Sunday , February 17 2019
Breaking News
Home / ਲਾਈਫਸਟਾਈਲ

ਲਾਈਫਸਟਾਈਲ

ਸਵੇਰੇ ਜਾਂ ਰਾਤ ਵੇਲੇ ਕਿਹੜਾ ਟਾਇਮ ਹੈ ਚੰਗਾ ਨਹਾਉਣ ਲਈ

ਨਹਾਉਣਾ ਰੋਜ਼ ਦੀ ਕਿਰਿਆ ਹੈ. ਜੋ ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਜਾਂ ਕੰਮ ਤੇ ਜਾਣ ਤੋਂ ਪਹਿਲਾਂ ਕਰਦੇ ਹਨ. ਨਹਾਉਣ ਨਾਲਇੱਕ ਤਾਂ ਸਾਡੇ ਸਰੀਰ ਵਿੱਚੋਂ ਗੰਦਗੀ ਨਿਕਲ ਜਾਂਦੀ ਹੈ ਅਤੇ ਦੂਜਾ ਅਸੀਂ ਤਾਜ਼ਾ ਮਹਿਸੂਸ ਕਰਦੇ ਹਾਂ. ਕੁਝ ਮਾਹਰਾਂ ਦਾ ਮੰਨਣਾ ਹੈ ਕਿ ਰਾਤ ਨੂੰਨਹਾਉਣ ਨਾਲ ਚੰਗੀ ਨੀਂਦ ਆਉਂਦੀ ਹੈ ਪਰ ਕੁਝ ਦਿਨ ਦੀ ਚੰਗੀ ਸ਼ੁਰੂਆਤ ਲਈ ਸਵੇਰੇ ਨਹਾਉਣਾ ਸਹੀ ਮੰਨਦੇ ਹਨ. ਡੇਲੀ ਮੇਲ ਆਨਲਾਈਨ ਨੇ ਕਈ ਅਧਿਐਨਾਂ ਦੀ ਪੜ੍ਹਾਈ ਕਰਕੇ ਨਿਊਯਾਰਕ ਦੇ ਇੱਕ ਚਮੜੀ ਮਾਹਿਰ ਨੂੰ ਕੋਈ ਸਿੱਟਾ ਕੱਢਣ ਲਈ ਕਿਹਾ.ਹਾਂਲਾਕਿ ਦੋਵੇਂ ਸਮੇਂ ਨਹਾਉਣ ਦੇ ਆਪਣੇ-ਆਪਣੇ ਫ਼ਾਇਦੇ ਅਤੇ ਨੁਕਸਾਨ ਹਨ. ਪਰ ਰਾਤ ਨੂੰ ਨਹਾਉਣ ਨਾਲ ਪਸੀਨਾ, ਤੇਲ ਅਤੇ ਐਲਰਜੀਤੱਤ ਨਿਕਲ ਜਾਣ ਕਰਕੇ ਗਹਿਰੀ ਨੀਂਦ ਮਿਲਦੀ ਹੈ ਅਤੇ ਚਮੜੀ ਵੀ ਸਾਫ ਹੋ ਜਾਂਦੀ ਹੈ. ਰਾਤ ਨੂੰ ਨਹਾਉਣ ਦੇ ਫਾਇਦੇ: ਦਿਨ ਭਰ ਦੀ ਗੰਦਗੀ ਸਾਫ ਨਿਊਯਾਰਕ ਦੇ ਡਾਕਟਰ ਸਾਮੇਰ ਜਬੇਰ ਨੇ ਡੇਲੀ-ਮੇਲ ਨੂੰ ਦੱਸਿਆ ਕਿ ਰਾਤ ਨੂੰ ਨਹਾਉਣ ਨਾਲ ਧੂੜਮਿੱਟੀ ਅਤੇ ਗੰਦਗੀ ਸਾਫ ਹੋ ਜਾਂਦੀ ਹੈ.