Friday , April 19 2019
Home / ਪੰਜਾਬ / ਹੋ ਰਹੀ ਹੈ ਚਰਚਾ ,ਇਸ ਵਿਅਕਤੀ ਨੇ ਪੈਦਾ ਕੀਤੀ ਇਮਾਨਦਾਰੀ ਦੀ ਮਿਸਾਲ

ਹੋ ਰਹੀ ਹੈ ਚਰਚਾ ,ਇਸ ਵਿਅਕਤੀ ਨੇ ਪੈਦਾ ਕੀਤੀ ਇਮਾਨਦਾਰੀ ਦੀ ਮਿਸਾਲ

ਅੱਜ ਕੱਲ੍ਹ ਇਨਸਾਨ ਏਨਾ ਬੇਈਮਾਨ ਹੋ ਚੁੱਕਿਆ ਹੈ ਕਿ ਕੁਝ ਰੁਪਇਆਂ ਦੀ ਖਾਤਰ ਹੀ ਆਪਣਾ ਦੀਨ-ਇਮਾਨ ਵੇਚ ਦਿੰਦਾ ਹੈ ਅਤੇ ਕੁਝ ਰੁਪਇਆਂ ਲਈ ਹੀ ਇੰਨਾ ਨੀਚੇ ਗਿਰ ਜਾਂਦਾ ਹੈ ਕਿ ਉਸ ਤੋਂ ਕਿਸੇ ਤਰ੍ਹਾਂ ਦੀ ਵੀ ਘਟੀਆ ਕੰਮ ਕਰਵਾ ਲਿਆ ਜਾਵੇ ਤਾਂ ਉਹ ਕਰ ਦਿੰਦਾ ਹੈ। ਪਰ ਇਸ ਦੇ ਉਲਟ ਕੁਝ ਇਨਸਾਨ ਇਮਾਨਦਾਰ ਵੀ ਹੁੰਦੇ ਹਨ, ਜਿਨ੍ਹਾਂ ਦੀ ਇਮਾਨਦਾਰੀ ਕਰਕੇ ਇਹ ਦੁਨੀਆ ਦਾਰੀ ਚੱਲ ਰਹੀ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਗ਼ਰੀਬ ਟਰੈਕਟਰ ਚਲਾਉਣ ਵਾਲੇ ਵਿਅਕਤੀ ਬੋਹੜ ਸਿੰਘ ਨੂੰ ਗਿੱਦੜਬਾਹਾ ਦੇ ਹੁਸਨਰ ਚੌਕ ਵਿੱਚੋਂ ਇੱਕ ਮਹਿੰਗਾ ਮੋਬਾਈਲ ਡਿੱਗਿਆ ਹੋਇਆ ਮਿਲਿਆ।

ਉਸ ਨੇ ਤੁਰੰਤ ਹੀ ਇਸ ਮੋਬਾਈਲ ਬਾਰੇ ਪਹਿਲਾਂ ਆਪਣੇ ਮਾਲਕਾਂ ਨੂੰ ਦੱਸਿਆ ਅਤੇ ਫਿਰ ਗਿੱਦੜਬਾਹਾ ਵਿੱਚ ਹੀ ਸੋਨੂੰ ਮੋਨੂੰ ਮੋਬਾਇਲ ਸ਼ਾਪ ‘ਤੇ ਜਾ ਕੇ ਕਿਹਾ ਕਿ ਮੈਨੂੰ ਇੱਕ ਮੋਬਾਈਲ ਮਿਲਿਆ ਹੈ ਅਤੇ ਇਹ ਮੋਬਾਈਲ ਮੈਂ ਇਸ ਦੇ ਅਸਲੀ ਮਾਲਕ ਕੋਲ ਪਹੁੰਚਾਉਣਾ ਚਾਹੁੰਦਾ ਹਾਂ ਅਤੇ ਇਹ ਕਿਸ ਤਰ੍ਹਾਂ ਪਹੁੰਚਾਇਆ ਜਾ ਸਕਦਾ ਹੈ। ਇਹ ਸਭ ਸੁਣ ਕੇ ਮੋਬਾਈਲਾਂ ਦੀ ਦੁਕਾਨ ਚਲਾਉਣ ਵਾਲੇ ਸੰਜੀਵ ਕੁਮਾਰ ਨੇ ਯਤਨ ਕਰਕੇ ਉਸ ਦੇ ਅਸਲੀ ਮਾਲਕ ਦਾ ਪਤਾ ਲਗਾ ਲਿਆ ਅਤੇ ਮੋਬਾਈਲ ਅਸਲੀ ਮਾਲਕ ਕੋਲ ਪਹੁੰਚਦਾ ਕਰ ਦਿੱਤਾ।

