Tuesday , June 25 2019
Breaking News
Home / ਸਿਹਤ / ਬੱਚਿਆਂ ਦਾ ਪਾਚਨ ਜਾਣੋ ਕਿਉਂ ਹੁੰਦਾ ਹੈ ਖ਼ਰਾਬ

ਬੱਚਿਆਂ ਦਾ ਪਾਚਨ ਜਾਣੋ ਕਿਉਂ ਹੁੰਦਾ ਹੈ ਖ਼ਰਾਬ

ਛੋਟੇ ਬੱਚਿਆਂ ਨੂੰ ਕਈ ਵਾਰ ਖਾਣਾ ਖਾਣ ਜਾਂ ਦੁੱਧ ਪੀਣ ਤੋਂ ਬਾਅਦ ਉਲਟੀ ਆ ਜਾਂਦੀ ਹੈ। ਅਜਿਹਾ ਬੱਚਿਆਂ ਦੀ ਖ਼ਰਾਬ ਪਾਚਨ ਸ਼ਕਤੀ ਕਾਰਨ ਹੁੰਦਾ ਹੈ। ਕਈ ਬੱਚਿਆਂ ਦਾ ਪਾਚਨਤੰਤਰ  ਕਮਜ਼ੋਰ ਹੁੰਦਾ ਹੈ। ਜਿਸ ਕਰਕੇ ਉਹ ਜਿਆਦਾ ਭਾਰੀ ਭੋਜਨ ਨੂੰ ਆਸਾਨੀ ਨਾਲ ਹਜਮ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਬੱਚੇ ਮੈਦੇ ਨਾਲ ਬਣੀਆਂ ਚੀਜ਼ਾਂ ਤੇ ਚਾਕਲੇਟ ਆਦਿ ਖਾਣਾ ਪਸੰਦ ਕਰਦੇ ਹਨ। ਜਿਸ ਨਾਲ ਓਹਨਾਂ ਦੀ ਪਾਚਨ ਸ਼ਕਤੀ ਖ਼ਰਾਬ ਹੁੰਦੀ ਹੈ।

ਪਾਚਨ ਸ਼ਕਤੀ ਨੂੰ ਠੀਕ ਕਰਨ ਦੇ ਉਪਾਅ

ਉਲਟੀਆਂ ਦਾ ਆਉਣਾ –  ਜਦੋਂ ਬੱਚਿਆਂ ਦੇ ਭੋਜਨ ਨਹੀਂ ਪਚਦਾ ਤਾ ਉਹਨਾਂ ਨੂੰ ਉਲਟੀ ਆ ਜਾਂਦੀ ਹੈ। ਜੇਕਰ ਵੱਡੇ ਬੱਚੇ ਵੀ ਕੁੱਝ ਗ਼ਲਤ ਖਾ ਲੈਣ ਜਾਂ ਲੋੜ ਤੋਂ ਜਿਆਦਾ ਖਾ ਲੈਣ ਤਾ ਉਹਨਾਂ ਨੂੰ ਉਲਟੀ ਆ ਜਾਂਦੀ ਹੈ। ਕਈ ਵਾਰ ਬੱਚਿਆਂ ਨੂੰ ਫ਼ੂਡ ਇਨਫੈਕਸ਼ਨ ਕਾਰਨ ਵੀ ਉਲਟੀ ਆ ਸਕਦੀ ਹੈ। ਗੰਦੇ ਹੱਥਾਂ ਨਾਲ ਭੋਜਨ ਖਾਣਾ, ਗੰਦੇ ਭੋਜਨ ਦਾ ਸੇਵਨ ਕਰਨਾ, ਜਾਂ ਗੰਦਾ ਪਾਣੀ ਪੀਣਾ ਵੀ ਸਾਡੀ ਪਾਚਨ ਸ਼ਕਤੀ ਨੂੰ ਖ਼ਰਾਬ ਕਰ ਸਕਦਾ ਹੈ। ਉਲਟੀਆਂ ਵੀ ਡਾਇਰੀਆ ਵਾਂਗ ਇੱਕ- ਦੋ ਦਿਨਾਂ ‘ਚ ਠੀਕ ਹੋ ਜਾਂਦੀ ਹੈ । ਜੇਕਰ ਬੱਚੇ ਇੱਕ ਤੋਂ ਜਿਆਦਾ ਵਾਰ ਉਲਟੀ ਕਰਦੇ ਹਨ ਤਾਂ ਤੁਰੰਤ ਡਾਕਟਰ ਕੋਲ ਜਾਓ।

ਪੇਟ ਦਰਦ -ਬੱਚਿਆਂ ‘ਚ ਬੈਕਟੀਰੀਆ ਤੇ ਵਾਇਰਸ ਆਸਾਨੀ ਨਾਲ ਫੈਲ ਜਾਂਦੇ ਹਨ। ਅਜਿਹਾ ਉਸ ਸਮੇਂ ਹੁੰਦਾ ਹੈ ਜਦੋਂ ਸਬਜ਼ੀਆਂ, ਅਨਾਜ ਤੇ ਫਲ ਚੰਗੀ ਤਰ੍ਹਾਂ ਨਾ ਧੋਤੇ ਹੋਣ ਜਾਂ ਬੱਚਿਆਂ ਦੇ ਹੱਥ ਗੰਦੇ ਹੋਣ। ਜੇਕਰ ਦੋ ਜਾਣੇ ਇੱਕ ਥਾਲੀ ‘ਚ ਖਾ ਰਹੇ ਹੋਣ ਤਾਂ ਇੱਕ ਦੇ ਹੱਥਾਂ ਦੇ ਬੈਕਟੀਰੀਆ ਭੋਜਨ ‘ਚ ਮਿਲ ਜਾਂਦੇ ਹਨ। ਇਹ ਬੈਕਟੀਰੀਆ ਹੱਥਾਂ ਨਾਲ ਪੇਟ ‘ਚ ਚਲੇ ਜਾਂਦੇ ਹਨ। ਜਿਸ ਕਰਕੇ ਪੇਟ ‘ਚ ਦਰਦ ਤੇ ਉਲਟੀਆਂ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਖਾਣਾ ਬਣਾਉਣ ਤੇ ਖਾਣਾ ਖਾਣ ਵਾਲੀ ਜਗ੍ਹਾ ਨੂੰ ਸਾਫ਼ ਰੱਖੋ। ਬੱਚਿਆਂ ਦੇ ਹੱਥ ਵੀ ਸਾਫ਼ ਰੱਖੋ।

ਡਾਇਰੀਆ – ਬੈਕਟੀਰੀਆ ਤੇ ਵਾਇਰਸ  ਕਰਕੇ ਡਾਇਰੀਆ ਹੁੰਦਾ ਹੈ। ਇਹ ਕਿਸੇ ਭੋਜਨ ਤੋਂ ਐਲਰਜੀ  ਕਰਕੇ ਵੀ ਹੁੰਦਾ ਹੈ। ਅਜਿਹੀ ਹਾਲਤ ‘ਚ ਡਾਕਟਰ ਕੋਲ ਜਾਉ। ਘਰੇਲੂ ਨੁਸਖੇ ਅਪਨਾਉਣੇ ਖ਼ਤਰਨਾਕ ਹੋ ਸਕਦੇ ਹਨ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com