Friday , April 19 2019
Home / ਸਰਕਾਰ / ਕੈਪਟਨ ਨੇ ਕਿਹਾ ਕਿ ਉਹ ਮੋਟਰਾਂ ‘ਤੇ ਮੀਟਰ ਲਾਉਣਗੇ ਪਰ ਕਿਸਾਨਾਂ ਤੋਂ ਇਸ ਦਾ ਬਿੱਲ ਨਹੀਂ ਵਸੂਲਣਗੇ।

ਕੈਪਟਨ ਨੇ ਕਿਹਾ ਕਿ ਉਹ ਮੋਟਰਾਂ ‘ਤੇ ਮੀਟਰ ਲਾਉਣਗੇ ਪਰ ਕਿਸਾਨਾਂ ਤੋਂ ਇਸ ਦਾ ਬਿੱਲ ਨਹੀਂ ਵਸੂਲਣਗੇ।

ਕੈਪਟਨ ਨੇ ਕਿਹਾ ਕਿ ਉਹ ਮੋਟਰਾਂ ‘ਤੇ ਮੀਟਰ ਲਾਉਣਗੇ ਪਰ ਕਿਸਾਨਾਂ ਤੋਂ ਇਸ ਦਾ ਬਿੱਲ ਨਹੀਂ ਵਸੂਲਣਗੇ।

ਜਲੰਧਰ— ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਸਭੰਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚਲਦਿਆਂ ਸਰਕਾਰ ਇਕ ਕਿਸ਼ਤ ਬਠਿੰਡਾ ਵਿਖੇ ਜਾਰੀ ਕਰ ਚੁੱਕੀ ਹੈ ਅਤੇ ਦੂਜੀ ਕਿਸ਼ਤ ਬੁੱਧਵਾਰ ਨੂੰ ਜਾਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਕੋਦਰ ਦੀ ਦਾਣਾ ਮੰਡੀ ਪਹੁੰਚੇ। ਇਸ ਦੌਰਾਨ ਢਾਈ ਏਕੜ ਤੱਕ ਜ਼ਮੀਨ ਵਾਲੇ 29,192 ਕਿਸਾਨਾਂ ਨੂੰ ਦੋ-ਦੋ ਲੱਖ ਰੁਪਏ ਦੇ ਰੂਪ ‘ਚ ਮੁੱਖ ਮੰਤਰੀ ਕੈਪਟਨ ਨੇ 162.16 ਕਰੋੜ ਰੁਪਏ ਦੇ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ। ਇਸ ਦੌਰਾਨ ਕੈਪਟਨ ਨੇ ਕਿਹਾ ਕਿ ਨਵੰਬਰ 2018 ਤੱਕ ਸਾਰੇ 10.25 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਕਿਸੇ ਵੀ ਯੋਗ ਕਿਸਾਨ ਨੂੰ ਕਰਜ਼ਾ ਰਾਹਤ ਸਕੀਮ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ।

