Sunday , April 21 2019
Home / ਪੰਜਾਬ / ਘਟੇ ਬੱਸ ਕਿਰਾਏ ਪੰਜਾਬ ’ਚ

ਘਟੇ ਬੱਸ ਕਿਰਾਏ ਪੰਜਾਬ ’ਚ

ਪੰਜਾਬ ਸਰਕਾਰ ਨੇ ਸੂਬੇ ਵਿੱਚ ਬੱਸ ਕਿਰਾਏ ਘਟਾ ਦਿੱਤੇ ਹਨ।  ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਇੱਕ ਨੋਟੀਫ਼ਿਕੇਸ਼ਨ ਮੁਤਾਬਕ ਸਾਧਾਰਣ ਬੱਸਾਂ ਦਾ ਕਿਰਾਇਆ 8 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਘਟਾ ਦਿੱਤਾ ਗਿਆ ਹੈ। ਇੰਝ ਹੀ ਏਸੀ ਬੱਸਾਂ ਦੇ ਕਿਰਾਏ 9.6 ਪੈਸੇ ਪ੍ਰਤੀ ਕਿਲੋਮੀਟਰ ਘਟਾ ਦਿੱਤੇ ਗਏ ਹਨ।

ਇੰਝ ਹੀ ਇੰਟੈਗਰਲ ਕੋਚਜ਼ ਤੇ ਸੁਪਰ–ਇੰਟੈਗਰਲ ਕੋਚਜ਼ ਦੇ ਕਿਰਾਏ ਵੀ ਕ੍ਰਮਵਾਰ 14.4 ਪੈਸੇ ਪ੍ਰਤੀ ਕਿਲੋਮੀਟਰ ਅਤੇ 16 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਘਟਾਏ ਗਏ ਹਨ। ਅਜਿਹਾ ਕਦਮ ਡੀਜ਼ਲ ਦੀਆਂ ਕੀਮਤਾਂ ਘਟਣ ਕਾਰਨ ਚੁੱਕਿਆ ਗਿਆ ਹੈ।

ਹੁਣ ਸਾਧਾਰਣ ਬੱਸ ਦਾ ਕਿਰਾਇਆ 1 ਰੁਪਏ 17 ਪੈਸੇ ਕਿਲੋਮੀਟਰ ਹੋ ਗਿਆ ਹੈ। ਸਾਧਾਰਣ ਐੱਚਵੀਏਸੀ ਬੱਸਾਂ ਦਾ ਕਿਰਾਇਆ ਹੁਣ 1 ਰੁਪਏ 40 ਪੈਸੇ ਪ੍ਰਤੀ ਕਿਲੋਮੀਟਰ ਹੈ, ਜੋ ਸਾਧਾਰਣ ਬੱਸ ਕਿਰਾਏ ਨਾਲੋਂ 20 ਫ਼ੀ ਸਦੀ ਵੱਧ ਰੱਖਿਆ ਗਿਆ ਹੈ।

ਇੰਟੈਗਰਲ ਕੋਚ ਦਾ ਕਿਰਾਇਆ 2 ਰੁਪਏ 10 ਪੈਸੇ ਪ੍ਰਤੀ ਕਿਲੋਮੀਟਰ ਹੈ, ਜੋ ਸਾਧਾਰਣ ਕਿਰਾਏ ਨਾਲੋਂ 80 ਫ਼ੀ ਸਦੀ ਵੱਧ ਹੈ ਅਤੇ ਸੁਪਰ–ਇੰਟੈਗਰਲ ਕੋਚ ਦਾ ਕਿਰਾਇਆ 2 ਰੁਪਏ 34 ਪੈਸੇ ਹੈ; ਜੋ ਸਾਧਾਰਣ ਬੱਸ ਕਿਰਾਏ ਦੇ ਮੁਕਾਬਲੇ 100 ਫ਼ੀ ਸਦੀ ਵੱਧ ਹੈ।

About Admin

Check Also

ਕਿਸਾਨਾਂ ਨੇ ਚੀਨੀ ਮਿੱਲ ਅੱਗੇ ਲਾਇਆ ਧਰਨਾ,ਬਕਾਇਆ ਨਾ ਮਿਲਣ ‘ਤੇ

ਅੱਜ ਦੇ ਸਮੇ ਵਿੱਚ ਕਿਸਾਨਾਂ ਨਾਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ …

WP Facebook Auto Publish Powered By : XYZScripts.com