Tuesday , March 19 2019
Home / ਸਿਹਤ / ਸਿਰਫ਼ ਇੱਕ ਹਫ਼ਤਾ ਕਰੋ ਇਲਾਚੀ ਦਾ ਸੇਵਨ ਫ਼ਿਰ ਦੇਖੋ ਇਸਦਾ ਕਮਾਲ

ਸਿਰਫ਼ ਇੱਕ ਹਫ਼ਤਾ ਕਰੋ ਇਲਾਚੀ ਦਾ ਸੇਵਨ ਫ਼ਿਰ ਦੇਖੋ ਇਸਦਾ ਕਮਾਲ

 

ਇਲਾਚੀ ਇੱਕ ਅਜਿਹਾ ਮਸਾਲਾ ਹੈ ਜੋ ਘਰਾਂ ਵਿਚ ਆਰਾਮ ਨਾਲ ਮਿਲ ਜਾਂਦਾ ਹੈ। ਇਲਾਚੀ ਦਾ ਇਸਤੇਮਾਲ ਜਿਆਦਾਤਰ ਖਾਣੇ ਦੀ ਖੁਸ਼ਬੂ ਵਧਾਉਣ ਦੇ ਲਈ ਕੀਤਾ ਜਾਂਦਾ ਹੈ ਇਸ ਲਈ ਇਲਾਚੀ ਨੂੰ ਖੁਸ਼ਬੂ ਦਾ ਖ਼ਜ਼ਾਨਾ ਵੀ ਕਿਹਾ ਜਾਂਦਾ ਹੈ। ਇਹ ਛੋਟੀ ਜਿਹੀ ਇਲਾਚੀ ਨਾ ਸਿਰਫ ਖਾਣ ਦੀ ਖੁਸ਼ਬੂ ਨੂੰ ਪ੍ਰਭਾਵਿਤ ਕਰਦੀ ਹੈ ਬਲਕਿ ਇਸ ਵਿਚ ਏਨੇ ਚਮਤਕਾਰੀ ਗੁਣ ਹਨ ਕਿ ਤੁਹਾਡੀ ਸਿਹਤ ਅਤੇ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਭਾਰਤੀ ਰਸੋਈ ਵਿਚ ਇਲਾਚੀ ਦੇ ਸਵਾਦ ਦੀ ਆਪਣੀ ਜਗਾ ਹੈ। ਤੁਹਾਨੂੰ ਦੱਸ ਦੇ ਕਿ ਇਲਾਚੀ ਦੋ ਪ੍ਰਕਾਰ ਦੀ ਹੁੰਦੀ ਹੈ। ਤੁਸੀਂ ਆਰਾਮ ਨਾਲ ਇਹਨਾਂ ਦੋਨਾਂ ਦੀ ਵਰਤੋਂ ਕਰ ਸਕਦੇ ਹੋ ਇਹਨਾਂ ਵਿੱਚੋ ਵੱਡੀ ਇਲਾਚੀ ਜਿੱਥੇ ਭਾਰਤੀ ਵਿਅੰਜਨਾਂ ਦਾ ਪ੍ਰਮੁੱਖ ਮਸਾਲਾ ਹੈ ਉਥੇ ਹੀ ਆਮ ਤੌਰ ਤੇ ਛੋਟੀ ਇਲਾਚੀ ਨੂੰ ਖੁਸ਼ਬੂ ਅਤੇ ਸਵਾਦ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਮਿੱਠੇ ਵਿਅੰਜਨਾਂ ਵਿਚ ਇਸਦਾ ਸਵਾਦ ਤਾ ਲਾਜਵਾਬ ਲੱਗਦਾ ਹੈ।
ਇਲਾਚੀ ਵਾਲੀ ਚਾਹ ਵੀ ਖੂਬ ਪਸੰਦ ਕੀਤੀ ਜਾਂਦੀ ਹੈ ਵੈਸੇ ਇਹਨਾਂ ਖੂਬੀਆਂ ਤੋਂ ਪਰੀ ਇਹ ਸਿਹਤ ਦੇ ਲਈ ਵੀ ਲਾਜਵਾਬ ਹੈ। ਪਰ ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਲੋਕ ਸਵਾਸਥ ਦੇ ਚੱਕਰ ਵਿਚ ਜ਼ਿਆਦਾ ਇਲਾਚੀ ਖਾ ਲੈਂਦੇ ਹਨ ਅਜਿਹੇ ਵਿਚ ਤੁਹਾਨੂੰ ਸਭ ਤੋਂ ਜ਼ਰੂਰੀ ਚੀਜ਼ ਦਾ ਖਿਆਲ ਰੱਖਣਾ ਹੈ। ਉਹ ਹੈ ਇਲਾਚੀ ਕਿੰਨਾ ਖਾਧਾ ਜਾਵੇ ਜ਼ਰੂਰਤ ਦੇ ਹਿਸਾਬ ਨਾਲ ਇਲਾਚੀ ਖਾਵੋਂਗੇ ਤਾ ਇਹ ਅਸਰ ਦਿਖਾਵੇਗੀ। ਪਾਚਨ ਤੰਤਰ ਦੀ ਸ਼ਕਤੀ ਵਧਾਵੇ :- ਕਾਫੀ ਲੋਕ ਖਾਣਾ ਖਾਣ ਦੇ ਬਾਅਦ ਇਲਾਚੀ ਦਾ ਸੇਵਨ ਕਰਦੇ ਹਨ। ਇਆਲਚੀ ਨੂੰ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਸਾਡੇ ਸਮਾਜ ਵਿਚ ਖਾਣਾ ਖਾਣ ਦੇ ਬਾਅਦ ਇਲਾਚੀ ਖਾਣਾ ਇਸ ਲਈ ਕਾਫੀ ਪਸੰਦ ਕੀਤਾ ਜਾਂਦਾ ਹੈ। ਕਿਉਂਕਿ ਇਸ ਵਿੱਚ ਖਾਣੇ ਨੂੰ ਬੇਹਤਰ ਢੰਗ ਨਾਲ ਪਚਾਉਣ ਦੇ ਤੱਤ ਮੌਜੂਦ ਹੁੰਦੇ ਹਨ। ਨਾਲ ਹੀ ਇਸਦੇ ਰਸਾਇਣਕ ਗੁਣ ਦੇ ਕਾਰਨ ਅੰਦਰੂਨੀ ਜਲਣ ਵਿੱਚ ਵੀ ਰਾਹਤ ਮਿਲਦੀ ਹੈ। ਜੇਕਰ ਤੁਹਾਨੂੰ ਜ਼ਿਆਦਾ ਖਾਣ ਦੇ ਨਾਲ ਲਗਾਤਾਰ ਉਲਟੀ ਵਰਗਾ ਮਹਿਸੂਸ ਹੋ ਰਿਹਾ ਹੈ ਤਾ ਤੁਸੀਂ ਵੀ ਇਲਾਚੀ ਦਾ ਇਸਤੇਮਾਲ ਕਰ ਸਕਦੇ ਹੋ।

