Saturday , June 15 2019
Breaking News
Home / ਸਿਹਤ / ਚਮੜੀ ਤੇ ਪਏ ਨੀਲੇ ਦਾਗ ਦਾ ਦੇਸੀ ਨੁਸਖਾ

ਚਮੜੀ ਤੇ ਪਏ ਨੀਲੇ ਦਾਗ ਦਾ ਦੇਸੀ ਨੁਸਖਾ

ਜਦੋਂ ਸਰੀਰ ਦੇ ਕਿਸੇ ਹਿੱਸੇ ‘ਤੇ ਸੱਟ ਲੱਗਦੀ ਹੈ ਤਾਂ ਖੂਨ ਵਗਣ ਲੱਗਦਾ ਹੈ ਜਾਂ ਨੇੜੇ-ਤੇੜੇ ਦੀਆਂ ਕੌਸ਼ਿਕਾਵਾਂ ‘ਚ ਫੈਲਣ ਲੱਗਦੀਆਂ ਹਨ। ਕੌਸ਼ਿਕਾਵਾਂ ਫੈਲਣ ਕਾਰਨ ਉਸ ਜਗ੍ਹਾ ‘ਤੇ ਨੀਲ ਪੈ ਜਾਂਦਾ ਹੈ। ਜੇਕਰ ਇਹ ਨਿਸ਼ਾਨ ਜਾਣ ‘ਚ ਥੋੜ੍ਹਾ ਸਮਾਂ ਲੈਂਦੇ ਹਨ ਅਤੇ ਨੀਲ ਵਾਲੀ ਜਗ੍ਹਾ ‘ਤੇ ਦਰਦ ਜਾਂ ਸੋਜ ਪੈ ਰਹੀ ਹੋਵੇ ਤਾਂ ਤੁਸੀਂ ਘਰੇਲੂ ਨੁਸਖਿਆਂ ਨਾਲ ਇਸ ਦਾ ਇਲਾਜ ਕਰ ਸਕਦੇ ਹੋ।