ਕਿਉਂਕਿ ਗੰਦਗੀ ਨਾਲ ਬਿਸਤਰ ‘ਤੇ ਸੋਣ ਨਾਲ ਤੁਹਾਡੀ ਨੀਂਦ ਖਰਾਬ ਹੋ ਜਾਂਦੀ ਹੈ ਅਤੇ ਚਮੜੀ ਦੀ ਐਲਰਜੀ ਵੀ ਹੋ ਸਕਦੀ ਹੈ. ਤੰਦਰੁਸਤਰਹਿਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣਾ ਬਹੁਤ ਜ਼ਰੂਰੀ ਹੈ. ਉਹ ਕਹਿੰਦੇ ਹਨ ਕਿ ਇਹ ਜਿਆਦਾ ਜ਼ਰੂਰੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਧੋਤਾ ਜਾਵੇ ਕਿਉਂਕਿ ਚਿਹਰੇ ਦੀ ਮੈਲ ਅਤੇ ਤੇਲਸਿਰਹਾਣੇ ਤੇ ਲੱਗ ਜਾਂਦਾ ਹੈ ਜੋ ਚਿਹਰੇ’ ਤੇ ਫਿਣਸੀਆਂ ਦਾ ਕਾਰਨ ਬਣਦਾ ਹੈ. ਨੀਂਦ ਆਉਣ  ‘ਚ ਸੁਧਾਰ ਨਹਾਉਣ ਨਾਲ ਸਰੀਰ ਦਾ ਤਾਪਮਾਨ ਠੀਕ ਰਹਿੰਦਾ ਹੈ. ਜਿਸ ਨਾਲ ਤੁਹਾਨੂੰ ਤੇਜ਼ ਅਤੇ ਡੂੰਘੀ ਨੀਂਦ ਆਉਂਦੀ ਹੈ. ਜ਼ਿਆਦਾਤਰ ਅਧਿਐਨਾਂ ਚਸੁਝਾਅ ਦਿੱਤਾ ਗਿਆ ਹੈ ਕਿ ਸੌਣ ਤੋਂ ਘੱਟੋਘੱਟ 90 ਮਿੰਟ ਪਹਿਲਾਂ ਨਹਾਉਣ ਨਾਲ ਸਰੀਰ ਦਾ ਤਾਪਮਾਨ ਆਮ ਹੋ ਜਾਂਦਾ ਹੈ ਅਤੇ ਡੂੰਘੀਨੀਂਦ ਆ ਜਾਂਦੀ ਹੈ. ਇਸਦੇ ਨਾਲ ਹੀ ਸ਼ਾਵਰ ਲੈਣ ਨਾਲ ਦਿਮਾਗ ਚ ਕੋਰਟੀਸੌਲ ਨਾਮਕ ਤਣਾਅ ਵਾਲੇ ਹਾਰਮੋਨ ਦਾ ਪੱਧਰ ਘੱਟ ਹੁੰਦਾ ਹੈ ਤੇਮਾਨਸਿਕ ਸਿਹਤ ਸੁਧਰਦੀ ਹੈ. ਰਾਤ ਨੂੰ ਸਰੀਰ ਚਮੜੀ ਦੇ ਸੈੱਲਾਂ ਨੂੰ ਸਿਹਤਮੰਦ ਬਣਾਉਂਦਾ ਹੈ. ਡੈੱਡ ਸੈੱਲਾਂ ਨੂੰ ਹਟਾਉਂਦਾ ਹੈ ਤੇ ਨਵੇਂ ਸੈੱਲ ਬਣਾਉਂਦਾ ਹੈ. ਇਸ ਲਈ ਡਾ.