Tuesday , June 25 2019
Breaking News
Home / ਸਿਹਤ / ਅਪਣਾਓ ਇਹ ਘਰੇਲੂ ਨੁਸਖ਼ੇ ਜੇਕਰ ਤੁਹਾਡਾ ਵੀ BP ਹੁੰਦਾ ਹੈ ਲੋਅ

ਅਪਣਾਓ ਇਹ ਘਰੇਲੂ ਨੁਸਖ਼ੇ ਜੇਕਰ ਤੁਹਾਡਾ ਵੀ BP ਹੁੰਦਾ ਹੈ ਲੋਅ

ਬਲੱਡ ਪ੍ਰੈਸ਼ਰ ਦੀ ਘੱਟ ਹੋਣ ਦੀ ਸਮੱਸਿਆ ਨੂੰ ਹਾਇਪੋਟੈਂਸ਼ਨ ਕਿਹਾ ਜਾਂਦਾ ਹੈ। 120/80 ਨੂੰ ਸਧਾਰਨ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ  ਹੈ। ਜੇਕਰ ਬਲੱਡ ਪ੍ਰੈਸ਼ਰ 90 ਤੋਂ ਘੱਟ ਹੈ। ਉਸ ਨੂੰ ਘੱਟ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ‘ਚ ਖੂਨ ਦੀ ਰਫਤਾਰ ਘੱਟ ਹੋ ਜਾਂਦੀ ਹੈ। ਜਿਸ ਨਾਲ ਚੱਕਰ, ਸੁਸਤੀ ਤੇ ਪੂਰਾ ਸਰੀਰ ਦਰਦ ਹੋਣ ਲੱਗ ਜਾਂਦਾ ਹੈ। ਲੋਕ ਆਪਣਾ ਬਲੱਡ ਪ੍ਰੈਸ਼ਰ ਠੀਕ ਰੱਖਣ ਲਈ ਦਵਾਈਆਂ ਦਾ ਇਸਤੇਮਾਲ ਕਰਦੇ ਹਨ। ਜ਼ਿਆਦਾ ਦਵਾਈਆਂ ਦਾ ਸੇਵਨ ਲੀਵਰ ਨੂੰ ਨੁਕਸਾਨ ਪੁਹੰਚਾ ਸਕਦਾ  ਹਨ।  ਅੱਜ ਅਸੀਂ ਤੁਹਾਨੂੰ ਕੁੱਝ ਕੁਦਰਤੀ ਪੀਣ ਵਾਰੇ ਦੱਸਣ ਜਾ ਰਹੇ ਹਾਂ।  ਜਿਸ ਨਾਲ ਘੱਟ ਬਲੱਡ ਪ੍ਰੈਸ਼ਰ ਤੁਰੰਤ ਸਧਾਰਨ ਹੋ ਜਾਵੇਗਾ ਤੇ ਕੋਈ ਨੁਕਸਾਨ ਵੀ ਨਹੀਂ ਹੋਵੇਗਾ।

* ਬੀ ਪੀ ਘੱਟਣ ਦੇ ਲੱਛਣ

– ਹੱਥ ਪੈਰ ਠੰਢੇ ਹੋਣਾ
– ਕਮਜ਼ੋਰੀ ਆਉਣਾ
– ਅੱਖਾਂ ਦੇ ਅੱਗੇ ਹਨੇਰਾ ਆਉਣਾ
– ਅੱਖਾਂ ‘ਚ ਭਾਰੀਪਨ
ਆਓ ਹੁਣ ਅਸੀਂ ਜਾਣਦੇ ਹਾਂ ਕਿ ਘੱਟ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਿਹੜੀਆ ਸਿਹਤਮੰਦ ਵਸਤੂਆਂ ਦਾ ਇਸਤੇਮਾਲ ਕਰ ਸਕਦੇ ਹੋ।

ਲੂਣ ਵਾਲਾ ਪਾਣੀ
ਲੂਣ ਵਿੱਚ ਸੋਡੀਅਮ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਜੋ ਬਲੱਡ ਪ੍ਰੈਸ਼ਰ ਵਧਾਉਣ ਵਿਚ ਮਦਦ ਕਰਦਾ ਹੈ। ਜਦੋਂ ਬੀ ਪੀ ਘੱਟ ਹੋ ਜਾਵੇ ਤਾਂ ਇੱਕ ਗਿਲਾਸ ਪਾਣੀ ਵਿੱਚ ਅੱਧਾ ਚਮਚ ਲੂਣ ਪਾ ਕ ਲਓ। ਇਸ ਤਰ੍ਹਾਂ ਕਰਨ ਨਾਲ ਬਲੱਡ ਪ੍ਰੈਸ਼ਰ ਠੀਕ ਹੋ ਜਾਵੇਗਾ।

ਕਾਫੀ (coffee)
ਬਲੱਡ ਪ੍ਰੈਸ਼ਰ ਘੱਟ ਹੋਣ ਤੇ ਤੁਸੀ ਕਾਫੀ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ। ਚਿੰਤਾ, ਤਣਾਅ ਤੇ ਆਲਸਪਨ ਨੂੰ ਵੀ ਦੂਰ ਕਰਦੀ ਹੈ।

ਚੁਕੰਦਰ ਦਾ ਰਸ
ਚੁਕੰਦਰ ਦਾ ਰਸ ਪੀਣ ਨਾਲ ਵੀ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਇਸ ਵਿੱਚ ਐਂਟੀਆਕਸਾਈਡੈਂਸ ਅਤੇ ਆਇਰਨ ਕਾਫੀ ਮਾਤਰਾ ‘ਚ ਹੁੰਦੇ ਹਨ। ਜੋ ਖੂਨ ਦੀ ਕਮੀ ਤੇ ਹੋਰ ਕਈ ਬੀਮਾਰਿਆਂ ਨੂੰ ਦੂਰ ਕਰਦੇ ਹਨ।

ਬਦਾਮ ਵਾਲਾ ਦੁੱਧ
5-6 ਬਦਾਮਾਂ ਨੂੰ ਸਾਰੀ ਰਾਤ ਪਾਣੀ ਵਿੱਚ ਪਾ ਕੇ ਰੱਖ ਦਿਓ।  ਸਵੇਰ ਨੂੰ ਉਨ੍ਹਾਂ ਦਾ ਪੇਸਟ ਬਣਾ ਲਉ। ਫਿਰ ਉਸ ਨੂੰ ਦੁੱਧ ‘ਚ ਪਾ ਕੇ ਉਬਾਲੋ ਕੇ ਪੀਓ। ਇਸ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਚ ਮਦਦ ਮਿਲਦੀ ਹੈ ਤੇ ਦਿਮਾਗ ਤੇਜ਼ ਹੁੰਦਾ ਹੈ।

ਗਾਜਰ ਦਾ ਰਸ
ਗਾਜਰ ਵਿੱਚ ਵਿਟਾਮਿਨ ਏ, ਸੀ ਤੇ ਐਂਟੀਆਕਸਾਈਡੈਂਟਸ ਹੁੰਦੇ ਹਨ।ਇਹ ਘੱਟ ਬੀ ਪੀ ਨੂੰ ਕੰਟਰੋਲ ਕਰਦਾ ਹੈ। ਗਾਜਰ ਦੇ ਜੂਸ ਵਿਚ ਸ਼ਹਿਦ ਮਿਲਾ ਕੇ ਦਿਨ ‘ਚ ਦੋ ਵਾਰ ਪੀਓ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com