Friday , April 19 2019
Home / ਸਿਹਤ / ਔਲਾ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਕਰਦਾ ਹੈ ਦੂਰ

ਔਲਾ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਕਰਦਾ ਹੈ ਦੂਰ

ਜਿਹੜੇ ਲੋਕ ਔਲੇ ਦਾ ਇਸਤੇਮਾਲ ਕਰਦੇ ਹਨ। ਉਹਨਾਂ ਨੂੰ ਦਿਲ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਕਿਉਂਕਿ ਔਲਾ ਸਾਡੇ ਸਰੀਰ ‘ਚੋ ਗੰਦੇ ਕੋਲੈਸਟਰੌਲ ਨੂੰ ਅੱਗੇ ਵੱਧਣ  ਤੋਂ ਰੋਕਦਾ ਹੈ ਤੇ ਉਸ ਨੂੰ ਕਾਬੂ ਕਰਦਾ ਹੈ। ਜਿਸ ਨਾਲ ਦਿਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ।ਔਲੇ ‘ਚ ਅਮੀਨੋ ਐਸਿਡ ਅਤੇ ਐਂਟੀਆਕਸਾਈਡੈਂਟਸ ਤੱਤ ਹੁੰਦੇ ਹਨ ਜਿਨ੍ਹਾਂ ਕਰਕੇ ਦਿਲ ਦੀ ਰਫ਼ਤਾਰ ਸਹੀ ਰਹਿੰਦੀ ਹੈ।ਔਲੇ ਦੇ ਇਸਤੇਮਾਲ ਨਾਲ ਦਿਲ ਸਹੀ ਤਰੀਕੇ ਨਾਲ ਧੜਕਦਾ ਹੈ ਤੇ ਤੰਦਰੁਸਤ ਰਹਿੰਦਾ ਹੈ। ਔਲਾ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ।

* ਚਮੜੀ ਲਈ ਫਾਇਦੇਮੰਦ

ਔਲਾ ਸਾਡੀ ਚਮੜੀ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ ਨਾਲ ਸਾਨੂੰ ਐਂਟੀ-ਫੰਗਲ ਗੁਣ ਵੀ ਮਿਲਦੇ ਹਨ। ਇਸ ਨਾਲ ਚਮੜੀ ਬਹੁਤ ਚਮਕਦੀ ਰਹਿੰਦੀ ਹੈ। ਜਿਹੜੇ ਲੋਕ ਔਲਾ ਖਾਂਦੇ ਹਨ, ਉਨ੍ਹਾਂ ਨੂੰ ਚਮੜੀ ਨਾਲ ਸਬੰਧਤ ਫੰਗਲ ਤੇ ਬੈਕਟੀਰੀਆ ਦੀ ਸਮੱਸਿਆਵਾਂ ਨਹੀਂ ਹੁੰਦੀ। ਔਲੇ ‘ਚ ਅਜਿਹੇ ਐਂਟੀ-ਆਕਸੀਡੈਂਟਸ ਹੁੰਦੇ ਹਨ। ਜੋ ਖੂਨ ਸਾਫ਼ ਕਰਨ ਕਰਦੇ ਹਨ।

