Sunday , February 17 2019
Breaking News
Home / ਸਿਹਤ / ਦਹੀਂ ‘ਚ ਇਹ ਚੀਜ਼ਾਂ ਮਿਲਾਕੇ ਖਾਣ ਨਾਲ ਹੁੰਦੇ ਹਨ ਇਹ ਬੇਮਿਸਾਲ ਫਾਇਦੇ

ਦਹੀਂ ‘ਚ ਇਹ ਚੀਜ਼ਾਂ ਮਿਲਾਕੇ ਖਾਣ ਨਾਲ ਹੁੰਦੇ ਹਨ ਇਹ ਬੇਮਿਸਾਲ ਫਾਇਦੇ

ਦਹੀਂ ‘ਚ ਮੋਜੂਦ ਵਿਟਾਮਿਨਸ, ਕੈਲਸ਼ੀਅਮ ਅਤੇ ਕਈ ਦੂਜੇ ਮਿਨਰਲਸ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਗਰਮੀ ਦੇ ਮੌਸਮ ‘ਚ ਆਪਣੀ ਡਾਈਟ ‘ਚ ਦਹੀਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਦਹੀਂ ‘ਚ ਨਮਕ ਅਤੇ ਚੀਨੀ ਤੋਂ ਇਲਾਵਾ ਵੀ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦਹੀਂ ‘ਚ ਮਿਲਾਕੇ ਖਾਣ ਨਾਲ ਸਰੀਰ ਨੂੰ ਦੋਗੁਣਾ ਫਾਇਦਾ ਹੁੰਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਕੁਝ ਚੀਜ਼ਾਂ ਬਾਰੇ:

1. ਕਾਲਾ ਨਮਕ ਅਤੇ ਭੁਣਿਆ ਹੋਇਆ ਜੀਰਾ
ਦਹੀਂ ‘ਚ ਕਾਲਾ ਨਮਕ ਅਤੇ ਭੁਣਿਆ ਹੋਇਆ ਜੀਰਾ ਮਿਲਾਕੇ ਖਾਣ ਨਾਲ ਉਸਦਾ ਸੁਆਦ ਵਧ ਜਾਂਦਾ ਹੈ ਅਤੇ ਡਾਈਜੇਸ਼ਨ ਸਿਸਟਮ ਵੀ ਠੀਕ ਰਹਿੰਦਾ ਹੈ।
2. ਸ਼ਹਿਦ
ਦਹੀ ‘ਚ ਸ਼ਹਿਦ ਮਿਲਾਕੇ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।
3. ਕਾਲੀ ਮਿਰਚ
ਜਿਨ੍ਹਾਂ ਲੋਕਾਂ ਦੇ ਸਰੀਰ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਦਹੀਂ ਦੇ ਨਾਲ ਕਾਲੀ ਮਿਰਚ ਮਿਲਾਕੇ ਖਾਣੀ ਚਾਹੀਦੀ ਹੈ। ਇਸ ਨਾਲ ਸਰੀਰ ‘ਚ ਜਮਾ ਵਾਧੂ ਚਰਬੀ ਘੱਟ ਹੋ ਜਾਂਦੀ ਹੈ।
4. ਸ਼ੱਕਰ ਅਤੇ ਡਰਾਈਫਰੂਟ
ਦਹੀਂ ‘ਚ ਸ਼ੱਕਰ ਅਤੇ ਸੁੱਕੇ ਮੇਵੇ ਮਿਲਾ ਕੇ ਖਾਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਇਹ ਸਰੀਰ ਦਾ ਭਾਰ ਵਧਾਉਣ ‘ਚ ਮਦਦ ਕਰਦਾ ਹੈ।
5. ਅਜਵਾਇਨ
ਬਵਾਸੀਰ ਦੇ ਰੋਗੀ ਨੂੰ ਦਹੀਂ ‘ਚ ਅਜਵਾਇਨ ਮਿਲਾਕੇ ਖਾਣੀ ਚਾਹੀਦੀ ਹੈ। ਚਾਹੋ ਤਾਂ ਅਜਵਾਇਨ ਨੂੰ ਪੀਸ ਕੇ ਵੀ ਇਸਤੇਮਾਲ ਕਰ ਸਕਦੇ ਹੋ।
6. ਚਾਵਲ
ਕਈ ਲੋਕਾਂ ਨੂੰ ਸਿਰਫ ਅੱਧੇ ਸਿਰ ‘ਚ ਦਰਦ ਹੁੰਦੀ ਹੈ। ਅਜਿਹੇ ‘ਚ ਦਹੀਂ ‘ਚ ਬਲੇ ਹੋਏ ਚਾਵਲ ਮਿਲਾਕੇ ਖਾਣ ਨਾਲ ਫਾਇਦਾ ਹੁੰਦਾ ਹੈ।
7. ਸੌਂਫ
ਦਹੀਂ ‘ਚ ਸੌਂਫ ਮਿਲਾਕੇ ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਦੀ ਗੈਸ ਅਤੇ ਜਲਣ ਹੋਣ ‘ਤੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ।
8. ਓਟਸ
ਓਟਸ ਅਤੇ ਦਹੀਂ ਦੇ ਇਸਤੇਮਾਲ ਨਾਲ ਸਰੀਰ ਨੂੰ ਕੈਲਸ਼ੀਅਮ , ਪੋਟਾਸ਼ੀਅਮ ਅਤੇ ਪ੍ਰੋਟੀਨ ਮਿਲਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ।
9. ਈਸਬਗੋਲ
ਲੂਜ ਮੋਸ਼ਨ ਦੀ ਸਮੱਸਿਆ ਹੋਣ ‘ਤੇ ਦਹੀਂ ‘ਚ ਈਸਬਗੋਲ ਮਿਲਾ ਕੇ ਖਾਓ ਇਸ ਨਾਲ ਤੁਰੰਤ ਰਾਹਤ ਮਿਲਦੀ ਹੈ।

About Ashish Kumar

Check Also

ਸੰਤਾਨਹੀਣਤਾ ਦਾ ਇਹ ਵੱਡਾ ਕਾਰਨ ਔਰਤਾਂ ਤੇ ਮਰਦਾਂ ‘ਚ

ਅੱਜਕੱਲ੍ਹ ਨੌਜਵਾਨ ਜੋੜਿਆਂ ਵਿੱਚ ਬੱਚਾ ਪੈਦਾ ਕਰਨ ਤੋਂ ਅਸਮਰਥ ਹੋਣ ਦੀ ਸਮੱਸਿਆ ਆਮ ਜਿਹੀ ਗੱਲ …

WP Facebook Auto Publish Powered By : XYZScripts.com