ਜਬੇਰ ਰਾਤ ਨੂੰ ਘੱਟੋ-ਘੱਟ ਚਿਹਰਾ ਧੋ ਕੇ ਸੌਣ ਨੂੰ ਕਹਿੰਦੇ ਹਨ. ਰਾਤ ​​ਨੂੰ ਨਹਾਉਣਾ ਵੀ ਕਈ ਫਾਇਦੇ ਦਿੰਦਾ ਹੈ. ਸਵੇਰ ਨੂੰ ਨਹਾਉਣ ਦੇ ਫਾਇਦੇ: ਰਚਨਾਤਮਕਤਾ  ‘ਚ ਵਾਧਾ ਹਾਰਵਰਡ ਦੀ ਇੱਕ ਸਟੱਡੀ ਮੁਤਾਬਕ ਸਵੇਰ ਵੇਲੇ ਨਹਾਉਣਾ ਦਿਮਾਗ ਤੋਂ ਤਣਾਅ ਅਤੇ ਦਬਾਅ ਨੂੰ ਦੂਰ ਕਰਦਾ ਹੈ ਅਤੇ ਤੁਹਾਡੀਰਚਨਾਤਮਕਤਾ ਵੱਧਦੀ ਹੈ ਜਿਸ ਨਾਲ ਤੁਸੀਂ ਵਧਿਆ ਸੋਚ ਪਾਉਂਦੇ ਹੋ. ਸ਼ੇਵ ਕਰਨ ਤੋਂ ਪਹਿਲਾਂ ਨਹਾਉਣਾ ਜ਼ਰੂਰੀ ਡਾ. ਜਬੇਰ ਸੁਝਾਅ ਦਿੰਦੇ ਹਨ ਕਿ ਜੋ ਮਰਦ ਸਵੇਰੇ ਸ਼ੇਵ ਕਰਦੇ ਹਨ, ਉਨ੍ਹਾਂ ਨੂੰ ਪੱਕਾ ਨਹਾਉਣ ਦੀ ਜ਼ਰੂਰਤ ਹੁੰਦੀ ਹੈ. ਕਿਉਂਕਿ ਗਰਮ ਪਾਣੀਨਾਲ ਨਹਾਉਣ ਤੇ ਅਵਿਕਸਿਤ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਚਮੜੀ ਦੇ ਰੋਮ ਖੁੱਲ੍ਹ ਜਾਂਦੇ ਹਨ,ਨਤੀਜੇ ਵਜੋਂ ਵਧੀਆ ਸ਼ੇਵ ਹੋ ਜਾਂਦੀਹੈ. ਕਿਹੜਾ ਟਾਇਮ ਹੈ ਚੰਗਾ ਮਾਹਿਰਾਂ ਦੀ ਰਾਏ ਅਤੇ ਖੋਜ ਦੇ ਆਧਾਰ ਤੇ ਰਾਤ ਨੂੰ ਨਹਾਉਣਾ ਵਧਿਆ ਹੈ. ਜਿਸ ਨਾਲ ਦਿਨਭਰ ਦੀ ਥਕਾਨ ਅਤੇ ਗੰਦਗੀ ਸਾਫ਼ ਹੋਣ ਨਾਲਸਾਨੂੰ ਚੰਗੀ ਨੀਂਦ ਮਿਲਦੀ ਹੈ. ਹਾਂਲਾਕਿ ਦਿਨ ਵਿੱਚ ਦੋ ਵਾਰ ਨਹਾਉਣ ਨਾਲ ਵੀ ਕੋਈ ਖ਼ਤਰਾ ਨਹੀਂ ਹੈ. ਇਹ ਤੁਹਾਡੀ ਪਸੰਦ’ਤੇ ਨਿਰਭਰਕਰਦਾ ਹੈ. ਨਹਾਉਣ ਲਈ ਕੋਸੇ ਪਾਣੀ ਦੀ ਵਰਤੋਂ ਕਰੋ ਤੇ 10 ਮਿੰਟ ਤੋਂ ਵੱਧ ਨਾ ਨਹਾਉ. ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀਕੁਦਰਤੀ ਰੰਗਤ ਗਵਾਚ ਜਾਂਦੀ ਹੈ.  

