Friday , December 14 2018
Breaking News
Home / ਸਿਹਤ / ਰੋਜ਼ਾਨਾ 1 ਸੇਬ ਖਾਣ ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ

ਰੋਜ਼ਾਨਾ 1 ਸੇਬ ਖਾਣ ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ

Green apple and half of green apple isolated on white background with clipping path. Two juicy ripe colored apples on a white background isolated with clipping path.

ਸੇਬ ਵਿਚ ਮੌਜੂਦ ਵਿਟਾਮਿਨ ਅਤੇ ਪੋਸ਼ਕ ਤੱਤ ਹਰ ਤਰ੍ਹਾਂ ਦੇ ਰੋਗ ਲਈ ਫਾਇਦੇਮੰਦ ਹੈ। ਮੋਟਾਪਾ ਹੋਵੇ ਜਾਂ ਫਿਰ ਪੇਟ ਨਾਲ ਜੁੜੀਆਂ ਸਮੱਸਿਆਵਾਂ ਇਸ ਨੂੰ ਖਾਣ ਨਾਲ ਬਹੁਤ ਰਾਹਤ ਮਿਲਦੀ ਹੈ। ਜੋ ਲੋਕ ਖਾਲੀ ਪੇਟ ਰੋਜ਼ਾਨਾ ਸਵੇਰੇ 1 ਸੇਬ ਦਾ ਸੇਵਨ ਕਰਦੇ ਹਨ। ਉਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਮਜਬੂਤ ਹੋ ਜਾਂਦੀ ਹੈ। ਆਓ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ:

