Friday , December 14 2018
Breaking News
Home / ਸਿਹਤ / ਆਂਵਲੇ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣ ਕੇ ਹੋ ਜਾਵੋਗੇ ਹੈਰਾਨ

ਆਂਵਲੇ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣ ਕੇ ਹੋ ਜਾਵੋਗੇ ਹੈਰਾਨ

ਆਂਵਲਾ ਬਹੁਤ ਹੀ ਗੁਣਕਾਰੀ ਹੈ। ਇਸ ‘ਚ ਭਰਪੂਰ ਮਾਤਰਾ ‘ਚ ਪੋਟਾਸ਼ੀਅਮ, ਕਾਰਬੋਹਾਈਡ੍ਰੇਟ, ਫਾਈਬਰ, ਪ੍ਰੋਟੀਨ, ਵਿਟਾਮਿਨ ਏ, ਬੀ, ਮੈਗਨੀਸ਼ੀਅਮ ਅਤੇ ਆਇਰਨ ਮੋਜੂਦ ਹੁੰਦਾ ਹੈ। ਇਸ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ ਆਂਵਲਾ ਪਾਚਨਤੰਤਰ ਨੂੰ ਠੀਕ ਰੱਖਦਾ ਹੈ। ਇਹ ਸ਼ੂਗਰ, ਬਵਾਸੀਰ, ਨਕਸੀਰ ਅਤੇ ਦਿਲ ਦੀਆਂ ਬੀਮਾਰੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ । ਆਓ ਜਾਣਦੇ ਹਾਂ ਆਂਵਲੇ ਦੇ ਫਾਇਦਿਆਂ ਬਾਰੇ…

1. ਪੱਥਰੀ
ਅੱਜਕਲ ਜ਼ਿਆਦਾਤਰ ਲੋਕਾਂ ਨੂੰ ਪੱਥਰੀ ਦੀ ਸ਼ਿਕਾਇਤ ਰਹਿੰਦੀ ਹੈ। ਇਸ ਤੋਂ ਨਿਜਾਤ ਪਾਉਣ ਲਈ ਆਂਵਲੇ ਦੇ ਚੂਰਨ ਨੂੰ ਮੂਲੀ ਦੇ ਰਸ ‘ਚ ਮਿਲਾ ਕੇ 40 ਦਿਨਾਂ ਤੱਕ ਪੀਓ। ਇਸ ਨਾਲ ਪੱਥਰੀ ਦੀ ਸਮੱਸਿਆ ਖਤਮ ਹੋ ਜਾਂਦੀ ਹੈ।
2. ਖਾਂਸੀ
ਦਿਨ ‘ਚ ਤਿੰਨ ਵਾਰ ਆਂਵਲੇ ਦਾ ਮੁਰੱਬਾ ਗਾਂ ਦੇ ਦੁੱਧ ਨਾਲ ਖਾਓ। ਇਸ ਨਾਲ ਖਾਂਸੀ ਠੀਕ ਹੋ ਜਾਂਦੀ ਹੈ।
3. ਨਕਸੀਰ
ਨੱਕ ‘ਚੋਂ ਖੂਨ ਨਿਕਲਣ ‘ਤੇ ਵੀ ਇਸ ਨੂੰ ਪੀਸ ਕੇ ਬੱਕਰੀ ਦੇ ਦੁੱਧ ‘ਚ ਮਿਲਾ ਕੇ ਸਿਰ ਅਤੇ ਮੱਥੇ ‘ਤੇ ਲੇਪ ਲਗਾਓ। ਇਸ ਨਾਲ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ।
4. ਦਿਲ ਦੇ ਮਰੀਜ਼
ਦਿਲ ਦੇ ਮਰੀਜ਼ ਨੂੰ ਦਿਨ ‘ਚ 3 ਵਾਰ ਆਂਵਲੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਦਿਲ ਦੀ ਬੀਮਾਰੀ ਤੋਂ ਨਿਜਾਤ ਮਿਲੇਗੀ।
5. ਸ਼ੂਗਰ
ਹਲਦੀ ਦੇ ਚੂਰਨ ਦੇ ਨਾਲ ਆਂਵਲੇ ਦੀ ਵਰਤੋਂ ਕਰਨ ਨਾਲ ਡਾਇਬਿਟੀਜ਼ ਦੇ ਰੋਗੀਆਂ ਨੂੰ ਫਾਇਦਾ ਹੋਵੇਗਾ।
6. ਬਵਾਸੀਰ
ਬਵਾਸੀਰ ਦੇ ਮਰੀਜ਼ ਸੁੱਕੇ ਆਂਵਲੇ ਨੂੰ ਬਾਰੀਕ ਕਰਕੇ ਦੁੱਧ ਨਾਲ ਖਾਓ। ਇਸ ਨੂੰ ਸਵੇਰੇ ਸ਼ਾਮ ਖਾਣ ਨਾਲ ਲਾਭ ਹੋਵੇਗਾ।
7. ਯੂਰਿਨ ‘ਚ ਜਲਣ
ਯੂਰਿਨ ‘ਚ ਜਲਣ ਦੀ ਸਮੱਸਿਆ ਹੋਣ ‘ਤੇ ਆਂਵਲੇ ਦੇ ਰਸ ‘ਚ ਸ਼ਹਿਦ ਮਿਲਾ ਕੇ ਵਰਤੋਂ ਕਰੋ। ਇਸ ਨਾਲ ਜਲਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ।

About Ashish Kumar

Check Also

Nokia 5 ਸਮਾਰਟਫੋਨ ਦੀ ਕੀਮਤ ‘ਚ ਕੀਤੀ ਗਈ ਭਾਰੀ ਕਟੌਤੀ

HMD ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ (Nokia) ਨੇ ਆਪਣੇ ਨੋਕੀਆ 5 ਸਮਾਰਟਫੋਨ ਦੀ ਕੀਮਤ …

WP Facebook Auto Publish Powered By : XYZScripts.com