Friday , December 14 2018
Breaking News
Home / ਗੈਜੇਟਜ਼ / ਟੈਕਨੋਲੋਜੀ / BSNL ਦੇ ਇਨ੍ਹਾਂ ਬ੍ਰਾਡਬੈਂਡ ਪਲਾਨਸ ‘ਚ ਮਿਲੇਗਾ ਜ਼ਿਆਦਾ ਡਾਟਾ

BSNL ਦੇ ਇਨ੍ਹਾਂ ਬ੍ਰਾਡਬੈਂਡ ਪਲਾਨਸ ‘ਚ ਮਿਲੇਗਾ ਜ਼ਿਆਦਾ ਡਾਟਾ

JIO ਗੀਗਾ ਫਾਈਬਰ ਬ੍ਰਾਡਬੈਂਡ ਸਰਵਿਸ ਦੇ ਐਲਾਨ ਤੋਂ ਬਾਅਦ ਕਈ ਕੰਪਨੀਆਂ ਆਪਣੇ ਬ੍ਰਾਡਬੈਂਡ ਪਲਾਨਸ ‘ਚ ਬਦਲਾਅ ਕਰ ਰਹੀਆਂ ਹਨ। ਇਸੇ ਤਹਿਤ ਟੈਲੀਕਾਮ ਆਪਰੇਟਰ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਆਪਣੇ ਪਲਾਨ ਨੂੰ ਰਿਵਾਈਜ਼ ਕੀਤਾ ਹੈ ਜਿਸ ਵਿਚ ਕੰਪਨੀ ਗਾਹਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਡਾਟਾ ਅਤੇ ਬਿਹਤਰ ਸਪੀਡ ਦੇ ਰਹੀ ਹੈ। ਹਾਲਾਂਕਿ ਰਿਵਾਈਜ਼ ਕੀਤੇ ਗਏ ਪਲਾਨ ਫਿਲਹਾਲ ਸਿਰਫ ਚੇਨਈ ਟੈਲੀਕਾਮ ਸਰਕਿਲ ‘ਚ ਉਪਲੱਬਧ ਹਨ।

2,999 ਦਾ ਪਲਾਨ
ਕੰਪਨੀ ਇਸ ਪਲਾਨ ‘ਚ ਹੁਣ 900 mbps ਸਪੀਡ ਅਤੇ 2ਟੀ.ਬੀ. ਦਾ ਮੰਥਲੀ ਐੱਫ.ਯੂ.ਪੀ. ਡਾਟਾ ਲਿਮਟ ਦੇ ਰਹੀ ਹੈ। ਇਹ ਭਾਰਤ ‘ਚ ਕਿਸੇ ਵੀ ਨੈੱਟਵਰਕ ‘ਤੇ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲ ਦੇ ਨਾਲ ਵੀ ਬੰਡਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਪਲਾਨ ਦੇ ਨਾਲ 1 ਜੀ.ਬੀ. ਸਟੋਰੇਜ ਸਪੇਸ ਦੇ ਨਾਲ ਇਕ ਮੁਫਤ ਈਮੇਲ ਐਡਰੈੱਸ ਵੀ ਮਿਲੇਗਾ।

1,699 ਰੁਪਏ ਦਾ ਪਲਾਨ
1,699 ਰੁਪਏ ਦੀ ਕੀਮਤ ‘ਚ ਇਹ ਪਲਾਨ 1.1 ਟੀ.ਬੀ. ਐੱਫ.ਯੂ.ਪੀ. ਡਾਟਾ ਅਤੇ 100mbps ਸਪੀਡ ਦਿੰਦਾ ਹੈ। ਇਸ ਵਿਚ ਵੀ ਭਾਰਤ ‘ਚ ਕਿਸੇ ਵੀ ਨੈੱਟਵਰਕ ‘ਤੇ ਅਨਲਿਮਟਿਡ ਵੁਆਇਸ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ।

1,299 ਰੁਪਏ ਦਾ ਪਲਾਨ
ਇਸ ਪਲਾਨ ‘ਚ ਤੁਹਾਨੂੰ 100mbps ਡਾਊਨਲਿੰਕ ਅਤੇ ਅਪਲਿੰਕ ਸਪੀਡ ਮਿਲੇਗੀ ਪਰ ਐੱਫ.ਯੂ.ਪੀ. ਡਾਟਾ ਇਕ ਮਹੀਨੇ ‘ਚ 800 ਜੀ.ਬੀ. ਤਕ ਮਿਲਦਾ ਹੈ। ਐੱਫ.ਯੂ.ਪੀ. ਲਿਮਟ ਖਤਮ ਹੋਣ ਤੋਂ ਬਾਅਦ ਸਪੀਡ 2mbps ਹੋ ਜਾਂਦੀ ਹੈ। ਇਸ ਤੋਂ ਇਲਾਵਾ ਭਾਰਤ ‘ਚ ਕਿਸੇ ਵੀ ਨੈੱਟਵਰਕ ‘ਤੇ ਅਨਲਿਮਟਿਡ ਵੁਆਇਸ ਕਾਲ ਮਿਲਦੀ ਹੈ।

About Ashish Kumar

Check Also

Airtel ਨੇ ਲਾਂਚ ਕੀਤੇ 5 ਨਵੇਂ ਪ੍ਰੀਪੇਡ ਪਲਾਨ, ਇਹ ਮਿਲੇਗਾ ਫਾਇਦਾ

ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ 5 ਨਵੇਂ ਰੀਚਾਰਜ ਪਲਾਨ ਲਾਂਚ …

WP Facebook Auto Publish Powered By : XYZScripts.com