ਮੂੰਹ ਦੀ ਬਦਬੂ ਕਰੇ ਦੂਰ :- ਮੂੰਹ ਤੋਂ ਬਦਬੂ ਆਉਣਾ ਤੁਹਾਡੀ ਪਰ੍ਸੇਨਲ੍ਟੀ ਨੂੰ ਖਰਾਬ ਕਰ ਦਿੰਦਾ ਹੈ। ਮੂੰਹ ਤੋਂ ਬਦਬੂ ਅਕਸਰ ਪੇਟ ਸਾਫ ਨਾ ਹੋਣ ਤੇ ਆਉਂਦੀ ਹੈ। ਤਾ ਅਜਿਹੇ ਵਿੱਚ ਇਲਾਚੀ ਬੇਹਰਤੀਨ ਮੋਊਥ ਫ਼੍ਰੇਸ਼ਨਰ ਦਾ ਵੀ ਕੰਮ ਕਰਦੀ ਹੈ। ਕਿਉਂਕਿ ਛੋਟੀ ਇਲਾਚੀ ਖੁਸ਼ਬੂ ਵਧਾਉਂਦੀ ਹੈ ਇਸ ਲਈ ਇਸਦਾ ਸੇਵਨ ਕਰਨ ਨਾਲ ਤੁਹਾਡੇ ਮੂੰਹ ਦੀ ਵੀ ਦੁਰਗੰਧ ਦੂਰ ਹੋ ਜਾਂਦੀ ਹੈ। ਛੋਟੀ ਇਲਾਚੀ ਖਾਣ ਨਾਲ ਪਾਚਨ ਕਿਰਿਆ ਸਹੀ ਹੁੰਦੀ ਹੈ। ਸੈਕਸ ਲਾਈਫ ਵਿੱਚ ਕਰੇ ਵਾਧਾ :- ਇਲਾਚੀ ਦਾ ਸੇਵਨ ਤੁਹਾਡੀ ਸੈਕਸ ਲਾਈਫ ਨੂੰ ਵੀ ਕਾਫੀ ਬੇਹਤਰ ਅਤੇ ਖੁਸ਼ਨੁਮਾ ਬਣਾਉਂਦਾ ਹੈ। ਇਲਾਚੀ ਤੁਹਾਡੇ ਸਰੀਰ ਵਿਚ ਊਰਜਾ ਦਾ ਸੰਚਾਰ ਕਰਦੀ ਹੈ। ਇਸਦੇ ਨਾਲ ਹੀ ਜੇਕਰ ਮਰਦਾ ਵਿਚ ਨੁਪਨਸਕਤਾ ਦੇ ਵੀ ਲੱਛਣ ਹੈ ਤਾ ਇਲਾਚੀ ਸ ਸੇਵਨ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।

