Friday , December 14 2018
Breaking News
Home / ਪੰਜਾਬ / ਡੋਪ ਟੈਸਟ ਸਰਪੰਚੀ ਦੀਆਂ ਚੋਣਾਂ ਲਈ

ਡੋਪ ਟੈਸਟ ਸਰਪੰਚੀ ਦੀਆਂ ਚੋਣਾਂ ਲਈ

Dope test ਪੰਚਾਇਤੀ ਅਤੇ ਸ਼ਹਿਰੀ ਵਿਕਾਸ ਮੰਤਰੀ ਤੇ ਉਸਾਰੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਸ ਵਾਰ ਪੰਚਾਇਤੀ ਚੋਣਾਂ ਲਈ ਡੋਪ ਟੈਸਟ ਜਰੂਰੀ ਹੋ ਸਕਦਾ ਹੈ। ਉਹਨਾਂ ਕਿਹਾ ਹੈ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਹੋਈ ਹੈ।ਪੰਚਾਇਤੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਹੈ ਕਿ ਇਸ ਵਾਰ ਉਹਨਾਂ ਉਮੀਦਵਾਰਾਂ ਨੂੰ ਹੀ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਭਰਨ ਲਈ ਇਜ਼ਾਜਤ ਦਿੱਤੀ ਜਾਵੇਗੀ, ਜਿਹੜੇ ਡੋਪ ਟੈਸਟ ਕਰਵਾਉਣਗੇ।

ਇਸ ਤੋਂ ਬਿਨਾਂ ਉਹਨਾਂ ਨੇ ਕਿਹਾ ਕਿ ਡੋਪ ਟੈਸਟ ਦੇ ਸਰਟੀਫ਼ਿਕੇਟ ਤੋਂ ਬਿਨਾਂ ਕਿਸੇ ਵੀ ਉਮੀਦਵਾਰ ਨੂੰ ਨਾਮਜ਼ਦਗੀ ਭਰਨ ਨਹੀਂ ਦਿੱਤੀ ਜਾਵੇਗੀ। ਇਸ ਤੋਂ ਬਿਨਾਂ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਸਾਰੇ ਸਰਕਾਰੀ ਕਰਮਚਾਰੀਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਪੰਚਾਇਤੀ ਚੋਣਾਂ ‘ਚ ਡੋਪ ਟੈਸਟ ਹੋਣ ਦਾ ਫਾਇਦਾ ਹੋਵੇਗਾ ਕਿ ਇਸ ਨਾਲ ਕੋਈ ਵੀ ਨਸ਼ੇੜੀਆਗੂ ਚੋਣ ਨਹੀਂ ਲੜ ਸਕੇਗਾ।ਇਸ ਤੋਂ ਬਿਨਾਂ ਪੰਚਾਇਤੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਹੈ ਕਿ ਪਿੰਡ ਨੂੰ ਨਸ਼ਾ ਮੁਕਤ ਕਰਨ ਵਾਲੀਆਂ ਪੰਚਾਇਤਾਂ ਨੂੰ 10-10 ਲੱਖ ਰੁਪਏ ਅਤੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 2-2 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।

About Admin

Check Also

ਅਧਿਆਪਕਾਂ ਲਈ ਜਾਰੀ ਕੀਤੇ ਇਹ ਨਵੇਂ ਫ਼ਰਮਾਨ ਪੰਜਾਬ ਦੇ ਸਿੱਖਿਆ ਮੰਤਰੀ ਨੇ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਹੁਣ ਪੈਂਟ – ਸ਼ਰਟ ਵਿੱਚ ਸਕੂਲ ਜਾਣਾ ਹੋਵੇਗਾ। …

WP Facebook Auto Publish Powered By : XYZScripts.com