Monday , November 18 2019
Breaking News
Home / ਅਜਬ ਗਜ਼ਬ / ਬਲੇਡ ਦੇ ਡਿਜ਼ਾਈਨ ਦਾ ਰਾਜ਼ ਜਾਣਦੇ ਹੋ ਤੁਸੀਂ

ਬਲੇਡ ਦੇ ਡਿਜ਼ਾਈਨ ਦਾ ਰਾਜ਼ ਜਾਣਦੇ ਹੋ ਤੁਸੀਂ

razor blade on white

ਸਟੇਨਲੈਸ ਸਟੀਲ ਬਲੇਡ ਦਾ ਡਿਜ਼ਾਇਨ ਤੁਸੀਂ ਵੀ ਦੇਖਿਆ ਹੀ ਹੋਵੇਗਾ। ਇਨ੍ਹਾਂ ਬਲੇਡਾਂ ‘ਚ ਕਈ ਤਰ੍ਹਾਂ ਦੇ ਸੁਰਾਖ਼ ਹੁੰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਸੁਰਾਖ਼ ਐਂਵੇ ਹੀ ਹੁੰਦੇ ਹਨ ਜਾਂ ਇਨ੍ਹਾਂ ਪਿੱਛੇ ਕੋਈ ਕਾਰਨ ਹੈ।

ਬਲੇਡ ਦੇ ਇਸ ਤਰ੍ਹਾਂ ਦੇ ਡਿਜ਼ਾਇਨ ਪਿੱਛੇ ਵੀ ਕਹਾਣੀ ਹੈ ਜੋ ਤੁਹਾਡਾ ਜਾਣਨਾ ਬੇਹੱਦ ਜ਼ਰੂਰੀ ਹੈ। ਇਸ ਦੇ ਪਿੱਛੇ ਵੀ ਕਾਰਨ ਹੈ। ਜਦੋਂ ਵੀ ਕਿਸੇ ਚੀਜ਼ ਦਾ ਨਿਰਮਾਣ ਤਕਨੀਕੀ ਤੌਰ ‘ਤੇ ਕੀਤਾ ਜਾਂਦਾ ਹੈ ਤਾਂ ਉਸ ਦੇ ਪਿੱਛੇ ਵੀ ਖਾਸ ਮਕਸਦ ਹੁੰਦਾ ਹੈ।

ਬਲੇਡ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਸ਼ੇਵ ਕਰਨ ਲਈ ਕੀਤਾ ਜਾਂਦਾ ਹੈ। ਅੱਜਕਲ਼੍ਹ ਤਾਂ ਤਕਨੀਕ ਦੀ ਤੱਰਕੀ ਨਾਲ ਸ਼ੇਵ ਦੇ ਤਰੀਕੇ ਬਦਲ ਗਏ ਹਨ ਪਰ ਪਹਿਲਾਂ ਅਜਿਹਾ ਨਹੀਂ ਸੀ। ਪਹਿਲਾਂ ਸ਼ੇਵ ਲਈ ਰੇਜ਼ਰ ਦਾ ਇਸਤੇਮਾਲ ਹੁੰਦਾ ਸੀ। ਇਸ ‘ਚ ਪੂਰਾ ਬਲੇਡ ਫਿੱਟ ਹੁੰਦਾ ਸੀ। ਇਸ ਬਲੇਡ ਦਾ ਰੇਜ਼ਰ ‘ਤੇ ਫਿੱਟ ਬੈਠਾਉਣ ਲਈ ਡਿਜ਼ਾਇਨ ਦੀ ਜ਼ਰੂਰਤ ਸੀ। ਬਲੇਡ ਦੇ ਸ਼ੇਕ ਨੂੰ ਰੇਜ਼ਰ ਦੇ ਪੁਆਇੰਟਾਂ ‘ਚ ਫਿੱਟ ਕਰਕੇ ਉਸ ਨੂੰ ਕੱਸਿਆ ਜਾਂਦਾ ਸੀ। ਇਸ ਤੋਂ ਬਾਅਦ ਦਾੜ੍ਹੀ ਸ਼ੇਵ ਲਈ ਇਸਤੇਮਾਲ ਹੁੰਦਾ ਸੀ।

ਰੇਜ਼ਰ ‘ਚ ਫਿੱਟ ਬਲੇਡ ਨਾਲ ਲੌਕ ਦੋ ਵਾਰ ਇਸਤੇਮਾਲ ਕਰਦੇ ਸੀ। ਇਸ ਦੇ ਦੋਨੋਂ ਸਾਈਡ ਖੁੱਲ੍ਹੇ ਹੁੰਦੇ ਸੀ ਜਿਸ ਦਾ ਇੱਕ ਹਿੱਸਾ ਇੱਕ ਵਾਰ ਤੇ ਦੂਜਾ ਦੂਜੀ ਵਾਰ ‘ਚ ਇਸਤੇਮਾਲ ਹੁੰਦਾ ਸੀ। ਰੇਜ਼ਰ ਅੱਜ ਵੀ ਇਸਤੇਮਾਲ ਹੁੰਦੇ ਹਨ ਪਰ ਹੌਲੀ-ਹੌਲੀ ਇਨ੍ਹਾਂ ਦਾ ਇਸਤੇਮਾਲ ਘਟ ਗਿਆ ਹੈ।

About Admin

Check Also

ਆਖਿਰ ਔਰਤਾਂ ਦੀ ਪੋਸ਼ਾਕ ਵਿੱਚ ਕਿਉਂ ਨਹੀਂ ਹੁੰਦੀ ਜੇਬ

ਮਹਿਲਾਵਾਂ ਦੀਆਂ ਪੌਸ਼ਾਕਾਂ ‘ਚ ਜੇਬ ਨਹੀਂ ਹੁੰਦੀ। ਜੇਕਰ ਹੁੰਦੀ ਹੈ ਤਾਂ ਸਿਰਫ ਨਾਂ ਦੀ ਹੀ। …

WP Facebook Auto Publish Powered By : XYZScripts.com