ਗਲੇ ਵਿੱਚ ਖਰਾਸ਼ ਕਰੇ ਦੂਰ :- ਜੇਕਰ ਤੁਹਾਡੇ ਗਲੇ ਵਿੱਚ ਖਾਰਸ਼ ਦੀ ਸਮੱਸਿਆ ਹੈ ਤਾ ਵੀ ਇਲਾਚੀ ਦਾ ਸੇਵਨ ਕਰਨਾ ਫਾਇਦੇਮੰਦ ਰਹੇਗਾ ਇਸਦੇ ਸੇਵਨ ਨਾਲ ਗਲੇ ਦੀ ਦਰਦ ਵਿੱਚ ਵੀ ਰਾਹਤ ਮਿਲਦੀ ਹੈ। ਸਰੀਰ ਦੇ ਵਿਸ਼ੈਲੇ ਤੱਤਾਂ ਨੂੰ ਰੱਖੋ ਦੂਰ :- ਇਲਾਚੀ ਦੇ ਰਸਾਇਣਕ ਗੁਣ ਸਰੀਰ ਵਿੱਚ ਮੌਜੂਦ ਫ੍ਰੀ ਰੈਡੀਕਲ ਅਤੇ ਦੂਸਰੇ ਵਿਸ਼ੈਲੇ ਤੱਤਾਂ ਨੂੰ ਦੂਰ ਕਰਨ ਦਾ ਵੀ ਕੰਮ ਕਰਦਾ ਹੈ। ਇਸਦੇ ਖੂਨ ਵੀ ਸਾਫ ਹੁੰਦਾ ਹੈ।

ਪਾਚਣ ਕਿਰਿਆ ਵਿੱਚ ਸਹਾਇਕ—-ਸਾਡੇ ਸਮਾਜ ਵਿੱਚ ਖਾਣਾ ਖਾਣ ਦੇ ਬਾਅਦ ਇਲਾਇਚੀ ਖਾਣ ਦਾ ਚਲਨ ਕੋਈ ਨਵਾਂ ਨਹੀਂ ਹੈ। ਖਾਣਾ ਖਾਣ ਦੇ ਬਾਅਦ ਇਲਾਇਚੀ ਦਾ ਸੇਵਨ ਕਰਨਾ ਕਾਫ਼ੀ ਫਾਇਦੇਮੰਦ ਹੁੰਦਾ ਹੈ ।ਇਸ ਵਿੱਚ ਮੌਜੂਦ ਤੱਤ ਖਾਣੇ ਨੂੰ ਪਚਾਉਂਣ ਵਿੱਚ ਮਦਦ ਕਰਦੇ ਹਨ। ਨਾਲ ਹੀ ਇਸ ਦੇ ਰਸਾਇਣਿਕ ਗੁਣ ਦੀ ਵਜ੍ਹਾ ਅੰਦਰੁਨੀ ਜਲਨ ਵਿੱਚ ਵੀ ਰਾਹਤ ਦਿੰਦੀ ਹੈ। ਜੇਕਰ ਤੁਹਾਨੂੰ ਲਗਾਤਾਰ ਉਲਟੀ ਜਿਹਾ ਮਹਿਸੂਸ ਹੋ ਰਿਹਾ ਹੋ ਤਾਂ ਵੀ ਤੁਸੀਂ ਛੋਟੀ ਇਲਾਇਚੀ ਦਾ ਪ੍ਰਯੋਗ ਕਰ ਸਕਦੇ ਹੋ।

About Admin

Check Also

ਬੱਚਿਆਂ ਦਾ ਪਾਚਨ ਜਾਣੋ ਕਿਉਂ ਹੁੰਦਾ ਹੈ ਖ਼ਰਾਬ

ਛੋਟੇ ਬੱਚਿਆਂ ਨੂੰ ਕਈ ਵਾਰ ਖਾਣਾ ਖਾਣ ਜਾਂ ਦੁੱਧ ਪੀਣ ਤੋਂ ਬਾਅਦ ਉਲਟੀ ਆ ਜਾਂਦੀ ਹੈ। ਅਜਿਹਾ ਬੱਚਿਆਂ ਦੀ …

Leave a Reply

Your email address will not be published. Required fields are marked *

WP Facebook Auto Publish Powered By : XYZScripts.com