1. ਖੂਨ ਦੀ ਕਮੀ
ਆਇਰਨ ਦੀ ਕਮੀ ਹੋਣ ‘ਤੇ ਸਰੀਰ ਥੱਕਿਆ-ਥੱਕਿਆ ਰਹਿੰਦਾ ਹੈ। ਇਸ ਦਾ ਸਿੱਧਾ ਅਸਰ ਖੂਨ ‘ਤੇ ਪੈਂਦਾ ਹੈ। ਰੋਜ਼ਾਨਾ ਖਾਲੀ ਪੇਟ ਸੇਬ ਦਾ ਸੇਵਨ ਕਰਨ ਨਾਲ ਅਨੀਮੀਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਵਿਚ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਖੂਨ ਨੂੰ ਸਾਫ਼ ਕਰਨ ਦਾ ਵੀ ਕੰਮ ਕਰਦੀ ਹੈ।
2. ਕਬਜ਼ ਤੋਂ ਛੁਟਕਾਰਾ
ਸਵੇਰੇ ਪੇਟ ਨਾ ਸਾਫ ਹੋਵੇ ਤਾਂ ਸਾਰਾ ਦਿਨ ਪ੍ਰੇਸ਼ਾਨੀ ਰਹਿੰਦੀ ਹੈ। ਕਬਜ਼, ਗੈਸ ਅਤੇ ਪਾਚਨ ਕਿਰਿਆ ਤੋਂ ਪ੍ਰੇਸ਼ਾਨ ਹੋ ਤਾਂ ਖਾਲੀ ਪੇਟ ਸੇਬ ਦਾ ਸੇਵਨ ਕਰੋ। ਇਸ ਵਿਚ ਫਾਈਬਰ ਕਬਜ਼ ਨੂੰ ਹੌਲੀ-ਹੌਲੀ ਬਿਨ੍ਹਾਂ ਨੁਕਸਾਨ ਕੀਤੇ ਘੱਟ ਕਰਦਾ ਹੈ। ਇਸ ਦੀ ਥਾਂ ‘ਤੇ ਸੇਬ ਦਾ ਮੁਰੱਬਾ ਵੀ ਖਾ ਸਕਦੇ ਹੋ।
3. ਦੰਦ ਮਜਬੂਤ
ਸੇਬ ਬੈਕਟੀਰੀਆ ਅਤੇ ਵਾਇਰਸ ਨੂੰ ਦੂਰ ਕਰਦਾ ਹੈ। ਇਸ ਨੂੰ ਖਾਣ ਨਾਲ ਦੰਦ ਨਾਲ ਜੁੜੀ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ।
4. ਬਲੱਡ ਸ਼ੂਗਰ ਕੰਟਰੋਲ
ਸੇਬ ਸ਼ੂਗਰ ਦੇ ਰੋਗੀਆਂ ਲਈ ਵਧੀਆ ਹੈ। ਸੇਬ ਨੂੰ ਛਿਲਕੇ ਸਮੇਤ ਖਾਣ ਨਾਲ ਖੂਨ ‘ਚ ਸ਼ੂਗਰ ਪੱਧਰ ਕੰਟਰੋਲ ਰਹਿੰਦਾ ਹੈ।
5. ਹੱਡੀਆਂ ਮਜਬੂਤ
ਕੈਲਸ਼ੀਅਮ ਨਾਲ ਭਰਪੂਰ ਸੇਬ ਦਾ ਰੋਜ਼ਾਨਾ ਸੇਵਨ ਕਰਨ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ। ਹਮੇਸ਼ਾ ਥਕਾਵਣ ਮਹਿਸੂਸ ਹੁੰਦੀ ਹੈ ਤਾਂ ਖਾਲੀ ਪੇਟ 1 ਸੇਬ ਦਾ ਸੇਵਨ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ।
6. ਐਨਕ ਤੋਂ ਛੁਟਕਾਰਾ
ਅੱਜਕਲ ਵੱਡਿਆਂ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਨੂੰ ਵੀ ਐਨਕ ਲੱਗੀ ਹੋਈ ਹੈ। ਅੱਖਾਂ ਦੀ ਘੱਟ ਹੁੰਦੀ ਰੋਸ਼ਨੀ ਨੂੰ ਵਧਾਉਣ ਲਈ ਬੱਚਿਆਂ ਨੂੰ ਰੋਜ਼ਾਨਾ 1 ਸੇਬ ਖਿਲਾਓ।
7. ਦਮਾ ਰੋਗੀਆਂ ਲਈ ਫਾਇਦੇਮੰਦ
ਸਾਹ ਦੇ ਰੋਗੀਆਂ ਯਾਨੀ ਦਮੇ ਤੋਂ ਛੁਟਕਾਰਾ ਪਾਉਣ ਲਈ ਸੇਬ ਜਾਂ ਫਿਰ ਸੇਬ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ। ਸੇਬ ‘ਚ ਮੌਜੂਦ ਤੱਤ ਫੇਫੜਿਆਂ ਨੂੰ ਠੀਕ ਰੱਖਦੇ ਹਨ।
8. ਪਾਚਨ ਤੱਤਰ ਮਜਬੂਤ
ਪਾਚਨ ਕਿਰਿਆ ਕਮਜੋਰ ਹੋਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਘੇਰ ਲੈਂਦੇ ਹਨ। ਸੇਬ ਸਰੀਰ ‘ਚ ਮੌਜੂਦ ਪੀ. ਐੱਚ. ਦੇ ਪੱਧਰ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਪਾਚਨ ਤੰਤਰ ਮਜਬੂਤ ਹੁੰਦਾ ਹੈ।
9. ਮੋਟਾਪਾ ਘੱਟ
ਮੋਟਾਪਾ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਨੂੰ ਘੱਟ ਕਰਨ ਲਈ ਸੇਬ ਦਾ ਸੇਵਨ ਕਰਨਾ ਸ਼ੁਰੂ ਕਰੋ। ਸੇਬ ਦਾ ਫਾਇਬਰ ਕਲੋਰੀ ਨੂੰ ਬਰਨ ਕਰਨ ਵਿਚ ਮਦਦਗਾਰ ਹੁੰਦਾ ਹੈ।
10. ਪੱਥਰੀ
ਸਿਰਫ ਸੇਬ ਹੀ ਨਹੀਂ ਸਗੋਂ ਇਸ ਦਾ ਜੂਸ ਅਤੇ ਸਿਰਕਾ ਵੀ ਸਿਹਤ ਨੂੰ ਫਲ ਜਿਨ੍ਹਾਂ ਫਾਇਦਾ ਹੀ ਪਹੁੰਚਾਉਂਦੇ ਹਨ। ਜੇਕਰ ਪੱਥਰੀ ਦਾ ਰੋਗੀ ਸੇਬ ਦਾ ਸੇਵਨ ਕਰੇਗਾ ਤਾਂ ਉਸ ਨੂੰ ਦਰਦ ਤੋਂ ਰਾਹਤ ਮਿਲੇਗੀ।

About Ashish Kumar

Check Also

Nokia 5 ਸਮਾਰਟਫੋਨ ਦੀ ਕੀਮਤ ‘ਚ ਕੀਤੀ ਗਈ ਭਾਰੀ ਕਟੌਤੀ

HMD ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ (Nokia) ਨੇ ਆਪਣੇ ਨੋਕੀਆ 5 ਸਮਾਰਟਫੋਨ ਦੀ ਕੀਮਤ …

WP Facebook Auto Publish Powered By : XYZScripts.com