆ ਅਤੇ ਉਨ੍ਹਾਂ ਦਾ ਡਾਕਟਰੀ ਮੁਆਇਨਾ ਕੀਤਾ।

ਇਸ ਵਿੱਚ ਵਿਜ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਵਿਜ ਦੀ ਸੱਜੀ ਅੱਖ, ਗੋਡਿਆਂ ਅਤੇ ਛਾਤੀ ਉੱਤੇ ਸੱਟਾਂ ਆਈਆਂ ਹਨ। ਜਿਸਦਾ ਇਲਾਜ ਕਰਨ ਦੇ ਬਾਅਦ ਵਿਜ ਨੂੰ ਘਰ ਭੇਜ ਦਿੱਤਾ ਗਿਆ।  ਜਦੋਂ ਉਹ ਅੰਬਾਲਾ ਦੇ ਨਾਗਰਿਕ ਹਸਪਤਾਲ ਤੋਂ ਇਲਾਜ ਕਰਵਾਉਣ ਦੇ ਬਾਅਦ ਬਾਹਰ ਨਿਕਲੇ ਤਾਂ ਵਿਜ ਨੂੰ ਇਸ ਦੁਰਘਟਨਾ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਵਿਜ ਨੇ ਆਪਣੇ ਆਪ ਨੂੰ ਠੀਕ ਦੱਸਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਅੱਗੇ ਬਜਰੀ ਆਉਣ ਦੀ ਵਜ੍ਹਾ ਨਾਲ ਐਕਟਿਵਾ ਤੋਂ ਸਲਿਪ ਹੋ ਗਏ, ਜਿਸ ਕਾਰਨ ਉਹ ਡਿੱਗ ਗਏ।

About Admin

Check Also

20 ਰੁਪਏ ਦਾ ਨਵਾਂ ਸਿੱਕਾ ਮੋਦੀ ਨੇ ਕੀਤਾ ਜਾਰੀ

ਵਿੱਤ ਮੰਤਰਾਲੇ ਵਲੋਂ ਜਾਣਕਾਰੀ ਦਿੱਤੀ ਗਈ ਸੀ ਕਿ 20 ਰੁਪਏ ਦੇ ਸਿੱਕੇ ਦੇ ਬਾਰੇ ਕਿਹਾ …

WP Facebook Auto Publish Powered By : XYZScripts.com