Read More »

ਰੋਜ਼ ਖਾਣਾ ਚਾਹੀਦਾ ਹੈ ਇੱਕ ਅੰਬ ਹਾਜ਼ਮੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ

ਗਰਮੀ ਦਾ ਮੌਸਮ ਆਉਂਦੇ ਹੀ ਅੰਬ ਦਾ ਇੰਤਜਾਰ ਸ਼ੁਰੂ ਹੋ ਜਾਂਦਾ ਹੈ | ਬਹੁਤ ਹੀ ਮਿੱਠਾ ਇਹ ਫਲ ਆਪਣੇ ਸਵਾਦ ਦੇ ਨਾਲ ਹੀ ਪੌਸ਼ਟਿਕ ਤੱਤਾਂਦੀ ਮੌਜੂਦਗੀ ਕਰਕੇ ਵੀ ਲੋਕਾਂ ਦੀ ਪਸੰਦ ਹੈ. ਇੱਕ ਖੋਜ ਦੇ ਮਾਹਰਾਂ ਦਾ ਕਹਿਣਾ ਹੈ ਕਿ ਹਾਜ਼ਮੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਇੱਕ ਅੰਬ ਰੋਜ਼ ਖਾਣਾ ਚਾਹੀਦਾ ਹੈ. ਅਣੂ ਪੋਸ਼ਣ ਅਤੇ ਖੁਰਾਕ ਰਿਸਰਚ ਰਸਾਲੇ ਚ ਪ੍ਰਕਾਸ਼ਿਤ ਇੱਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੰਬ ਖਾਣ ਨਾਲ ਕਈ ਤਰ੍ਹਾਦੀਆਂ ਹਾਜ਼ਮੇ ਸੰਬੰਧੀ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ. ਇਸ ਸ਼ਾਨਦਾਰ ਫਲ ‘ਚ ਫਾਈਬਰ ਤੋਂ ਇਲਾਵਾ ਪੌਲੀਫੇਨਾਲਸਪੌਸ਼ਟਿਕ ਤੱਤਮੌਜੂਦ ਹੁੰਦੇ ਹਨ. ਪੌਲੀਫੇਨਾਲਸ ਨੂੰ ਕਬਜ਼ ਅਤੇ ਅੰਤੜੀਆਂ ਦੀ ਸੋਜ ਤੋਂ ਰਾਹਤ ਦੇਣ ਲਈ ਜਾਣਿਆ ਜਾਂਦਾ ਹੈ. ਇੱਕ ਅੰਦਾਜ਼ੇ ਮੁਤਾਬਕ ਹਰੇਕ ਪੰਜ ਬਾਲਗਾਂ ‘ਚੋਂ ਇੱਕ ਨੂੰ ਲੰਮੇ ਸਮੇਂ ਤੋਂ ਪਾਚਨ ਸਮੱਸਿਆ ਹੁੰਦੀ ਹੈ. ਮਾਹਿਰਾਂ ਨੇ ਚਾਰ ਹਫ਼ਤਿਆਂ ਤੱਕ ਇਸਅਧਿਐਨ ਲਈ 36 ਔਰਤਾਂ ਅਤੇ ਪੁਰਸ਼ਾਂ ਦੇ ਅੰਕੜਿਆਂ ਦਾ ਅਨੁਮਾਨ ਲਗਾਇਆ. ਜਿਨ੍ਹਾਂ ਨੂੰ ਕਬਜ਼ ਦੀ ਗੰਭੀਰ ਸ਼ਿਕਾਇਤ ਸੀ. ਮਾਹਿਰਾਂ ਨੇਇਸ ਸਮੂਹ ਨੂੰ ਦੋ ਹਿੱਸਿਆਂ ਵਿੱਚ ਵੰਡਿਆ ‘ਤੇ ਰੋਜ਼ 300 ਗ੍ਰਾਮ ਜਾਂ ਇੱਕ ਪੂਰਾ ਅੰਬ ਖਾਣ ਨੂੰ ਦਿੱਤਾ. ਦੂਜੇ ਸਮੂਹ ਨੂੰ ਫਾਈਬਰ ਦੇ ਹੋਰਸਪਲੀਮੈਂਟ ਦਿੱਤੇ. ਇਸ ਇੱਕ ਬਦਲਾਅ ਦੇ ਇਲਾਵਾ ਦੋਵਾਂ ਸਮੂਹਾਂ ਦੇ ਖਾਣਪਾਣ ਨੂੰ ਇੱਕੋਂ ਜਿਹਾ ਰੱਖਿਆ ਗਿਆ. ਕਾਰਬੋਹਾਈਡਰੇਟ, ਫਾਈਬਰ,ਪ੍ਰੋਟੀਨ ਅਤੇ ਚਰਬੀ ਦੀ ਇੱਕੋਂ ਜਿਹੀ ਮਾਤਰਾ ਦਿੱਤੀ ਗਈ ਤੇ ਕੈਲੋਰੀ ਖਪਤ ਵੀ ਬਰਾਬਰ ਰੱਖੀ. ਇਕ ਮਹੀਨੇ ਬਾਅਦ ਦੋਵਾਂ ਗਰੁੱਪਾਂ ਦੀ ਕਬਜ਼ ਸਮੱਸਿਆ ਚ ਕਮੀ ਵੇਖਣ ਨੂੰ ਮਿਲੀ. ਪਰ ਅੰਬ ਖਾਣ ਵਾਲੇ ਗਰੁੱਪ ਨੂੰ ਫਾਈਬਰ ਖਾਣ ਵਾਲੇਗਰੁੱਪ ਤੋਂ ਵੱਧ ਰਾਹਤ ਮਿਲੀ. ਵਿਸ਼ੇਸ਼ਕਾ ਦਾ ਕਹਿਣਾ ਹੈ ਕਿ ਅੰਬ ਖਾਣ ਨਾਲ ਤੰਦਰੁਸਤ ਬੈਕਟੀਰੀਆ ਦੇ ਵਿਕਾਸ ‘ਚ ਮਦਦ ਮਿਲਦੀ ਹੈਟੈਕਸਾਸ ਸਥਿਤ ਏਐਂਡਐੱਮ ਯੂਨੀਵਰਸਿਟੀ ‘ਚ ਪ੍ਰੋਫੈਸਰ ਅਤੇ ਸਹਿਖੋਜਕਾਰ ਸੂਜੈਨ ਮਰਟੇਸ ਟੇਲਕਾਟ ਦਾ ਕਹਿਣਾ ਹੈ ਕਿ ਫਾਈਬਰ ਦੇਸਪਲੀਮੈਂਟ ਅਤੇ ਕਬਜ਼ ਦੂਰ ਕਰਨ ਦੇ ਹੋਰ ਉਪਾਅ ਕਰਨ ਨਾਲ ਇੱਕ ਹੀ ਸਮੱਸਿਆ ਦਾ ਹੱਲ ਹੁੰਦਾ ਹੈ. ਇਹਨਾਂ ਦੀ ਵਰਤੋਂ ਨਾਲਆਂਤੜੀਆਂ ਦੀ ਸੋਜ ਤੋਂ ਛੁਟਕਾਰਾ ਨਹੀਂ ਮਿਲਦਾ.  