ਚਮੜੀ ‘ਤੇ ਨੀਲ ਪੈਣ ਦਾ ਕਾਰਨ
ਅੰਦਰੂਨੀ ਸੱਟ ਲੱਗਣਾ
ਹੀਮੋਫੀਲੀਆ
ਦਵਾਈਆਂ ਅਤੇ ਸਪਲੀਮੈਂਟ
ਪੋਸ਼ਕ ਤੱਤਾਂ ਦੀ ਕਮੀ
ਵਿਟਾਮਿਨ ਦੀ ਕਮੀ
ਬਲੀਡਿੰਗ ਡਿਸਆਰਡਰ
ਸ਼ੂਗਰ ਦੀ ਸਮੱਸਿਆ
ਚਮੜੀ ‘ਤੇ ਕਿਉਂ ਪੈਂਦੇ ਹਨ ਨੀਲ?
ਨੀਲ ਉਦੋਂ ਪੈਂਦੇ ਹਨ, ਜਦੋਂ ਚਮੜੀ ਦੇ ਨੇੜੇ-ਤੇੜੇ ਮੌਜੂਦ ਖੂਨ ਦੀਆਂ ਨਾੜੀਆਂ ਫਟ ਜਾਂਦੀਆਂ ਹਨ, ਜਿਸ ਕਾਰਨ ਚਮੜੀ ਦੇ ਅੰਦਰ ਟਿਸ਼ੂਆਂ ‘ਚ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਜ਼ਿਆਦਾਤਰ ਨੀਲ ਪੈਣ ਦਾ ਕਾਰਨ ਚਮੜੀ ਦਾ ਕਿਸੇ ਚੀਜ਼ ਨਾਲ ਟਕਰਾਉਣਾ ਹੈ ਪਰ ਇਸ ਤੋਂ ਇਲਾਵਾ ਵੀ ਇਸ ਦੇ ਕਈ ਕਾਰਨ ਹੋ ਸਕਦੇ ਹਨ।
ਭਾਰੀ ਕਸਰਤ ਕਰਨਾ
ਜੋ ਲੋਕ ਭਾਰੀ ਕਸਰਤ ਕਰਦੇ ਹਨ, ਉਨ੍ਹਾਂ ਦੀ ਚਮੜੀ ‘ਤੇ ਵੀ ਨੀਲ ਪੈ ਜਾਂਦੇ ਹਨ, ਕਿਉਂਕਿ ਇਸ ਨਾਲ ਖੂਨ ਦੀਆਂ ਨਾੜੀਆਂ ‘ਚ ਛੋਟੇ-ਛੋਟੇ ਕੱਟ ਪੈ ਜਾਂਦੇ ਹਨ। ਜਿਸ ਨਾਲ ਚਮੜੀ ਦੇ ਅੰਦਰ ਜਮ੍ਹਾ ਖੂਨ ਨੀਲ ਦੀ ਤਰ੍ਹਾਂ ਦਿਖਾਈ ਦੇਣ ਲੱਗਦਾ ਹੈ।
ਬੁੱਢੀ ਚਮੜੀ ‘ਤੇ ਪੈਂਦੇ ਹਨ ਨੀਲ
ਨੀਲ ਪੈਣ ਦਾ ਇਕ ਕਾਰਨ ਵਧਦੀ ਉਮਰ ਵੀ ਹੈ। ਬੁੱਢੇ ਲੋਕਾਂ ਦੀ ਚਮੜੀ ਬਹੁਤ ਪਤਲੀ ਹੋ ਜਾਂਦੀ ਹੈ, ਜਿਸ ਕਾਰਨ ਖੂਨ ਦੀਆਂ ਨਾੜੀਆਂ ਨੂੰ ਸਹਾਰਾ ਦੇਣ ਵਾਲੇ ਟਿਸ਼ੂ ਨਾਜ਼ੁਕ ਹੋਣ ਲੱਗਦੇ ਹਨ ਅਤੇ ਨੀਲ ਪੈਣੇ ਸ਼ੁਰੂ ਹੋ ਜਾਂਦੇ ਹਨ।
ਵਿਟਾਮਿਨ ਸੀ ਦੀ ਕਮੀ
ਜਿਨ੍ਹਾਂ ਲੋਕਾਂ ਦੇ ਸਰੀਰ ‘ਚ ਵਿਟਾਮਿਨ ਸੀ ਦੀ ਕਮੀ ਹੁੰਦੀ ਹੈ, ਉਨ੍ਹਾਂ ਦੀ ਚਮੜੀ ‘ਤੇ ਵੀ ਨੀਲ ਬਹੁਤ ਜਲਦੀ ਪੈ ਜਾਂਦੇ ਹਨ।
ਆਇਰਨ ਦੀ ਕਮੀ ਨਾਲ ਵੀ ਪੈਂਦੇ ਹਨ ਨੀਲ
ਜਿਨ੍ਹਾਂ ਲੋਕਾਂ ਦੇ ਸਰੀਰ ‘ਚ ਖੂਨ ਦੀ ਕਮੀ ਹੁੰਦੀ ਹੈ, ਉਨ੍ਹਾਂ ਦੀ ਚਮੜੀ ‘ਤੇ ਨੀਲ ਦੇ ਨਿਸ਼ਾਨਾ ਪੈਣਾ ਆਮ ਗੱਲ ਹੈ। ਇਸ ਤੋਂ ਇਲਾਵਾ ਲੀਵਰ ਰੋਗ, ਲਿਊਕੇਮੀਆ ਆਦਿ ਰੋਗ ਵੀ ਇਸ ਦਾ ਕਾਰਨ ਹੈ। ਇਸ ਤੋਂ ਇਲਾਵਾ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ, ਕੈਂਸਰ ‘ਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਵੀ ਚਮੜੀ ‘ਤੇ ਨੀਲ ਪੈਣੇ ਸ਼ੁਰੂ ਹੋ ਜਾਂਦੇ ਹਨ।
ਨੀਲ ਪੈਣ ‘ਤੇ ਅਜਮਾਓ ਘਰੇਲੂ ਨੁਸਖੇ
ਉਂਝ ਤਾਂ ਨੀਲ ਖੁਦ ਹੀ ਠੀਕ ਹੋ ਜਾਂਦਾ ਹੈ ਪਰ ਦਰਦ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦਸਾਂਗੇ, ਜੋ ਤੁਹਾਨੂੰ ਦਰਦ ਤੋਂ ਰਾਹਤ ਦਿਵਾਉਣ ‘ਚ ਮਦਦ ਕਰਨਗੇ।
ਐਲੋਵੇਰਾ
ਇਸ ‘ਚ ਮੌਜੂਦ ਐਂਟੀ ਆਕਸੀਡੈਂਟ ਚਮੜੀ ‘ਤੇ ਨੀਲ ਦੀ ਸਮੱਸਿਆ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਐਲੋਵੇਰਾ ‘ਚ ਕੁਦਰਤੀ ਗੁਣ ਹੁੰਦੇ ਹਨ ਜੋ ਦਰਦ ਜਾਂ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।
ਕੱਚਾ ਆਲੂ
ਕੱਚੇ ਆਲੂ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ ਥਾਂ ‘ਤੇ ਲਗਾਓ, ਜਿੱਥੇ ਨੀਲ ਪਿਆ ਹੈ। ਜਦੋਂ ਤੱਕ ਨੀਲ ਗਾਇਬ ਨਾ ਹੋ ਜਾਵੇ, ਉਦੋਂ ਤੱਕ ਅਜਿਹਾ ਕਰਦੇ ਰਹੇ। ਇਸ ਨਾਲ ਵੀ ਕਾਫੀ ਫਾਇਦਾ ਮਿਲੇਗਾ।
ਵਿਟਾਮਿਨ-ਸੀ ਜੈੱਲ
ਵਿਟਾਮਿਨ-ਸੀ ਜੈੱਲ ‘ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਚਮੜੀ ‘ਤੇ ਮੌਜੂਦ ਨੀਲ ਦੇ ਨਿਸ਼ਾਨ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਜੈੱਲ ਨੂੰ ਲਗਾਉਣ ਨਾਲ ਨੀਲ ਦਾ ਨਿਸ਼ਾਨ ਜਲਦੀ ਨਾਲ ਗਾਇਬ ਹੋ ਜਾਂਦਾ ਹੈ।
ਬਰਫ਼ ਦੀ ਟਕੋਰ
ਬਰਫ਼ ਨੂੰ ਤੌਲੀਏ ‘ਚ ਲਪੇਟ ਕੇ ਨੀਲ ‘ਤੇ ਰੱਖੋ ਅਤੇ 15 ਮਿੰਟ ਤੱਕ ਛੱਡ ਦਿਓ। ਇਸ ਪ੍ਰਕਿਰਿਆ ਨੂੰ ਹਰ ਘੰਟੇ ਕਰੋ। ਬਰਫ਼ ਦੀ ਟਕੋਰ ਕਰਨ ਨਾਲ ਸੋਜ ਤਾਂ ਘੱਟ ਹੋਵੇਗੀ, ਨਾਲ ਹੀ ਨੀਲ ਵੀ ਗਾਇਬ ਹੋ ਜਾਵੇਗਾ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com