Friday , April 19 2019
Home / ਰਾਸ਼ਟਰੀ / ਮੁੱਖ ਮੰਤਰੀ ਕੌਣ ਹੋਵੇਗਾ ਮਨੋਹਰ ਪਾਰੀਕਰ ਦੀ ਮੌਤ ਬਾਅਦ ?

ਮੁੱਖ ਮੰਤਰੀ ਕੌਣ ਹੋਵੇਗਾ ਮਨੋਹਰ ਪਾਰੀਕਰ ਦੀ ਮੌਤ ਬਾਅਦ ?

ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਐਤਵਾਰ ਨੂੰ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰcਵਿਖੇ ਧਾਰਮਿਕ ਰਹੁ-ਰੀਤਾਂ ਨਾਲ ਕੀਤਾ ਜਾਵੇਗਾ। ਹਾਲਾਂਕਿ ਪਰਿਕਰ ਦੇ ਦੇਹਾਂਤ ਹੋਣ ਬਾਅਦ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਨਾਮ ਦੀ ਚੋਣ ਨੂੰ ਲੈ ਕੇ ਅਜੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ। ਭਾਜਪਾ ਦੇ ਕੇਂਦਰੀ ਆਗੂਆਂ ਨੇ ਨਿਤਿਨ ਗਡਕਰੀ ਅਤੇ ਰਾਸ਼ਟਰੀ ਸੰਯੁਕਤ ਸੰਗਠਨ ਸਕੱਤਰ ਵੀ ਐਲ ਸੰਤੋਸ਼ ਨੂੰ ਗੋਆ ਭੇਜਿਆ, ਜਿਨ੍ਹਾਂ ਭਾਜਪਾ ਵਿਧਾਇਕਾਂ ਨਾਲ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਅਤੇ ਗੋਆ ਫਾਰਵਰਡ ਪਾਰਟੀ ਤੇ ਆਜ਼ਾਦਾਂ ਨਾਲ ਮੀਟਿੰਗ ਕੀਤੀ।

ਵਿਰੋਧੀ ਖੇਮੇ ਵਿੱਚ ਵੀ ਸਰਕਾਰ ਬਣਾਉਣ ਲਈ ਕਾਹਲੀ ਦਿੱਸ ਰਹੀ ਹੈ।ਭਾਰਤੀ ਜਨਤਾ ਪਾਰਟੀ ਨੇ ਗੋਆ ਫਾਰਵਰਡ ਪਾਰਟੀ, ਐਮਜੀਪੀ ਤੇ ਆਜ਼ਾਦ ਵਿਧਾਇਕਾਂ ਨਾਲ ਰਲ ਕੇ ਸਰਕਾਰ ਕਾਇਮ ਕੀਤੀ ਸੀ। ਹਾਲਾਂਕਿ, ਪਰੀਕਰ ਦੇ ਬਿਮਾਰ ਹੋਣ ਵੇਲੇ ਹੀ ਕਾਂਗਰਸ ਸਰਕਾਰ ਬਣਾਉਣ ਲਈ ਦਾਅਵੇ ਪੇਸ਼ ਕਰ ਚੁੱਕੀ ਹੈ ਅਤੇ ਪਿਛਲੇ 48 ਘੰਟਿਆਂ ਵਿੱਚ ਉਨ੍ਹਾਂ ਦੂਜੀ ਵਾਰ ਆਪਣੀ ਦਾਅਵੇਦਾਰੀ ਜਤਾਈ ਹੈ।

ਸੱਤਾਧਾਰੀ ਗੱਠਜੋੜ ਨੂੰ ਆਪਣਾ ਨਵਾਂ ਆਗੂ ਚੁਣਨ ਮਗਰੋਂ ਨਵੇਂ ਸਿਰੇ ਤੋਂ ਰਾਜਪਾਲ ਕੋਲ ਦਾਅਵਾ ਪੇਸ਼ ਕਰਨਾ ਹੋਵੇਗਾ। ਜੇਕਰ ਰਾਜਪਾਲ ਮ੍ਰਿਦੁਲਾ ਸਿਨਹਾ ਇਸ ਤੋਂ ਸੰਤੁਸ਼ਟ ਨਾ ਹੋਏ ਤਾਂ ਉਹ ਸਭ ਤੋਂ ਵੱਡੀ ਪਾਰਟੀ, ਕਾਂਗਰਸ ਨੂੰ ਸਰਕਾਰ ਬਣਾਉਣ ਲਈ ਸੱਦਾ ਦੇ ਸਕਦੇ ਹਨ।

ਉਥੇ, ਭਾਜਪਾ ਵਿਧਾਇਕ ਅਤੇ ਗੋਆ ਦੇ ਡਿਪਟੀ ਸਪੀਕਰ ਮਾਈਕਲ ਲੋਬੋ ਨੇ ਦੱਸਿਆ ਕਿ ਐਮਜੇਪੀ ਆਗੂ ਸੁਦੀਨ ਧਾਵਲੀਕਰ ਨੇ ਖੁਦ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਕੋਈ ਹਲ ਨਿਕਲੇਗਾ। ਸੁਦੀਨ ਧਾਵਲਿਕਰ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਉਨ੍ਹਾਂ ਇਸ ਦੀ ਮੰਗ ਵੀ ਰੱਖੀ ਹੈ।

ਪ੍ਰੰਤੂ ਭਾਜਪਾ ਇਸ ਉਤੇ ਸਹਿਮਤ ਨਹੀਂ ਹੈ। ਜ਼ਿਕਰਯੋਗ ਹੈ ਕਿ ਗੋਆ ਵਿਧਾਨ ਸਭਾ ਦੀਆਂ 40 ਸੀਟਾਂ ਹਨ, ਜਿਨ੍ਹਾਂ ਵਿੱਚੋਂ ਚਾਰ ਖਾਲੀ ਹਨ ਅਤੇ ਬਾਕੀ 36 ਸੀਟਾਂ ਦੇ ਹਿਸਾਬ ਨਾਲ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 19 ਹੈ।

ਹਾਲਾਂਕਿ, ਕਾਂਗਰਸ ਦੇ 14 ਵਿਧਾਇਕ ਹਨ ਅਤੇ ਉਹ ਸਭ ਤੋਂ ਵੱਡੀ ਪਾਰਟੀ ਹੈ, ਪਰ ਭਾਜਪਾ ਨੇ ਆਪਣੇ 12 ਵਿਧਾਇਕਾਂ ਸਮੇਤ ਕੁੱਲ 20 ਐਮਐਲਏਜ਼ ਨਾਲ ਬਹੁਮਤ ਸਾਬਤ ਕਰ ਸਰਕਾਰ ਕਾਇਮ ਕੀਤੀ ਹੋਈ ਹੈ।

About Admin

Check Also

ਮਹਿੰਗੀ ਪਈ ਹਰਿਆਣੇ ਦੇ ਕੈਬਿਨੇਟ ਮੰਤਰੀ ਨੂੰ ਰੈੱਲੀ ਦੀ ਅਗਵਾਈ ਕਰਨੀ

ਅੰਬਾਲਾ ਵਿੱਚ ਅੱਜ ਰੈਲੀ ਦੇ ਦੌਰਾਨ ਇੱਕ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਹਰਿਆਣੇ ਦੇ …

WP Facebook Auto Publish Powered By : XYZScripts.com