Read More »

ਬੋਲ਼ੇ ਹੋ ਰਹੇ ਨੌਜਵਾਨ ਤੇਜ਼ ਆਵਾਜ਼ ਮਿਊਜ਼ਿਕ ਨਾਲ

ਇਸ ਵੇਲੇ ਨੌਜਵਾਨ ਪੀੜ੍ਹੀ ਵੱਲ ਧਿਆਨ ਦੇਣ ਦੀ ਕਾਫੀ ਲੋੜ ਹੈ। ਜਿੱਥੇ ਨੌਜਵਾਨ ਪੀੜ੍ਹੀ ਇੱਕ ਪਾਸੇ ਨਸ਼ੇ ਵੱਲ ਜਾ ਰਹੀ ਹੈ, ਉੱਧਰ ਹੀ ਦੂਜੇ ਪਾਸੇ ਸਿਹਤ ਨਾਲ ਵੀ ਮਜ਼ਾਕ ਹੀ ਕਰ ਰਹੇ ਹਨ। ਇਸ ‘ਚ ਸਭ ਤੋਂ ਵੱਧ ਖ਼ਤਰਾ ਦੇਸ਼ ‘ਚ ਵਧ ਰਹੀ ਬੋਲ਼ਿਆਂ ਦੀ ਗਿਣਤੀ ਹੈ। ਜੀ ਹਾਂ, ਦੇਸ਼ …

Read More »

ਡਿਪਰੈਸ਼ਨ ਅਤੇ ਦਿਲ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਕਸਰਤ ਕਰਨ ਨਾਲ