ਇਸ ਮੌਕੇ ਉਨ੍ਹਾਂ ਆਪਣੀ ਤਕਰੀਰ ਵਿੱਚ ਖ਼ੁਦ ਨੂੰ ਕਿਸਾਨ ਹਿਤੈਸ਼ੀ ਦਰਸਾਉਣ ਲਈ ਜੀਅ ਤੋੜ ਮਿਹਨਤ ਕੀਤੀ। ਕੈਪਟਨ ਨੇ ਕਿਹਾ ਕਿ ਉਹ ਮੋਟਰਾਂ ‘ਤੇ ਮੀਟਰ ਲਾਉਣਗੇ ਪਰ ਕਿਸਾਨਾਂ ਤੋਂ ਇਸ ਦਾ ਬਿੱਲ ਨਹੀਂ ਵਸੂਲਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਖੇਤੀ ਨੀਤੀ ਚਾਰ ਦਿਨ ਬਾਅਦ ਵਿਧਾਨ ਸਭਾ ਵਿੱਚ ਵੀ ਰੱਖਣਗੇ। ਕੈਪਟਨ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਤਾਰਾਂ ਲੱਖ ਵਿੱਚੋਂ ਸਵਾ ਦਸ ਲੱਖ ਕਿਸਾਨਾਂ ਨੂੰ ਦੋ-ਦੋ ਲੱਖ ਰੁਪਏ ਦੇ ਰਹੇ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਕਰਜ਼ ਮੁਆਫ਼ੀ ਦੀ ਅਗਲੀ ਕਿਸ਼ਤ ਮਾਝੇ ਵਿੱਚ ਅਦਾ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਿਰਫ਼ ਬਿਜਲੀ ਤੇ ਪਾਣੀ ਦੀ ਖਪਤ ਦੇਖਣਾ ਚਾਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਮਝਾਉਂਦਿਆਂ ਕਿਹਾ ਕਿ ਸੂਬੇ ਦੇ ਸਾਢੇ ਤੇਰਾਂ ਲੱਖ ਟਿਊਬਵੈੱਲ ਵਿੱਚੋਂ ਸਿਰਫ 900 ‘ਤੇ ਅਜ਼ਮਾਇਸ਼ ਵਜੋਂ ਮੀਟਰ ਲਾਇਆ ਜਾਵੇਗਾ। ਸਰਕਾਰ ਉਨ੍ਹਾਂ ਕਿਸਾਨਾਂ ਨੂੰ ਦਸ ਹਜ਼ਾਰ ਰੁਪਏ ਦੇਵੇਗੀ, ਜੇਕਰ ਮੀਟਰ ਵਿੱਚ ਬਿੱਲ ਸੱਤ ਹਜ਼ਾਰ ਆਉਂਦਾ ਹੈ ਤਾਂ ਬਾਕੀ ਪੈਸੇ ਕਿਸਾਨ ਦੀ ਬੱਚਤ ਹੋਵੇਗੀ।

ਪਿਛਲੀ ਵਾਰ ਜਦ ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਜਲੰਧਰ ਜ਼ਿਲ੍ਹੇ ਵਿੱਚ ਆਏ ਸਨ, ਉਦੋਂ ਨਾਜਾਇਜ਼ ਮਾਈਨਿੰਗ ਵੇਖ ਕੇ ਆਏ ਸੀ ਤੇ ਅੱਜ ਉਹ ਸਤਲੁਜ ਦਾ ਘਟਦਾ ਪਾਣੀ ਵੇਖ ਆਏ ਹਨ। ਕੈਪਟਨ ਨੇ ਕਿਹਾ, “ਉਹ ਪਾਣੀ ਬਚਾਉਣਾ ਚਾਹੁੰਦੇ ਹਨ, ਮੈਂ ਸਤਲੁਜ ਵੇਖਿਆ, ਪਾਣੀ ਬਹੁਤ ਹੇਠਾਂ ਚਲਾ ਗਿਆ ਹੈ।” ਉਦੋਂ ਨਾਜਾਇਜ਼ ਤੇ ਜਾਇਜ਼ ਮਾਈਨਿੰਗ ਵਾਲਿਆਂ ਦੀ ਸ਼ਾਮਤ ਆ ਗਈ ਸੀ, ਇਸ ਵਾਰ ਕੈਪਟਨ ਦੇ ਗੁੱਸੇ ਦਾ ਸ਼ਿਕਾਰ ਕੌਣ ਬਣਦਾ ਹੈ, ਇਸ ਸਮਾਂ ਹੀ ਦੱਸੇਗਾ।

About Admin

Check Also

ਕਿਸਾਨਾਂ ਨੇ ਚੀਨੀ ਮਿੱਲ ਅੱਗੇ ਲਾਇਆ ਧਰਨਾ,ਬਕਾਇਆ ਨਾ ਮਿਲਣ ‘ਤੇ

ਅੱਜ ਦੇ ਸਮੇ ਵਿੱਚ ਕਿਸਾਨਾਂ ਨਾਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ …

WP Facebook Auto Publish Powered By : XYZScripts.com