Friday , April 19 2019
Home / ਰਾਸ਼ਟਰੀ / ਅੰਤਿਮ ਸੰਸਕਾਰ ਅੱਜ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ

ਅੰਤਿਮ ਸੰਸਕਾਰ ਅੱਜ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ

ਗੋਆ ਦੇ ਮੁੱਖ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਭਾਜਪਾ ਆਗੂ ਮਨੋਹਰ ਪਾਰੀਕਰ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਐਤਵਾਰ ਨੂੰ 6.40 ‘ਤੇ ਅੰਤਿਮ ਸਾਹ ਲਿਆ। ਅੱਜ (ਸੋਮਵਾਰ) ਸ਼ਾਮ 5 ਵਜੇ ਕੈੰਪਲ ਸਥਿਤ S.A.G ਮੈਦਾਨ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰੀਰ ਗੋਆ ਦੇ ਪ੍ਰਦੇਸ਼ ਭਾਜਪਾ ਦਫਤਰ ਲਿਆਂਦਾ ਜਾਵੇਗਾ। ਸ਼ਾਮ ਚਾਰ ਵਜੇ ਮੁੱਖ ਮੰਤਰੀ ਪਾਰੀਕਾਰ ਦੀ ਅੰਤਿਮ ਯਾਤਰਾ ਸ਼ੁਰੂ ਹੋਵੇਗੀ।

ਮਨੋਹਰ ਪਾਰੀਕਰ ਦੇ ਦਿਹਾਂਤ ‘ਤੇ ਕੇਂਦਰੀ ਕੈਬਨਿਟ ਨੇ ਅੱਜ ਬੈਠਕ ਬੁਲਾਈ ਹੈ। ਇਸ ਬੈਠਕ ‘ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸਰਕਾਰ ਨੇ ਪਾਰੀਕਰ ਦੇ ਦਿਹਾਂਤ ‘ਤੇ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਕਈ ਦਿੱਗਜ ਨੇਤਾ ਅੱਜ ਮਨੋਹਰ ਪਾਰੀਕਰ ਦੇ ਅੰਤਿਮ ਦਰਸ਼ਨ ਲਈ ਗੋਆ ਜਾਣਗੇ। ਦੱਸ ਦੇਈਏ ਕਿ ਸਾਲ 2007 ‘ਚ ਮਨੋਹਰ ਪਾਰੀਕਰ ਨੂੰ ਕੇਂਦਰ ਤੋਂ ਗੋਆ ਭੇਜਿਆ ਗਿਆ ਸੀ।

ਗੋਆ ਦੇ ਮੁੱਖ ਮੰਤਰੀ ਪਾਰੀਕਰ ਦੇ ਦੇਹਾਂਤ ‘ਤੇ ਅੱਜ ਗੋਆ ‘ਚ ਸਰਕਾਰੀ ਸਕੂਲ ਅਤੇ ਸਾਰੀਆਂ ਸਰਕਾਰੀ ਸੰਸਥਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਕੇਂਦਰ ਨੇ ਸੋਮਵਾਰ ਨੂੰ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਹੈ। ਅੱਜ ਦੇਸ਼ ਦੇ ਸਾਰੇ ਸਰਕਾਰੀ ਸੰਸਥਾਨਾਂ ਦੇ ਰਾਸ਼ਟਰੀ ਝੰਡੇ ਅੱਧੇ ਝੁੱਕੇ ਰਹਿਣਗੇ। ਦੱਸ ਦੇਈਏ ਕਿ ਪਾਰੀਕਰ ਮੋਦੀ ਸਰਕਾਰ ‘ਚ ਰੱਖਿਆ ਮੰਤਰੀ ਵੀ ਰਹਿ ਚੁੱਕੇ ਸਨ।

ਤੁਹਾਨੂੰ ਦੱਸ ਦਈਏ ਕਿ ਉਹ ਇਕ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਪਾਰੀਕਰ ਦੀ ਸਿਹਤ ਪਿਛਲੇ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਸੀ। 63 ਸਾਲਾਂ ਦੇ ਮਨੋਹਰ ਪਾਰੀਕਰ ਇੱਕ ਸਾਲ ਤੋਂ ਕੈਂਸਰ ਨਾਲ ਜੂਝ ਰਹੇ ਸਨ।ਇ ਸ ਤੋਂ ਬਾਅਦ ਉਨ੍ਹਾਂ ਨੂੰ ਗੋਆ ਦੇ ਮੈਡੀਕਲ ਕਾਲਜ ‘ਚ ਦਾਖ਼ਲ ਕਰਵਾਇਆ ਗਿਆ ਸੀ।ਅਗਲੇ ਦਿਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਲਿਜਾਇਆ ਗਿਆ।ਕੁਝ ਦਿਨਾਂ ਤੱਕ ਉਨ੍ਹਾਂ ਦਾ ਅਮਰੀਕਾ ‘ਚ ਇਲਾਜ ਵੀ ਚੱਲਿਆ।

ਇਸ ਇਲਾਜ ਤੋਂ ਬਾਅਦ ਪਾਰੀਕਰ 14 ਅਕਤੂਬਰ ਨੂੰ ਗੋਆ ਪਰਤ ਗਏ ਸਨ।ਉਨ੍ਹਾਂ ਨੇ 29 ਜਨਵਰੀ ਨੂੰ ਗੋਆ ਦੇ ਬਜਟ ਸੈਸ਼ਨ ‘ਚ ਹਿੱਸਾ ਲੈਣ ਦੇ ਨਾਲ ਹੀ ਅਗਲੇ ਦਿਨ ਸੂਬੇ ਦਾ ਬਜਟ ਵੀ ਪੇਸ਼ ਕੀਤਾ।ਸੈਸ਼ਨ ਦੇ ਆਖਰੀ ਦਿਨ 31 ਜਨਵਰੀ ਨੂੰ ਉਨ੍ਹਾਂ ਨੂੰ ਦਿੱਲੀ ਦੇ ਏਮਜ ‘ਚ ਲਿਜਾਇਆ ਗਿਆ ਸੀ,ਜਿਥੇ ਪਿਛਲੇ ਸਾਲ 15 ਸਤੰਬਰ ਨੂੰ ਉਨ੍ਹਾਂ ਨੂੰ ਨਵੀਂ ਦਿੱਲੀ ਸਥਿਤ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ।

About Admin

Check Also

ਮਹਿੰਗੀ ਪਈ ਹਰਿਆਣੇ ਦੇ ਕੈਬਿਨੇਟ ਮੰਤਰੀ ਨੂੰ ਰੈੱਲੀ ਦੀ ਅਗਵਾਈ ਕਰਨੀ

ਅੰਬਾਲਾ ਵਿੱਚ ਅੱਜ ਰੈਲੀ ਦੇ ਦੌਰਾਨ ਇੱਕ ਹਾਦਸਾ ਦੇਖਣ ਨੂੰ ਮਿਲਿਆ ਹੈ, ਜਿਸ ਵਿੱਚ ਹਰਿਆਣੇ ਦੇ …

WP Facebook Auto Publish Powered By : XYZScripts.com