ਡਿਪਰੈਸ਼ਨ ਅਤੇ ਦਿਲ ਦੀਆਂ ਸਮੱਸਿਆਵਾਂ ਘਾਤਕ ਬੀਮਾਰੀਆਂ ਹਨ। ਜੋ ਬੰਦੇ ਦੀ ਮੌਤ ਦੇ ਡਰ ਨੂੰ ਵਧਾਉਂਦੀਆਂ ਹਨ। ਡਿਪਰੈਸ਼ਨ ਦੇ ਕਾਰਨ ਕਈ ਵਾਰ ਦਿਲ ਨਾਲ ਸਬੰਧਤ ਰੋਗ ਹੋ ਜਾਂਦੇ ਹਨ। ਪਰ ਖੋਜਕਰਤਾ ਇਸ ਨਤੀਜੇ ‘ਤੇ ਪਹੁੰਚ ਹਨ ਕਿ ਕਸਰਤ ਕਰਨ ਅਤੇ ਸਰੀਰਕ ਗਤੀਵਿਧੀਆਂ ਨਾਲ ਡਿਪਰੈਸ਼ਨ ਅਤੇ ਦਿਲ ਦੀਆਂ ਸਮੱਸਿਆਵਾਂ ਘੱਟ ਜਾਂਦੀਆਂ ਹਨ ਤੇ ਸਮੇਂ ਤੋਂ …

Read More »

ਹੋ ਸਕਦੀ ਹੈ ਇਹ ਬਿਮਾਰੀ ਸੈਕਸ ਕਰਨ ਵੇਲੇ ਹੁੰਦਾ ਹੈ ਦਰਦ ਤਾਂ

ਸੈਕਸ ਨੂੰ ਦਿਲਚਸਪ ਅਤੇ ਆਨੰਦਦਾਇਕ ਅਨੁਭਵ ਮੰਨਿਆ ਜਾਂਦਾ ਹੈ। ਪਰ ਕਈ ਵਾਰੀ ਕੁਝ ਉਲਟਾ ਹੋ ਸਕਦਾ ਹੈ ਜੇ ਤੁਸੀਂ ਸੰਭੋਗ ਤੋਂ ਬਾਅਦ ਦਰਦ ਮਹਿਸੂਸ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ dyspareunia ਤੋਂ ਪੀੜਤ ਹੋ। Dyspareunia ਉਸ ਅਵਸਥਾ ਨੂੰ ਕਿਹਾ ਜਾਂਦਾ ਹੈ ਜਦੋਂ ਤੁਹਾਨੂੰ ਸੈਕਸ ਕਰਨ ਵੇਲੇ ਜਾਂ ਕਰਨ …

Read More »

ਮੂੰਗੀ-ਮਸਰ ਦੀ ਦਾਲ ਖਾਣ ਵਾਲੇ ਖ਼ਬਰ ਜ਼ਰੂਰ ਪੜ੍ਹਨ

ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਦਾ ਖਾਣਾ ਬਿਨ੍ਹਾਂ ਦਾਲਾਂ ਦੇ ਪੂਰਾ ਨਹੀਂ ਮੰਨਿਆ ਜਾਂਦਾ। ਜੇ ਤੁਸੀਂ ਬਿਨ੍ਹਾਂ ਦਾਲ ਦੇ ਲੰਚ-ਡਿਨਰ ਨਹੀਂ ਕਰ ਸਕਦੇ ਤਾਂ ਤੁਹਾਨੂੰ ਇਹ ਦਾਲਾਂ ਖਾਣ ਤੋਂ ਪਹਿਲਾਂ ਸੋਚਣਾ ਪਏਗਾ ਕਿਉਂਕਿ ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਕ ਮੂੰਗੀ ਤੇ ਮਸਰ …

Read More »

ਦੂਰ ਰੱਖਦੀ ਹੈ ਹਲਦੀ ਕਈ ਬਿਮਾਰੀਆਂ ਤੋਂ

ਐਂਟੀਸੈਪਟਿਕ ਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਹਲਦੀ ਆਪਣੇ ਮੈਡੀਕਲ ਗੁਣਾਂ ਦੇ ਨਾਲ-ਨਾਲ ਧਾਰਮਿਕ ਕਾਰਨਾਂ ਕਰਕੇ ਵੀ ਬੇਹੱਦ ਅਹਿਮ ਹੈ। ਖਾਣੇ ਦੀ ਰੰਗਤ ਤੇ ਸਵਾਦ ਵਧਾਉਣ ਦੇ ਨਾਲ-ਨਾਲ ਹਲਦੀ ਸ਼ੂਗਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਰਾਮਬਾਣ ਕਹੀ ਜਾਂਦੀ ਹੈ। ਸਰੀਰ ਦੀ ਬਾਹਰੀ ਸੱਟ ਦੇ ਨਾਲ-ਨਾਲ ਅੰਦਰੂਨੀ ਸੱਟ ਨੂੰ …

