Sunday , April 21 2019
Home / ਅਜਬ ਗਜ਼ਬ / ਮਰ ਕੇ ਦਿਖਾਓ, ਪ੍ਰੇਮਿਕਾ ਦੇ ਪਿਤਾ ਬੋਲੇ- ਪਿਆਰ ਕਰਨਾ ਹੈ ਤਾਂ, ਫਿਰ ਜੋ ਹੋਇਆ

ਮਰ ਕੇ ਦਿਖਾਓ, ਪ੍ਰੇਮਿਕਾ ਦੇ ਪਿਤਾ ਬੋਲੇ- ਪਿਆਰ ਕਰਨਾ ਹੈ ਤਾਂ, ਫਿਰ ਜੋ ਹੋਇਆ

ਭਾਜਪਾ ਯੁਵਾ ਮੋਰਚਾ ਦੇ ਨੇਤਾ ਅਤੁਲ ਲੌਖੰਡੇ ਨੇ ਮੰਗਲਵਾਰ ਰਾਤ ਦੇਸੀ ਪਿਸਤੌਲ ਨਾਲ ਆਪਣੇ ਸਿਰ ‘ਤੇ ਗੋਲੀ ਮਾਰ ਲਈ। ਉਹ ਵਿਆਹ ਦਾ ਪ੍ਰਸਤਾਵ ਲੈ ਆਪਣੀ ਪ੍ਰੇਮੀਕਾ ਦੇ ਘਰ ਪਹੁੰਚਿਆ ਸੀ ਪਰ ਪਿਤਾ ਨੇ ਨਾਂਹ ਕਰ ਦਿੱਤੀ। ਇਸਦੇ 10 ਮਿੰਟ ਪਹਿਲਾਂ ਹੀ ਉਸਨੇ 13 ਸਾਲ ਤੋਂ ਚੱਲ ਰਹੇ ਪਿਆਰ ਦਾ ਜ਼ਿਕਰ ਫੇਸਬੁੱਕ ‘ਤੇ ਕੀਤਾ ਸੀ। 30 ਸਾਲ ਦਾ ਅਤੁਲ ਘਰ ਤੋਂ 200 ਮੀਟਰ ਦੂਰ ਰਹਿਣ ਵਾਲੀ ਇਕ ਲੜਕੀ ਨਾਲ ਪਿਆਰ ਕਰਦਾ ਸੀ। 27 ਸਾਲ ਲੜਕੀ ਬੈਂਕ ‘ਚ ਪੀਓ ਹੈ।

ਪੁਲਿਸ ਅਧਿਕਾਰੀ ਓਮੇਸ਼ ਤਿਵਾਰੀ ਦੇ ਅਨੁਸਾਰ, ਮੰਗਲਵਾਰ ਰਾਤ ਕਰੀਬ ਸਵਾ ਨੌ ਵਜੇ ਅਤੁਲ ਆਪਣੇ ਪ੍ਰੇਮਿਕਾ ਨਾਲ ਘਰ ਪੁੱਜਿਆ। ਦਰਵਾਜ਼ਾ ਲੜਕੀ ਦੇ ਪਿਤਾ ਨੇ ਖੋਲਿਆ। ਅਤੁਲ ਨੇ ਵਿਆਹ ਦੀ ਗੱਲ ਕੀਤੀ, ਜਿਸ ‘ਤੇ ਲੜਕੀ ਦੇ ਪਿਤਾ ਨੇ ਨਾਂਹ ਕਰ ਦਿੱਤੀ। ਜਿਸ ਤੋਂ ਬਾਅਦ ਨਰਾਜ਼ ਅਤੁਲ ਨੇ ਸਾਹਮਣੇ ਹੀ ਜੇਬ ‘ਚ ਰੱਖੀ ਦੇਸੀ ਪਿਸਤੌਲ ਕੱਢੀ ਤੇ ਆਪਣੇ ਸਿਰ ‘ਤੇ ਗੋਲੀ ਮਾਰ ਲਈ। ਗੋਲੀ ਦੀ ਅਵਾਜ਼ ਸੁਣ ਕੇ ਲੋਕ ਉੱਥੇ ਪੁੱਜੇ ਤਾਂ ਅਤੁਲ ਨੂੰ ਨਾਲ ਦੇ ਸਿਵਿਲ ਹਸਪਤਾਲ ਪਹੁੰਚਾਇਆ ਗਿਆ। ਗੋਲੀ ਸਿਰ ਦੇ ਅੰਦਰ ਫਸੀ ਹੈ। ਦੇਰ ਰਾਤ ਡਾਕਟਰਾਂ ਨੇ ਉਸ ਦਾ ਬ੍ਰੈਨ ਡੇੱਡ ਐਲਾਨ ਕਰ ਦਿੱਤਾ।

