Sunday , February 17 2019
Breaking News
Home / ਅਜਬ ਗਜ਼ਬ / ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਮੈਟ੍ਰਿਕ ‘ਚ ਹਾਸਲ ਕੀਤੇ 94% ਅੰਕ

ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਮੈਟ੍ਰਿਕ ‘ਚ ਹਾਸਲ ਕੀਤੇ 94% ਅੰਕ

ਕਹਿੰਦੇ ਨੇ ਜੇਕਰ ਮਨ ‘ਚ ਕੁਝ ਕਰ ਗੁਜ਼ਰਨ ਦੀ ਇੱਛਾ ਹੋਵੇ ਤਾਂ ਇਨਸਾਨ ਵੱਡੀਆਂ ਤੋਂ ਵੱਡੀਆਂ ਮੰਜ਼ਿਲਾਂ ਵੀ ਸਰ ਕਰ ਲੈਂਦਾ ਹੈ। ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ ਜਲੰਧਰ ਦੇ ਧਰੁਵ ਨੇ, ਜਿਸ ਨੇ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਸੀ. ਬੀ. ਐੱਸ. ਈ. ਦੀ 10 ਵੀਂ ਦੀ ਪ੍ਰੀਖਿਆ ‘ਚੋਂ 93.8 ਫੀਸਦੀ ਅੰਕ ਹਾਸਲ ਕਰਕੇ ਮਾਤਾ-ਪਿਤਾ ਦੇ ਨਾਲ-ਨਾਲ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ।

ਅਰਬਨ ਅਸਟੇਟ ਫੇਜ਼-2 ‘ਚ ਸਥਿਤ ਐੱਮ. ਜੀ. ਐੱਨ. ਸਕੂਲ ਦੇ ਵਿਦਿਆਰਥੀ ਧਰੁਵ ਨੇ ਦੱਸਿਆ ਕਿ ਉਸ ਨੇ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਵੀ ਪੜ੍ਹਾਈ ਨੂੰ ਕਦੇ ਬੋਝ ਨਹੀਂ ਸਮਝਿਆ ਅਤੇ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਹੈ। ਧਰੁਵ ਦੇ ਮਾਤਾ-ਪਿਤਾ ਨੇ ਆਪਣੇ ਬੇਟੇ ਦੀ ਸਫਲਤਾ ਦਾ ਸਿਹਰਾ ਸਕੂਲ ਦੇ ਪ੍ਰਿੰਸੀਪਲ ਜਤਦਿੰਰ ਸਿੰਘ ਅਤੇ ਸਕੂਲ ‘ਚ ਦਾਖਲ ਕਰਵਾਉਣ ਵਾਲੇ ਡਾ. ਪ੍ਰੇਮ ਸਾਗਰ ਨੂੰ ਦਿੱਤਾ। ਉਥੇ ਹੀ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਹੋਣਹਾਰ ਵਿਦਿਆਰਥੀ ਧਰੁਵ ‘ਤੇ ਉਨ੍ਹਾਂ ਨੂੰ ਬਹੁਤ ਮਾਣ ਹੈ। ਦੱਸਣਯੋਗ ਹੈ ਕਿ ਸਰੀਰਕ ਤੌਰ ਤੋਂ ਅਸਮੱਰਥ ਧਰੁਵ ਨੇ ਪ੍ਰੀਖਿਆ ਦੌਰਾਨ ਇਕ ਕਮਰੇ ‘ਚ ਲੈਪਟਾਪ ਜ਼ਰੀਏ ਪ੍ਰਸ਼ਨਾਂ ਨੂੰ ਹੱਲ ਕੀਤਾ, ਜਿਸ ‘ਚ 93 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਉਹ ਅਜਿਹੇ ਬੱਚਿਆਂ ਲਈ ਇਕ ਮਿਸਾਲ ਬਣ ਕੇ ਉਭਰਿਆ, ਜਿਹੜੇ ਮੁਸ਼ਕਿਲਾਂ ਅੱਗੇ ਗੋਢੇ ਟੇਕ ਜਾਂਦੇ ਹਨ।

About Ashish Kumar

Check Also

ਆਖਿਰ ਔਰਤਾਂ ਦੀ ਪੋਸ਼ਾਕ ਵਿੱਚ ਕਿਉਂ ਨਹੀਂ ਹੁੰਦੀ ਜੇਬ

ਮਹਿਲਾਵਾਂ ਦੀਆਂ ਪੌਸ਼ਾਕਾਂ ‘ਚ ਜੇਬ ਨਹੀਂ ਹੁੰਦੀ। ਜੇਕਰ ਹੁੰਦੀ ਹੈ ਤਾਂ ਸਿਰਫ ਨਾਂ ਦੀ ਹੀ। …

WP Facebook Auto Publish Powered By : XYZScripts.com