Friday , November 15 2019
Breaking News
Home / ਸਿਹਤ / ਜ਼ਰੂਰ ਪੜ੍ਹੋ ਇਹ ਖ਼ਬਰ ਕੱਚਾ ਪਨੀਰ ਖਾਣ ਵਾਲੇ

ਜ਼ਰੂਰ ਪੜ੍ਹੋ ਇਹ ਖ਼ਬਰ ਕੱਚਾ ਪਨੀਰ ਖਾਣ ਵਾਲੇ

ਪਨੀਰ ਦੀ ਵਰਤੋਂ ਸਿਰਫ਼ ਸਬਜ਼ੀ ਬਣਾਉਣ ਲਈ ਹੀ ਨਹੀਂ ਕੀਤੀ ਜਾਂਦਾ ਹੈ ਸਗੋਂ ਇਹ ਸਲਾਦ  ਦੇ ਤੌਰ ‘ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ। ਦੁੱਧ ‘ਚ ਪਾਏ ਜਾਣ ਵਾਲੇ ਤੱਤ ਇਸ ‘ਚ ਪਾਏ ਜਾਂਦੇ ਹਨ। ਇਹ ਕਈ ਤਰ੍ਹਾਂ ਨਾਲ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਨੀਰ ਖਾਣ ਨਾਲ ਸਾਡੇ ਦੰਦਾਂ ਦੀ ਸਿਹਤ ਬਿਹਤਰ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਹੱਡੀਆਂ ਦੀ ਮਜਬੂਤੀ ‘ਚ, ਤਣਾਅ ਘੱਟ ਕਰਨ ‘ਚ, ਪਾਚਣ ਸ਼ਕਤੀ ਵਧਾਉਣ ਸਹਿਤ ਕਈ ਤਰ੍ਹਾਂ ਦੀ ਸਿਹਤ ਸਬੰਧੀ ਫਾਇਦਿਆਂ ਨਾਲ ਭਰਪੂਰ ਹੁੰਦਾ ਹੈ।

ਪਨੀਰ ‘ਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਕਾਫੀ ਮਾਤਰਾ ‘ਚ ਹੁੰਦਾ ਹੈ, ਜਿਸ ਕਾਰਨ ਇਹ ਕੈਂਸਰ ਵਰਗੇ ਰੋਗ ਤੋਂ ਬਚਾਉਂਦਾ ਹੈ। ਗਰਭਵਤੀ ਔਰਤ ਨੂੰ ਪਨੀਰ ਜ਼ਰੂਰ ਖਾਣਾ ਚਾਹੀਦਾ ਹੈ। ਇਸ ‘ਚ ਮੌਜੂਦ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਅਤੇ ਆਇਰਨ ਪੇਟ ‘ਚ ਪਲ ਰਹੇ ਬੱਚੇ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਕੱਚੇ ਪਨੀਰ ‘ਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ। ਇਸ ਲਈ ਰੋਜ਼ਾਨਾ ਇਸ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਇਸ ਦੇ ਨਾਲ ਹੀ ਇਸ ਨੂੰ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਕੱਚੇ ਪਨੀਰ ‘ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸ਼ੂਗਰ ਵੀ ਕੰਟਰੋਲ ਰਹੇਗੀ।ਫਾਈਬਰ ਦੀ ਕਮੀ ਹੋਣ ‘ਤੇ ਤੁਹਾਨੂੰ ਕਮਜ਼ੋਰ ਪਾਚਨ ਸ਼ਕਤੀ, ਕੋਲੇਸਟ੍ਰੋਲ, ਕਬਜ਼ ਅਤੇ ਸ਼ੂਗਰ ਪੱਧਰ ਵਧਣ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡੇ ਸਰੀਰ ‘ਚ ਫਾਈਬਰ ਦੀ ਕਮੀ ਹੈ ਤਾਂ ਰੋਜ਼ ਇਸ ਦਾ ਸੇਵਨ ਕਰੋ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com