ਅਤੁਲ ਨੇ ਘਟਨਾ ਦੇ 15 ਮਿੰਟ ਪਹਿਲਾਂ ਹੀ ਫੇਸਬੁੱਕ ‘ਤੇ ਲਿਖਿਆ ਸੀ,” ਉਸਦੇ ਪਾਪਾ ਨੇ ਕਿਹਾ ਕਿ ਸ਼ਾਮ ਨੂੰ ਘਰ ਆਓ ਆਪਣੀ ਪ੍ਰੇਮਿਕਾ ਦੇ ਲਈ ਮਰਕੇ ਦਿਖਾਉ ਜੇਕਰ ਪਿਆਰ ਉਸ ਨਾਲ ਕਰਦੇ ਹੋ ਤਾਂ। ਬੱਚ ਗਏ ਤਾਂ ਤੁਹਾਡਾ ਦੋਹਾਂ ਦਾ ਵਿਆਹ। ਮੈਂ ਰਸ਼ਮੀ ਦੇ ਘਰ ‘ਚ ਹੀ ਹਾਂ, ਮੈਨੂੰ ਇੱਥੋਂ ਲੈ ਜਾਣਾ, ਜ਼ਿੰਦਾ ਰਿਹਾ ਤਾਂ ਆਪ ਆ ਜਾਵਾਗਾ ਉਸ ਨਾਲ ਵੀ ਵਾਅਦਾ ਕੀਤਾ ਸੀ। ਇਕ ਵਾਅਦਾ ਤਾਂ ਪੂਰਾ ਨਹੀਂ ਕਰ ਸਕਿਆ ਦੂਸਰਾ ਵਾਅਦਾ ਮੈਂ ਤੇਰੇ ਬਿਨ੍ਹਾਂ ਨਹੀਂ ਜੀ ਸਕਦਾ ਇਸਦੇ ਲਈ ਜਾ ਰਿਹਾ ਹਾਂ, ਸਾਰੇ ਇਹੀ ਕਹਿਣਗੇ ਕਿ ਲੜਕੀ ਦੇੇ ਚੱਕਰਾਂ ‘ਚ ਚੱਲਾ ਗਿਆ। ਘਰ ਵਾਲਿਆ ਦੇ ਬਾਰੇ ‘ਚ ਇਕ ਵਾਰ ਵੀ ਨਹੀਂ ਸੋਚਿਆ। ਸਾਰਿਆ ਦੇ ਬਾਰੇ ‘ਚ ਸੋਚ ਕੇ ਹੀ ਮੈਂ ਇਹ ਕਦਮ ਚੁੱਕਿਆ ਹੈ। ਉਸਦੇ ਇਲਾਵਾ ਕੁੱਝ ਨਹੀਂ ਦਿਖ ਰਿਹਾ, ਬਹੁਤ ਕੋਸ਼ਿਸ਼ ਕਰ ਲਈ, ਭੁੱਲ ਹੀ ਨਹੀਂ ਪਾ ਰਿਹਾ।

ਮਾਂ ਦੇ ਲਈ ਲਿਖਿਆ: ਹਰ ਜਨਮ ‘ਚ ਤੁਹਾਡਾ ਹੀ ਬੇਟਾ ਰਹੂੰਗਾ, ਅਤੁਲ ਨੇ ਫੇਸਬੁੱਕ ਪੋਸਟ ‘ਤੇ ਲਿਖਿਆ, ਮੇਰੀ ਪ੍ਰੁੇਮਿਕਾ ਨੂੰ ਕੋਈ ਕੁੱਝ ਨਾ ਕਹਿਣਾ, ਨਾ ਗਲਤ ਸਮਝਣਾ। ਸਾਰੀ ਗਲਤੀ ਮੇਰੀ ਹੈ। ਸਭ ਕੁਝ ਮੇਰੇ ਕਾਰਨ ਵਿਗੜਿਆ ਹੈ, 13 ਸਾਲ ‘ਚ ਉਸਦੇ ਨਾਲ ਰਿਹਾ ਉਸਦੇ ਸੁਫਨੇ ਪੂਰੇ ਨਹੀਂ ਕਰ ਸਕਿਆ।।
ਤੂੰ 13 ਸਾਲ ਦੇ ਸਾਡੇ ਰਿਸ਼ਤੇ ਨੂੰ ਕਿਸ ਤਰ੍ਹਾ ਭੁੱਲ ਗਈ। ਤੇਰੇ ਪਾਪਾ ਦੇ ਸਾਹਮਣੇ ਕਿਉਂ ਡਰ ਗਈ, ਇਕ ਵਾਰ ਹਿੰਮਤ ਦਿਖਾਈ ਹੁੰਦੀ ਤਾਂ ਅੱਜ ਜਿੰਦਗੀ ਕੁਝ ਹੋਰ ਹੁੰਦੀ। ਮੰਮੀ ਸਾਰੇ ਕਹਿੰਦੇ ਹਨ ਕਿ ਸੱਤ ਜਨਮ ਹੁੰਦੇ ਹਨ। ਜੇਕਰ ਇਹ ਸੱਚ ਹੈ ਤਾਂ ਮੈਂ ਤੁਹਾਡਾ ਹੀ ਮੁੰਡਾ ਬਣਾਗਾ। ਤੁਹਾਡੇ ਵਰਗੀ ਮਾਂ ਪੂਰੀ ਦੁਨੀਆ ‘ਚ ਨਹੀਂ ਹੈ।

About Admin

Check Also

ਮਹਿਲਾ ਦੇ ਜਣੇਪੇ ਦੌਰਾਨ ਬੱਚੀ ਨੇ ਫੜੀ ਡਾੱਕਟਰ ਦੀ ਉਂਗਲ, ਪਿਤਾ ਨੇ ਕੈਮਰੇ ‘ਚ ਦ੍ਰਿਸ਼ ਕੀਤਾ ਕੈਦ

ਮਹਿਲਾ ਦੇ ਜਣੇਪੇ ਦੌਰਾਨ ਬੱਚੀ ਨੇ ਫੜੀ ਡਾੱਕਟਰ ਦੀ ਉਂਗਲ ਮਹਿਲਾ ਦੀ ਡਿਲੀਵਰੀ ਦੌਰਾਨ ਅਕਸਰ …

WP Facebook Auto Publish Powered By : XYZScripts.com