Tuesday , March 19 2019
Home / ਸਿਹਤ / ਬ੍ਰੋਕਲੀ ਖਾਣ ਹੁੰਦੀਆਂ ਹਨ ਇਹ ਬਿਮਾਰੀਆਂ ਛੂ -ਮੰਤਰ

ਬ੍ਰੋਕਲੀ ਖਾਣ ਹੁੰਦੀਆਂ ਹਨ ਇਹ ਬਿਮਾਰੀਆਂ ਛੂ -ਮੰਤਰ

ਬ੍ਰੋਕਲੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟ, ਆਇਰਨ, ਵਿਟਾਮਿਨ ਏ, ਸੀ ਅਤੇ ਕਈ ਦੂਜੇ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਕਈ ਬੀਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦਾ ਹੈ। ਨਾਲ ਹੀ ਇਸ ‘ਚ ਐਂਟੀ-ਆਕਸੀਡੈਂਟ ਵੀ ਭਰਪੂਰ ਮਾਤਰਾ ‘ਚ ਹੁੰਦੇ ਹਨ। ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ ਜੇਕਰ ਤੁਸੀਂ ਵੀ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ 1 ਕੱਪ ਬ੍ਰੋਕਲੀ ਨੂੰ ਸਲਾਦ, ਸੂਪ, ਜਾਂ ਇਸ ਨੂੰ ਫ੍ਰਾਈ ਕਰਕੇ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ।

ਕਲੀ ਖਾਣ ਦੇ ਫਾਇਦੇ 
1. ਡਾਇਬਿਟੀਜ਼ 
ਬ੍ਰੋਕਲੀ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਡਾਇਬਿਟੀਜ਼ ਨੂੰ ਕੰਟਰੋਲ ਕਰਨ ‘ਚ ਮਦਦਗਾਰ ਸਾਬਤ ਹੁੰਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
2. ਅੱਖਾਂ ਦੀ ਦੇਖਭਾਲ
ਮੋਤੀਆਬਿੰਦ ਅਤੇ ਮਸਕੁਲਰ ਡਿਜਰਨਰੇਸ਼ਨ ਤੋਂ ਬਚਣਾ ਹੈ ਤਾਂ ਬ੍ਰੋਕਲੀ ਖਾਓ। ਇਸ ‘ਚ ਬੀਟਾ-ਕੈਰੋਟੀਨ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਵੀ ਦੂਰ ਰੱਖਦੇ ਹਨ।
3. ਅਨੀਮੀਆ 
ਆਇਰਨ ਅਤੇ ਫੋਲੇਟ ਨਾਲ ਭਰਪੂਰ ਹੋਣ ਕਾਰਨ ਬ੍ਰੋਕਲੀ ਦਾ ਸੇਵਨ ਸਰੀਰ ‘ਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ, ਜਿਸ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ।

 

4. ਇਮਿਊਨਿਟੀ ਪਾਵਰ 
ਰੋਜ਼ਾਨਾ ਇਕ ਕੱਪ ਬ੍ਰੋਕਲੀ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਨਾਲ ਤੁਹਾਨੂੰ ਕਈ ਰੋਗਾਂ ਨਾਲ ਲੜਣ ‘ਚ ਮਦਦ ਮਿਲਦੀ ਹੈ।
5. ਕੈਂਸਰ 
ਫਾਈਟੋਕੈਮੀਕਲਸ ਕਾਰਨ ਇਹ ਐਂਟੀ-ਕੈਂਸਰ ਤੱਤ ਸਬਜ਼ੀ ਕਹਿਲਾਉਂਦੀ ਹੈ। ਰੋਜ਼ 1 ਕੱਪ ਬ੍ਰੋਕਲੀ ਦਾ ਸੇਵਨ ਬ੍ਰੈਸਟ, ਲੰਗ ਅਤੇ ਕੋਲੋਨ ਕੈਂਸਰ ਦੇ ਖਤਰੇ ਨੂੰ ਟਾਲਦਾ ਹੈ।
6. ਹਾਈ ਬਲੱਡ ਪ੍ਰੈਸ਼ਰ 
ਬ੍ਰੋਕਲੀ ਖਾਣ ਨਾਲ ਸਰੀਰ ਨੂੰ ਕ੍ਰੋਮੀਅਮ ਅਤੇ ਪੋਟਾਸ਼ੀਅਮ ਵਰਗੇ ਤੱਤ ਮਿਲਦੇ ਹਨ। ਇਸ ਨਾਲ ਬਲੱਡ ਅਤੇ ਕੋਲੈਸਟਰੋਲ ਕੰਟਰੋਲ ‘ਚ ਰਹਿੰਦਾ ਹੈ।
7. ਦਿਲ ਦੀ ਬੀਮਾਰੀ 
ਇਸ ‘ਚ ਕੈਰੀਟੀਨਾਈਡ ਲਿਊਟਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜਿਸ ਨਾਲ ਦਿਲ ਦੀਆਂ ਧਮਨੀਆਂ ਮੋਟੀਆਂ ਨਹੀਂ ਹੁੰਦੀਆਂ। ਅਜਿਹੇ ‘ਚ ਤੁਸੀਂ ਹਾਰਟ ਅਟੈਕ ਅਤੇ ਦਿਲ ਦੇ ਰੋਗਾਂ ਤੋਂ ਬਚੇ ਰਹਿੰਦੇ ਹੋ।
8. ਭਾਰ ਕੰਟਰੋਲ ਕਰੇ 
ਭਾਰ ਤੇਜ਼ੀ ਨਾਲ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ 1 ਕੱਪ ਬ੍ਰੋਕਲੀ ਦਾ ਸੇਵਨ ਕਰੋ। ਇਹ ਲੋਅ ਕੈਲੋਰੀ ਫੂਡ ਹੈ, ਜਿਸ ਨਾਲ ਭਾਰ ਤੇਜ਼ੀ ਨਾਲ ਘਟਾਉਣ ‘ਚ ਮਦਦ ਮਿਲਦੀ ਹੈ।
9. ਗਠੀਆ ਰੋਗ 
ਗਠੀਆ ਨਾਲ ਗ੍ਰਸਤ ਲੋਕਾਂ ਲਈ ਬ੍ਰੋਕਲੀ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੈ। ਇਸ ‘ਚ ਪਾਇਆ ਜਾਣ ਵਾਲਾ ਸਲਫੋਰਾਫੇਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਗਠੀਆ ‘ਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।
10. ਤਣਾਅ 
ਇਸ ‘ਚ ਫੋਲੇਟ, ਵਿਟਾਮਿਨ, ਐਂਟੀ-ਆਕਸੀਡੈਂਟ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜਿਸ ਨਾਲ ਡਿਪ੍ਰੈਸ਼ਨ, ਤਣਾਅ ਦਾ ਖਤਰਾ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ।

About Admin

Check Also

ਬੱਚਿਆਂ ਦਾ ਪਾਚਨ ਜਾਣੋ ਕਿਉਂ ਹੁੰਦਾ ਹੈ ਖ਼ਰਾਬ

ਛੋਟੇ ਬੱਚਿਆਂ ਨੂੰ ਕਈ ਵਾਰ ਖਾਣਾ ਖਾਣ ਜਾਂ ਦੁੱਧ ਪੀਣ ਤੋਂ ਬਾਅਦ ਉਲਟੀ ਆ ਜਾਂਦੀ ਹੈ। ਅਜਿਹਾ ਬੱਚਿਆਂ ਦੀ …

WP Facebook Auto Publish Powered By : XYZScripts.com