*ਵਾਲ਼ਾ ਲਈ ਫਾਇਦੇਮੰਦ

ਵੱਡੇ ਬਜ਼ੁਰਗ ਆਪਣੇ ਵਾਲ਼ਾ ਨੂੰ ਕਾਲੇ ਰੱਖਣ ਲਈ ਹਮੇਸ਼ਾ ਔਲਾ ਖਾਣ ਦੀ ਸਲਾਅ ਦਿੰਦੇ ਹਨ, ਜੋ ਕਿ ਬਿਲਕੁਲ ਸਹੀ ਹੈ।  ਔਲੇ ‘ਚ ਬਹੁਤ ਜ਼ਿਆਦਾ ਮਾਤਰਾ ‘ਚ ਐਂਟੀ-ਆੱਕਸੀਡੇੰਟ, ਆਇਰਨ ਤੇ ਵਿਟਾਮਿਨ-ਸੀ ਹੁੰਦੇ ਹਨ,ਜੋ ਸਾਡੇ ਵਾਲਾਂ ਨੂੰ ਡਿੱਗਣ ਤੋਂ ਰੋਕਦਾ ਹੈ। ਇਸ ਤੋਂ ਇਲਾਵਾ, ਇਸਦੇ ਐਂਟੀਬੈਕਟੀਰੀਅਲ ਤੱਤ ਵਾਲ਼ਾ ਨੂੰ ਸਿਕਰੀ ਤੋਂ ਬਚਾਉਂਦੇ ਹਨ।

* ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ

ਔਲਾ ਸਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੈ। ਔਲੇ ਨੂੰ ਖਾਣ ਨਾਲ ਸਾਡੀਆਂ ਅੱਖਾਂ ਦੀ ਰੋਸ਼ਨੀ ਸਾਰੀ ਜ਼ਿੰਦਗੀ ਠੀਕ ਰਹਿੰਦੀ ਹੈ। ਇਸ ਨਾਲ ਅੱਖਾਂ ਨਾਲ ਸਬੰਧਤ ਰੋਗ, ਅੱਖਾਂ ਦਾ ਸੁਜਣਾ ਤੇ ਖੁਜਲੀ ਹੋਣਾ ਆਦਿ  ਦੂਰ ਹੁੰਦੇ ਹਨ। ਕਿਉਂਕਿ ਔਲੇ ‘ਚ ਵਿਟਾਮਿਨ – ਸੀ,ਐਂਟੀਆਕਸਾਈਡੈਂਟਸ ਤੇ ਓਮੇਗਾ 3 ਫ਼ੈਟ ਐਸਿਡ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਕਰਦੇ ਹਨ।

*ਔਲੇ ਦੇ ਨੁਕਸਾਨ

 ਜਿਥੇ ਔਲਾ ਖਾਣ ਨਾਲ ਸਾਡੀ ਸਿਹਤ ਨੂੰ ਫਾਇਦਾ ਹੁੰਦਾ ਹੈ ਉਥੇ ਹੀ ਇਸ ਦੇ ਕਈ ਨੁਕਸਾਨ ਹੁੰਦੇ ਹਨ।  ਇਸ ਦਾ ਗ਼ਲਤ ਸਮੇਂ ਜਾਂ ਜਿਆਦਾ ਮਾਤਰਾ ‘ਚ ਕੀਤਾ ਗਿਆ ਇਸਤੇਮਾਲ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਸਰਦੀ ਜਾਂ ਜੁਖਾਮ ਸਮੇਂ ਔਲੇ ਦਾ ਇਸਤੇਮਾਲ ਸਾਡੀ ਸਿਹਤ ਤੇ ਬਹੁਤ ਨੁਕਸਾਨ ਕਰਦਾ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਔਲੇ ਦੇ ਆਚਾਰ ਦੇ ਸ਼ੌਕੀਨ ਹਨ, ਉਹ ਥੋੜਾ ਪਰਹੇਜ ਕਰਨ ਕਿਉਂਕਿ ਔਲੇ ਦਾ ਆਚਾਰ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ।

About Admin

Check Also

ਜਾਣੋ ਕਿਉਂ ਵਰਦਾਨ ਹੈ ਅਨਾਰ, ਸਿਹਤ ਲਈ

ਅਸੀਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੇ ਫਲਾਂ ਦਾ ਇਸਤੇਮਾਲ ਕਰਦੇ ਹਾਂ। ਜਿਨ੍ਹਾਂ ‘ਚੋ ਅਨਾਰ ਸਾਡੇ ਲਈ ਬਹੁਤ …

WP Facebook Auto Publish Powered By : XYZScripts.com