Breaking News
Home / ਲਾਈਫਸਟਾਈਲ / ਬੇਹੱਦ ਫਾਇਦੇਮੰਦ ਹੈ ਕਲੌਂਜੀ ਚਮੜੀ ਲਈ

ਬੇਹੱਦ ਫਾਇਦੇਮੰਦ ਹੈ ਕਲੌਂਜੀ ਚਮੜੀ ਲਈ

ਲਗਭਗ ਹਰ ਘਰ ‘ਚ ਕਲੌਂਜੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਲੌਂਜੀ ਨੂੰ ਅਸੀਂ ਸਿਰਫ਼ ਮਸਲਿਆਂ ਦੇ ਤੋਰ ‘ਤੇ ਵਰਤਦੇ ਹਾਂ ਕਿਉਂਕਿ ਕਲੌਂਜੀ ਨੂੰ ਅਚਾਰ ਬਣਾਉਣ ਅਤੇ ਸਬਜ਼ੀ ਨੂੰ ਤੜਕਾ ਲਗਾਉਣ ਤੱਕ ਦੇ ਕੰਮਾਂ ‘ਚ ਵਰਤਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਖਾਣੇ ‘ਚ ਫਲੇਵਰ ਅਤੇ ਸਵਾਦ ਵਧਾਉਣ ਵਾਲੀ ਕਲੌਂਜੀ ਸਿਹਤ ਲਈ ਵੀ ਕਾਫ਼ੀ ਲਾਭਕਾਰੀ ਹੁੰਦੀ ਹੈ। ਇਸ ‘ਚ ਕਈ ਤਰ੍ਹਾਂ ਦੇ ਵਿਟਾਮਿਨ, ਅਮੀਨੋ ਐਸਿਡ, ਆਇਰਨ, ਸੋਡੀਅਮ, ਪੋਟਾਸ਼ੀਅਮ,  ਕੈਲਸ਼ੀਅਮ, ਅਤੇ ਵੋਲਾਟਾਇਲ ਆਇਲ ਮੌਜੂਦ ਹੁੰਦੇ ਹਨ ਜੋ ਤੁਹਾਡੇ ਦਿਲ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ,  ਹੋਰ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ।

ਅੱਜ-ਕੱਲ੍ਹ ਜ਼ਿਆਦਾਤਰ ਲੋਕ ਵਾਲ ਝੜਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਕਲੌਂਜੀ ਵਿਚ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ। ਮੇਥੀ ਦੇ ਦਾਨੇ, ਕਲੌਂਜੀ ਅਤੇ ਨਾਰੀਅਲ ਦੇ ਤੇਲ ਨੂੰ ਮਿਕਸ ਕਰਕੇ ਲਗਾਉਣ ਨਾਲ ਵਾਲ ਝੜਣੇ ਬੰਦ ਹੋ ਜਾਂਦੇ ਹਨ। ਕਲੌਂਜੀ ਦੀ ਪੇਸਟ ਵਿਚ ਸਰੋਂ ਦਾ ਤੇਲ ਮਿਲਾ ਕੇ ਲਗਾਉਣ ਨਾਲ ਚਿਹਰਾ ਚਮਕਦਾਰ ਹੋ ਜਾਂਦਾ ਹੈ। ਕਲੌਂਜੀ ਦੀ ਪੇਸਟ ਵਿਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਉੱਤੇ ਲਗਾਓ।

ਇਸ ਨਾਲ ਮੁਹਾਸਿਆਂ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ। 1 ਚਮਚ ਕਲੌਂਜੀ ਦੇ ਪੇਸਟ ਵਿਚ 1 ਚਮਚ ਮਲਾਈ ਮਿਲਾ ਕੇ ਸਕਰਬ ਬਣਾ ਲਓ। ਇਸ ਸਕਰਬ ਨਾਲ ਹਲਕੇ ਹੱਥਾਂ ਨਾਲ ਚਿਹਰੇ ‘ਤੇ ਮਸਾਜ ਕਰੋ। ਇਸ ਨਾਲ ਚਿਹਰੇ ਦੀਆਂ ਝੁਰੜੀਆਂ ਤੋਂ ਛੁਟਕਾਰਾ ਮਿਲੇਗਾ।ਕਲੌਂਜੀ ਦੀ ਪੇਸਟ ਵਿਚ ਮਲਾਈ ਮਿਲਾਓ ਅਤੇ ਅੱਡੀਆਂ ‘ਤੇ ਲਗਾਓ। ਇਸ ਨਾਲ ਫੱਟੀ ਅੱਡੀਆਂ ਤੋਂ ਰਾਹਤ ਮਿਲੇਗੀ।ਕਲੌਂਜੀ ਦੀ ਪੇਸਟ ਵਿਚ ਦਹੀਂ ਮਿਲਾ ਕੇ ਵਾਲਾਂ ਵਿਚ ਲਗਾਓ ਅਤੇ ਅੱਧੇ ਘੰਟੇ ਦੇ ਬਾਅਦ ਸਿਰ ਧੋ ਲਓ। ਇਸ ਨਾਲ ਵਾਲ ਚਮਕ ਜਾਣਗੇ।

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com