Sunday , February 17 2019
Breaking News
Home / ਪੰਜਾਬ / 18 ਜੁਲਾਈ ਤੋਂ ਟਰਾਂਸਪੋਰਟਰਾਂ ਦੀ ਬੁਕਿੰਗ ਬੰਦ

18 ਜੁਲਾਈ ਤੋਂ ਟਰਾਂਸਪੋਰਟਰਾਂ ਦੀ ਬੁਕਿੰਗ ਬੰਦ

ਡੀਜ਼ਲ ਨੂੰ ਜੀਐੱਸਟੀ ਦੇ ਦਾਇਰੇ ਵਿੱਚ ਨਹੀਂ ਲਿਆਉਣ ਅਤੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ‘ਤੇ ਧਿਆਨ ਨਾ ਦੇਣ ਦੇ ਵਿਰੋਧ ਵਿੱਚ ਦੇਸ਼ਭਰ ਦੇ ਟਰਾਂਸਪੋਰਟਰਾਂ ਦੀ 20 ਜੁਲਾਈ ਨੂੰ ਹੋਣ ਵਾਲੀ ਹੜਤਾਲ ਨੂੰ ਪੰਜਾਬ ਦੇ ਟਰਾਂਸਪੋਰਟਰਾਂ ਨੇ ਸਾਰੇ ਸਮਰਥਨ ਦਾ ਐਲਾਨ ਕੀਤਾ ਹੈ । ਚੰਡੀਗੜ੍ਹ ਰੋਡ ਸਥਿਤ ਮੋਹਣੀ ਰਿਜਾਰਟ ‘ਚ ਹੋਈ ਪੰਜਾਬ ਦੇ ਟਰਾਂਸਪੋਰਟਰਾਂ ਦੀ ਬੈਠਕ ਵਿੱਚ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਚੇਅਰਮੈਨ ਕੁਲਤਰਨ ਸਿੰਘ ਅਟਵਾਲ ਅਤੇ ਚਰਨ ਸਿੰਘ ਲੋਹਾਰਾ ਸ਼ਾਮਿਲ ਹੋਏ ।

ਇਸ ਦੌਰਾਨ ਫੈਸਲਾ ਲਿਆ ਗਿਆ ਕਿ 18 ਜੁਲਾਈ ਤੋਂ ਬਾਅਦ ਕੋਈ ਵੀ ਟਰਾਂਸਪੋਰਟਰ ਮਾਲ ਦੀ ਬੁਕਿੰਗ ਨਹੀਂ ਕਰੇਗਾ ਅਤੇ 20 ਜੁਲਾਈ ਤੋਂ ਪੂਰੀ ਅਨਿਸ਼ਚਿਤ ਹੜਤਾਲ ਕੀਤੀ ਜਾਵੇਗੀ । ਇਸ ਨਾਲ ਪੰਜਾਬ ‘ਚ 50 ਹਜਾਰ ਮਿਨੀ ਬੱਸਾਂ ਅਤੇ 70 ਹਜਾਰ ਦੇ ਕਰੀਬ ਟਰੱਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ । ਹੜਤਾਲ ਨੂੰ ਲੈ ਕੇ ਇੱਕ ਅਹਿਮ ਬੈਠਕ ਹੁਣ 18 ਜੁਲਾਈ ਨੂੰ ਜਲੰਧਰ ‘ਚ ਹੋਵੇਗੀ । ਇਸ ਦੌਰਾਨ SK ਮਿੱਤਲ , ਮੋਹਨ ਸਿੰਘ ਗਾਰਾ , ਜੇਪੀ ਅਗਰਵਾਲ , ਕੇਕੇ ਬਰਮਾਨੀ , ਪਰਮਿੰਦਰ ਸਿੰਘ, ਤ੍ਰਿਲੋਚਨ ਸਿੰਘ ਦਿੱਲੀ , ਡੀਟੀਊ ਪੰਜਾਬ ਪ੍ਰਧਾਨ ਦਵਿੰਦਰ ਸਿੰਘ ਵਾਲਿਆ , ਨਿੱਪੀ ਜਰਖੜ ਅਤੇ ਬਚਿਤਰ ਸਿੰਘ ਗਰਚਾ ਮੌਜੂਦ ਸਨ ।

#ਡੀਜ਼ਲ ਦੀਆਂ ਕੀਮਤਾਂ ਨੂੰ ਨਿਅੰਤਰਿਤ ਕਰਨ ਲਈ ਸਿੰਗਲ ਟੈਕਸ ਸਿਸਟਮ ਜੀਐੱਸਟੀ ਲਾਗੂ ਕੀਤਾ ਜਾਵੇ
# ਟੋਲ ਬੈਰੀਅਰ ਖ਼ਤਮ ਕੀਤੇ ਜਾਣ
#ਥਰਡ ਪਾਰਟੀ ਬੀਮਾ ਪ੍ਰੀਮੀਅਮ ‘ਚ ਜੀਐੱਸਟੀ ਤੋਂ ਰਾਹਤ ਅਤੇ ਏਜੰਟ ਦੀ ਕਮਿਸ਼ਨ ਘੱਟ ਕਰਕੇ ਟਰਾਂਸਪੋਰਟਰਾਂ ਨੂੰ ਮੁਨਾਫ਼ਾ ਦਿੱਤਾ ਜਾਵੇ
#ਈ – ਵੇ ਬਿਲ ਦੀਆਂ ਰੁਕਾਵਟਾਂ ਦੇ ਹੱਲ ਲਈ ਮੀਟਿੰਗ
#ਟੀਡੀਐੱਸ ਪਰਿਕ੍ਰੀਆ ਖ਼ਤਮ ਕੀਤੀ ਜਾਵੇ
#ਬੱਸਾਂ ਅਤੇ ਟੂਰਿਜ਼ਮ ਗੱਡੀਆਂ ਨੂੰ ਨੈਸ਼ਨਲ ਪਰਮਿਟ ਠੀਕ ਦਰਾਂ ‘ਤੇ ਹੋਵੇ
#ਡਾਇਰੈਕਟਰ ਪੋਰਟ ਡਿਲਿਵਰੀ ਯੋਜਨਾ ਖ਼ਤਮ ਹੋ
#ਪੋਰਟ ਕੰਜੇਸ਼ਨ ਖ਼ਤਮ ਹੋਣਾ ਚਾਹੀਦਾ ਹੈ

 

 

About Admin

Check Also

19 ਫਰਵਰੀ ਤੋਂ ਇੰਝ ਕਰੇਗਾ ਕੰਮ ‘ਪੈਨਿਕ ਬਟਨ’ ਔਰਤਾਂ ਦੀ ਰਾਖੀ ਲਈ

ਮਹਿਲਾਵਾਂ ਦੀ ਸੁਰੱਖਿਆ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਮਹਿਲਾਵਾਂ ਦੀ ਸੁਰੱਖਿਆ ਲਈ …

WP Facebook Auto Publish Powered By : XYZScripts.com