Sunday , April 21 2019
Home / ਪੰਜਾਬ / ਕ੍ਰਿਪਾਨ ਕਾਰਨ ਸੁਪਰੀਮ ਕੋਰਟ ’ਚ ਜਾਣ ਤੋਂ ਰੋਕਿਆ ਅੰਮ੍ਰਿਤਧਾਰੀ ਵਕੀਲ ਨੂੰ , ਸਿੱਖਾਂ ’ਚ ਰੋਸ

ਕ੍ਰਿਪਾਨ ਕਾਰਨ ਸੁਪਰੀਮ ਕੋਰਟ ’ਚ ਜਾਣ ਤੋਂ ਰੋਕਿਆ ਅੰਮ੍ਰਿਤਧਾਰੀ ਵਕੀਲ ਨੂੰ , ਸਿੱਖਾਂ ’ਚ ਰੋਸ

ਹਾਲੇ ਤੱਕ ਤਾਂ ਸਿਰਫ਼ ਅਮਰੀਕਾ, ਕੈਨੇਡਾ ਜਿਹੇ ਪੱਛਮੀ ਦੇਸ਼ਾਂ ਤੋਂ ਅਜਿਹੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਕਿਸੇ ਦਸਤਾਰਧਾਰੀ ਅੰਮ੍ਰਿਤਧਾਰੀ ਵਿਅਕਤੀ ਨੂੰ ‘ਕ੍ਰਿਪਾਨ ਜਾਂ ਸ੍ਰੀਸਾਹਿਬ’ ਕਾਰਨ ਸੁਪਰੀਮ ਕੋਰਟ ਜਾਂ ਕਿਸੇ ਹਵਾਈ ਜਹਾਜ਼ ਦੀ ਉਡਾਣ ਵਿੱਚ ਜਾਣ ਤੋਂ ਵਰਜਿਆ ਗਿਆ ਹੈ ਪਰ ਜੇ ਅਜਿਹੀ ਕੋਈ ਘਟਨਾ ਭਾਰਤ ’ਚ ਵਾਪਰ ਜਾਵੇ, ਤਾਂ ਫਿਰ ਇਹ ਖ਼ਬਰ ਪੜ੍ਹਨ ਵਾਲਾ ਸੋਚਣ ਲਈ ਮਜਬੂਰ ਤਾਂ ਜ਼ਰੂਰ ਹੋਵੇਗਾ।

ਜੀ ਹਾਂ, ਇਹ ਸੱਚ ਹੈ – ਭਾਰਤ ਦੀ ਸੁਪਰੀਮ ਕੋਰਟ ਅੰਦਰ ਇੱਕ ਅੰਮ੍ਰਿਤਧਾਰੀ ਵਕੀਲ ਸ੍ਰੀ ਅੰਮ੍ਰਿਤਪਾਲ ਸਿੰਘ ਨੂੰ ਕ੍ਰਿਪਾਨ ਸਮੇਤ ਦਾਖ਼ਲ ਹੋਣ ਤੋਂ ਵਰਜਣ ਦੀ ਘਟਨਾ ਵਾਪਰੀ ਹੈ। ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਦੇਸ਼ ਦੀ ਸਰਬਉੱਚ ਅਦਾਲਤ ਅੰਦਰ ਜਾਣ ਤੋਂ ਸਿਰਫ਼ ਇਸ ਲਈ ਵਰਜਿਆ ਕਿਉਂਕਿ ਉਨ੍ਹਾਂ ਅੰਮ੍ਰਿਤਧਾਰੀ ਹੋਣ ਕਾਰਨ ਸ੍ਰੀਸਾਹਿਬ ਧਾਰਨ ਕੀਤਾ ਹੋਇਆ ਸੀ। ਪੀੜਤ ਵਕੀਲ ਨੇ ਇਸ ਘਟਨਾ ਦੀ ਸ਼ਿਕਾਇਤ ਚੀਫ਼ ਜਸਟਿਸ ਕੋਲ਼ ਕੀਤੀ ਹੈ। ਸੁਪਰੀਮ ਕੋਰਟ ਨੇ ਪੀੜਤ ਵਕੀਲ ਨੂੰ ਇਸ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿਵਾਇਆ ਹੈ। ਇਸ ਘਟਨਾ ਕਾਰਨ ਦੇਸ਼–ਵਿਦੇਸ਼ ਦੇ ਸਿੱਖਾਂ ਵਿੱਚ ਡਾਢਾ ਰੋਸ ਪਾਇਆ ਜਾ ਰਿਹਾ ਹੈ।

ਇਹ ਮਾਮਲਾ ਉਸ ਵੇਲੇ  ਖੁੱਲ੍ਹ ਕੇ ਸਾਹਮਣੇ ਆਇਆ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਇਸ ਨੂੰ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ ਦੱਸਿਆ ਹੈ। ਉਨ੍ਹਾਂ ਆਖਿਆ ਕਿ ਭਾਰਤ ਦੀ ਅਜ਼ਾਦੀ ਲਈ 80ਫੀਸਦੀ ਤੋਂ ਵੱਧਕੁਰਬਾਨੀਆਂ ਕਰਨ ਵਾਲੇ ਸਿੱਖਾਂ ਨਾਲ ਅਜਿਹਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਲੌਂਗੋਵਾਲ ਨੇ ਆਖਿਆ ਕਿ ਇਹ ਆਪਣੇ ਹੀ ਦੇਸ਼ ਵਿਚ ਬੇਗਾਨਿਆਂ ਵਾਲਾ ਸਲੂਕ ਹੈ।ਉਨ੍ਹਾਂਕਿਹਾ ਕਿ ਦੇਸ਼ ਦੀ ਸਰਬਉੱਚ ਅਦਾਲਤ ਜਿਥੋਂ ਲੋਕਾਂ ਨੂੰ ਇਨਸਾਫ਼ ਮਿਲਣਾ ਹੈ ਜੇਕਰ ਉਥੇ ਤਾਇਨਾਤਕਰਮਚਾਰੀ ਹੀ ਮਨੁੱਖੀ ਹੱਕਾਂ ਦਾ ਘਾਣ ਕਰਨਗੇ ਤਾਂ ਫਿਰ ਹੋਰ ਕਿਥੋਂ ਉਮੀਦ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਅਤੇ ਸਭ ਨੂੰ ਪਤਾ ਹੈ ਕਿ ਅੰਮ੍ਰਿਤਧਾਰੀ ਸਿੱਖਇਸ ਨੂੰ ਹਮੇਸ਼ਾਂ ਆਪਣੇ ਅੰਗ-ਸੰਗ ਰੱਖਦੇ ਹਨ। ਉਨ੍ਹਾਂ ਦੇਸ਼ ਦੇ ਚੀਫ਼ ਜਸਟਿਸ ਤੋਂ ਮੰਗ ਕੀਤੀ ਕਿ ਦੋਸ਼ੀਸੁਰੱਖਿਆ ਕਰਮੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀਹਰਕਤ ਨਾ ਕਰੇ।

About Admin

Check Also

ਕਿਸਾਨਾਂ ਨੇ ਚੀਨੀ ਮਿੱਲ ਅੱਗੇ ਲਾਇਆ ਧਰਨਾ,ਬਕਾਇਆ ਨਾ ਮਿਲਣ ‘ਤੇ

ਅੱਜ ਦੇ ਸਮੇ ਵਿੱਚ ਕਿਸਾਨਾਂ ਨਾਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ …

WP Facebook Auto Publish Powered By : XYZScripts.com