ਇਸ ਗਰੀਬ ਵਿਅਕਤੀ ਦੀ ਇਮਾਨਦਾਰੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੋਹੜ ਸਿੰਘ ਮਹਿਜ਼ ਪੰਜ ਹਜ਼ਾਰ ਮਹੀਨਾ ਰੁਪਏ ਤੇ ਟਰੈਕਟਰ ਤੇ ਡਰਾਈਵਰ ਦਾ ਕੰਮ ਕਰਦਾ ਹੈ। ਇਸ ਬਾਬਤ ਗਿੱਦੜਬਾਹਾ ਤੋਂ ਪੱਤਰਕਾਰ ਰਣਜੀਤ ਸਿੰਘ ਗਿੱਲ ਜਿਸ ਦਾ ਇਹ ਮੋਬਾਈਲ ਗੁੰਮ ਹੋਇਆ ਸੀ ਉਸ ਨੇ ਬੋਹੜ ਸਿੰਘ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਕੱਲ੍ਹ ਤਾਂ ਕੁਝ ਰੁਪਇਆਂ ਦੀ ਖਾਤਰ ਹੀ ਬੰਦੇ ਦਾ ਮਨ ਡੋਲ ਜਾਂਦਾ ਹੈ, ਪਰ ਇੰਨਾ ਮਹਿੰਗਾ ਮੋਬਾਇਲ ਮਿਲਣ ਦੇ ਬਾਵਜੂਦ ਵੀ ਬੋਹੜ ਸਿੰਘ ਨੇ ਇਮਾਨਦਾਰੀ ਦੀ ਅਨੋਖੀ ਮਿਸਾਲ ਪੈਦਾ ਕੀਤੀ ਹੈ। ਪੱਤਰਕਾਰ ਰਣਜੀਤ ਸਿੰਘ ਵੱਲੋਂ ਵੱਲੋਂ ਵੀ ਇਸ ਗ਼ਰੀਬ ਵਿਅਕਤੀ ਬੋਹੜ ਸਿੰਘ ਦਾ ਮਾਣ ਸਤਿਕਾਰ ਕੀਤਾ ਗਿਆ। ਇਸ ਵਿਅਕਤੀ ਨੇ ਇਹ ਮਿਸਾਲ ਪੈਦਾ ਕਰ ਕੇ ਇਮਾਨਦਾਰੀ ਦੀ ਰਾਹ ‘ਤੇ ਚੱਲਣ ਲਈ ਦੱਸਿਆ ਹੈ

About Admin

Check Also

ਕੈਪਟਨ ਅਮਰਿੰਦਰ : ਹੋਲੀ ਦੇ ਤਿਉਹਾਰ ਨੂੰ ਏਕਤਾ ਦੀ ਭਾਵਨਾ ਨਾਲ ਮਨਾਉਣ ਲੋਕ

ਦੇਸ਼ ਭਰ ‘ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕੀ ਇਕ ਦੂਜੇ ਨੂੰ ਰੰਗ …

WP Facebook Auto Publish Powered By : XYZScripts.com