Friday , April 19 2019
Home / ਸਿਹਤ / ਮਾਲਿਸ਼ ਇੱਕ ਚਮਤਕਾਰੀ ਇਲਾਜ਼,ਸਰੀਰ ਨੂੰ ਚੁਸਤ ਰੱਖਣ ਲਈ

ਮਾਲਿਸ਼ ਇੱਕ ਚਮਤਕਾਰੀ ਇਲਾਜ਼,ਸਰੀਰ ਨੂੰ ਚੁਸਤ ਰੱਖਣ ਲਈ

ਕਦੇ ਪਰਿਵਾਰਾਂ ਵਿਚ ਨਿਯਮਤ ਰੂਪ ਨਾਲ ਮਾਲਸ਼ ਕਰਨ ਦਾ ਰਿਵਾਜ ਹੁੰਦਾ ਸੀ ਪਰ ਇਹ ਸਭ ਅਲੋਪ ਹੋ ਰਿਹਾ ਹੈ। ਡਾਕਟਰਾਂ ਨੇ ਦੁਬਾਰਾ ਇਸ ਨੂੰ ਅਭਿਆਸ ਵਿਚ ਲਿਆਉਣ ‘ਤੇ ਜ਼ੋਰ ਦਿੱਤਾ ਹੈ। ਦਿਲ ਦਾ ਦੌਰਾ, ਜੋੜਾਂ ਦੇ ਦਰਦ ਜਾਂ ਹੋਰ ਦਰਦ ਅਤੇ ਪੁਰਾਣੀ ਥਕਾਨ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਇੱਕ ਚਮਤਕਾਰੀ ਇਲਾਜ਼ ਹੈ। ਨਿਯਮਤ ਮਾਲਿਸ਼ ਨਾਲ ਸਰੀਰ ਵਿਚੋਂ ਗੰਦਾ ਕੋਲੈਸਟ੍ਰੋਲ ਘਟਦਾ ਹੈ ਅਤੇ ਚੰਗਾ ਕੋਲੈਸਟ੍ਰੋਲ ਵਧਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖਤਰਾ ਘਟਦਾ ਹੈ। ਡਾਕਟਰਾਂ ਅਨੁਸਾਰ ਸਰੀਰ ਵਿਚ ਇਸ ਸ਼ਾਖਾ ਦੇ ਵਧਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਅਤੇ ਸਰੀਰ ਕਈ ਤਰ੍ਹਾਂ ਦੇ ਸੰਕ੍ਰਮਣਾਂ ਨਾਲ ਲੜਨ ਦੇ ਸਮਰੱਥ ਹੋ ਜਾਂਦਾ ਹੈ।

ਹਰ ਰੋਜ਼ ਨਿਯਮਤ ਰੂਪ ਨਾਲ ਸਿਰਫ 10-12 ਮਿੰਟ ਮਾਲਿਸ਼ ਕਰੋ ਅਤੇ ਸੁਖੀ ਹੋ ਜਾਓ । ਮਾਲਿਸ਼ ਨਾਲ ਸਰੀਰ ਵਿਚ ਇਕ ਵੀ. ਆਈ. ਪੀ. (ਵੈਸੋਐਕਟਿਵ ਇੰਟੈਸਟਾਈਨ ਪੋਲੀਪੇਪਟਾਈਡ) ਨਾਮੀ ਰਸਾਇਣ ਪੈਦਾ ਹੁੰਦਾ ਹੈ, ਜਿਸ ਨਾਲ ਕਰੋਨਰੀ ਧਮਨੀ ਵਿਚ ਖੂਨ ਸੰਚਾਰ 15 ਫੀਸਦੀ ਤੋਂ ਵਧੇਰੇ ਵਧ ਜਾਂਦਾ ਹੈ।

ਮਾਲਿਸ਼ ਦੇ ਲਈ ਤੇਲ ਦੀ ਚੋਣ ਖੁਦ ਕਰੋ। ਇਹ ਵਿਅਕਤੀ ਦੇ ਆਪਣੇ ਸਰੀਰ ਅਤੇ ਭਾਰ ‘ਤੇ ਨਿਰਭਰ ਕਰਦਾ ਹੈ। ਇਸ ਲਈ ਸਰ੍ਹੋਂ, ਤਿਲ ਜਾਂ ਨਾਰੀਅਲ ਦਾ ਤੇਲ ਲਾਭਦਾਇਕ ਹੈ। ਮਾਲਿਸ਼ ਦਾ ਪੂਰਾ ਲਾਭ ਉਠਾਉਣ ਲਈ ਮਾਲਿਸ਼ ਸਿਰ ਤੋਂ ਪੈਰਾਂ ਤੱਕ ਪੂਰੇ ਸਰੀਰ ‘ਤੇ ਕੀਤੀ ਜਾਣੀ ਚਾਹੀਦੀ ਹੈ। ਉੱਤੇ ਦੱਸੇ ਲਾਭ ਹੋਣਗੇ ਅਤੇ ਤੁਸੀਂ ਸਦਾ ਚੁਸਤ-ਫੁਰਤ ਰਹੋਗੇ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com