Sunday , April 21 2019
Home / ਭਾਰਤ / ਚਾਰ ਬੱਚਿਆਂ ਦੀ ਮੌਤ ਘਰ ’ਚ ਅੱਗ ਲੱਗਣ ਨਾਲ

ਚਾਰ ਬੱਚਿਆਂ ਦੀ ਮੌਤ ਘਰ ’ਚ ਅੱਗ ਲੱਗਣ ਨਾਲ

ਬਿਹਾਰ ਦੇ ਨਵਗਛੀਆ ਵਿਚ ਸ੍ਰੀਪੁਰ ਪਿੰਡ ਵਿਚ ਐਤਵਾਰ ਨੂੰ ਦੇਰ ਰਾਤ ਅੱਗ ਦੀ ਚਿੰਗਾਰੀ ਨਾਲ ਲੱਗੀ ਅੱਗ ਨੇ ਅੱਠ ਘਰਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਦੇਖਦੇ ਹੀ ਦੇਖਦੇ ਇਕ ਹੀ ਪਰਿਵਾਰ ਦੇ ਚਾਰ ਬੱਚੇ ਜਿਉਂਦੇ ਜਲ ਗਏ, ਜਦੋਂ ਕਿ ਬੱਚਿਆਂ ਦੀ ਦਾਦੀ, ਚਾਚਾ ਤੇ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਮੁਢਲੇ ਇਲਾਜ ਬਾਅਦ ਭਾਗਲਪੁਰ ਮਾਇਆਗੰਜ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਛਤੀਸ ਸਿੰਘ ਦੇ ਘਰ ਨੇੜੇ ਅਲਾਵ ਜਲ ਰਿਹਾ ਸੀ। ਉਸੇ ਅਲਾਵ ਵਿਚੋਂ ਨਿਕਲੀ ਚਿੰਗਾਰੀ ਨਾਲ ਪਹਿਲਾਂ ਇਕ ਘਰ ਵਿਚ ਅੱਗ ਲੱਗੀ ਅਤੇ ਦੇਖਦੇ ਹੀ ਦੇਖਦੇ ਅੱਠ ਘਰਾਂ ਵਿਚ ਅੱਗ ਲਗ ਗਈ।

ਜਿਸ ਸਮੇਂ ਅੱਗ ਲੱਗੀ ਇਸ ਸਮੇਂ ਲੋਕ ਸੋ ਰਹੇ ਸਨ। ਵੱਡੇ ਲੋਕ ਤਾਂ ਕਿਸੇ ਤਰ੍ਹਾਂ ਘਰ ਤੋਂ ਨਿਕਲ ਗਏ ਅਤੇ ਬੱਚੇ ਘਰਾਂ ਵਿਚ ਹੀ ਸੋ ਰਹੇ ਸਨ।  ਸੂਚਨਾ ਉਤੇ ਪਹੁੰਚੀ ਫਾਇਰ ਬ੍ਰਗੇਡ ਦੀ ਗੱਡੀ ਨੇ ਅੱਗ ਉਤੇ ਕਾਬੂ ਪਾਇਆ। ਨਵਗਛੀਆ ਪੁਲਿਸ ਕਪਤਾਨ ਨਿਧੀ ਰਾਣੀ ਪਾਰਟੀ ਨਾਲ ਘਟਨਾ ਸਥਾਨ ਉਤੇ ਪਹੁੰਚੀ।

About Admin

Check Also

ਐਲਾਨ ਲੋਕ ਸਭਾ ਚੋਣਾਂ ਦਾ

ਕੇਂਦਰੀ ਚੋਣ ਕਮਿਸ਼ਨ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। …

WP Facebook Auto Publish Powered By : XYZScripts.com