Read More »

ਬਣਾ ਰਹੀਆਂ ਹਨ ਨਾ-ਮਰਦ ਖਾਣ ਦੀਆਂ ਇਹ ਚੀਜ਼ਾਂ ਮਰਦਾਂ ਨੂੰ

ਪਿਛਲੇ ਕਈ ਸਾਲਾਂ ਤੋਂ ਬਾਂਝਪਨ ਦੇ ਮਾਮਲਿਆਂ ‘ਚ ਇਜ਼ਾਫਾ ਹੋਇਆ ਹੈ, ਜਿਸ ‘ਚ ਮਰਦਾਂ ਦੀ ਗਿਣਤੀ ਵਧੀ ਹੈ। ਇਹ ਸਮੱਸਿਆ ਹੁਣ ਖ਼ਤਰੇ ਦੇ ਅੰਕੜੇ ਦੇ ਨੇੜੇ ਪਹੁੰਚ ਗਈ ਹੈ। ਅਜਿਹੇ ‘ਚ ਹਰ ਚੀਜ਼ ਦੇ ਲਈ ਜੀਨਸ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ। ਖਾਣ ਦੀ ਗਲਤ ਆਦਤਾਂ ਜਿਵੇਂ ਸ਼ਰਾਬ-ਸਿਗਰੇਟ ਵੀ ਇਸ …

Read More »

ਮੂੰਹ ਦੀ ਬਦਬੂ ਹੱਟਦੀ ਹੈ ਅਦਰਕ ਦੀ ਚਾਹ ਨਾਲ

ਅਦਰਕ ਦੀ ਚਾਹ ਜਿੱਥੇ ਠੰਢ ਜਾਂ ਬਾਰਿਸ਼ ਦੇ ਮੌਸਮ `ਚ ਬਿਮਾਰੀਆਂ ਤੋਂ ਬਚਾਉਂਦੀ ਹੈ। ਉਥੇ ਇਕ ਹੋਰ ਅਧਿਐਨ `ਚ ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਮੂੰਹ ਦੀ ਬਦਬੂ ਤੋਂ ਵੀ ਛੁਟਕਾਰਾ ਮਿਲਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਲਈ ਅਦਰਕ ਨੂੰ ਤਿੱਖਾ ਸਵਾਦ ਦੇਣ ਵਾਲੇ ਜਿੰਜਰੋਲ ਰਸਾਇਣ ਨੂੰ …

Read More »

ਅਨੌਖੇ ਲਾਭ ਤੁਲਸੀ ਬੀਜ ਦੇ

ਤੁਲਸੀ ਇਕ ਮੈਡੀਕਲ ਪੌਦਾ ਹੈ, ਜਿਸਦਾ ਹਰ ਹਿੱਸਾ ਕਈ ਦਵਾਈਆਂ ਨੂੰ ਬਣਾਉਣ ਦੇ ਕੰਮ ਆਉਂਦਾ ਹੈ। ਜਿ਼ਆਦਾਤਰ ਲੋਕ ਇਸ ਦੇ ਪੱਤਿਆਂ ਦੇ ਲਾਭ ਬਾਰੇ ਜਾਣਦੇ ਹਨ। ਤੁਲਸੀ ਦੇ ਬੀਜ ਵੀ ਕਈ ਤਰ੍ਹਾਂ ਦੀਆਂ ਸ਼ਰੀਰਕ ਸਮੱਸਿਆਵਾਂ ਦਾ ਇਲਾਜ਼ ਕਰ ਸਕਦੇ ਹਨ। ਇਨ੍ਹਾਂ ਦੀ ਜਿ਼ਆਦਾਤਰ ਮਿਠਾਈ ਜਾਂ ਪੀਣ ਵਾਲੇ ਪਦਾਰਥਾਂ `ਚ ਵਰਤੋਂ …

Read More »
WP Facebook Auto Publish Powered By : XYZScripts.com